05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕੋਟਲਾ ਵਿਖੇ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਤਿਜੋਰੀ ਚੋਰੀ

ਸ੍ਰੀ ਅਨੰਦਪੁਰ ਸਾਹਿਬ, 4 ਅਗਸਤ (ਜੇ ਐਸ ਨਿੱਕੂਵਾਲ)- ਇੱਥੋਂ ਦੇ ਨਜ਼ਦੀਕੀ ਪਿੰਡ ਕੋਟਲਾ ਵਿਖੇ ਸਥਿਤ ਬੀਤੀ ਰਾਤ ਚੋਰਾਂ ਵਲੋਂ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਤਿਜੋਰੀ ਸਮੇਤ ਲੱਖਾਂ ਰੁਪਏ ਦਾ ਸੋਨਾ, ਚਾਂਦੀ ਤੇ ਨਕਦੀ ਚੋਰੀ ਕਰ ਲਈ ਗਈ। ਇਸ ਸਬੰਧੀ ਕਬੀਰ ਜਵੈਲਰਜ ਦੇ ਮਾਲਕ ਸਾਗਰ ਵਰਮਾ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਦੇ ਕਰੀਬ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ,ਜਿਸ ਉਪਰੰਤ ਉਹ ਤੁਰੰਤ ਦੁਕਾਨ ‘ਤੇ ਪਹੁੰਚੇ।

ਅਜੀਤ ਡੈਸਕ 05-08-2026
ਸ੍ਰੀ ਅਨੰਦਪੁਰ ਸਾਹਿਬ, 4 ਅਗਸਤ (ਜੇ ਐਸ ਨਿੱਕੂਵਾਲ)- ਇੱਥੋਂ ਦੇ ਨਜ਼ਦੀਕੀ ਪਿੰਡ ਕੋਟਲਾ ਵਿਖੇ ਸਥਿਤ ਬੀਤੀ ਰਾਤ ਚੋਰਾਂ ਵਲੋਂ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਤਿਜੋਰੀ ਸਮੇਤ ਲੱਖਾਂ ਰੁਪਏ ਦਾ ਸੋਨਾ, ਚਾਂਦੀ ਤੇ ਨਕਦੀ ਚੋਰੀ ਕਰ ਲਈ ਗਈ। ਇਸ ਸਬੰਧੀ ਕਬੀਰ ਜਵੈਲਰਜ ਦੇ ਮਾਲਕ ਸਾਗਰ ਵਰਮਾ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਦੇ ਕਰੀਬ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ,ਜਿਸ ਉਪਰੰਤ ਉਹ ਤੁਰੰਤ ਦੁਕਾਨ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਦਾ ਤਾਲਾ ਅਤੇ ਸ਼ਟਰ ਤੋੜ ਕੇ ਦੁਕਾਨ ਅੰਦਰ ਰੱਖੀ ਪੂਰੀ ਤਿਜੋਰੀ ਹੀ ਪੁੱਟ ਕੇ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਤਿਜੋਰੀ ਵਿਚ ਕਰੀਬ ਢਾਈ ਤੋਂ ਤਿੰਨ ਕਿੱਲੋ ਚਾਂਦੀ, ਇੱਕ ਤੋਂ ਦੋ ਤੋਲੇ ਸੋਨਾ ਅਤੇ ਕੁੱਝ ਨਗਦੀ ਪਈ ਹੋਈ ਸੀ। ਉਨ੍ਹਾਂ ਮੁਤਾਬਿਕ ਚੋਰੀ ਕਾਰਨ ਲਗਭਗ 6 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਦੁਕਾਨ ਵਿਚ ਹੋਰ ਕੀਮਤੀ ਸਾਮਾਨ ਵੀ ਪਿਆ ਸੀ।ਜਿਸ ਨੂੰ ਹਰ ਰੋਜ਼ ਘਰ ਲਿਜਾਣਾ ਸੰਭਵ ਨਹੀਂ ਹੁੰਦਾ।ਚੋਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਨੁਕਸਾਨ ਪਹੁੰਚਾ ਗਏ।ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਜਾ ਚੁੱਕੀ ਹੈ ਤੇ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਜਤਿਨ ਕਪੂਰ ਨੇ ਕਿਹਾ ਕਿ ਜਾਂਚ ਸ਼ੁਰੂ ਹੋ ਚੁੱਕੀ ਹੈ।ਜਲਦੀ ਹੀ ਦੋਸ਼ੀ ਹਿਰਾਸਤ ਵਿਚ ਹੋਣਗੇ।
ਪਿਛਲੀ ਖ਼ਬਰ ਭੂਰੀਵਾਲੇ ਟਿੱਬਾ ਨੰਗਲ ਕਾਲਜ ਦਾ ਨਤੀਜਾ ਸੌ ਫ਼ੀਸਦੀ ਰਿਹਾ ਅਗਲੀ ਖ਼ਬਰ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਖਿਜ਼ਰਾਬਾਦ ਦੇ ਸਫ਼ਾਈ ਪੱਖੋਂ ਹਾਲਤ ਬਦ ਤੋਂ ਬੱਦਤਰ ਬਣੇ ਖੇਤਰ ਦੇ ਲੋਕਾਂ ਨੇ ਸਫ਼ਾਈ ਦੇ ਪੁਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।