ਮਧੂਵਨ ਸਕੂਲ ਵਿਖੇ ਇਨਵੈਸਟੀਚਰ ਸੈਰੇਮਨੀ ਦੌਰਾਨ ਵਿਦਿਆਰਥੀ ਨੇ ਸੰਭਾਲੀਆਂ ਜ਼ਿੰਮੇਵਾਰੀਆਂ
ਸ਼ੁਭਪ੍ਰੀਤ ਸਿੰਘ ਬਣੇ ਹੈੱਡ ਬੁਆਏ, ਅਤੇ ਹਰਸ਼ਨੂਰ ਕੌਰ ਨੇ ਬਤੌਰ ਹੈੱਡ ਗਰਲ ਦੀ ਜ਼ਿੰਮੇਵਾਰੀ ਸੰਭਾਲੀ
ਨੂਰਪੁਰ ਬੇਦੀ, 4 ਅਗਸਤ (ਹਰਦੀਪ ਸਿੰਘ ਢੀਂਡਸਾ)- ਵਿਦਿਆਰਥੀਆਂ ਵਿਚ ਲੀਡਰਸ਼ਿਪ, ਅਨੁਸ਼ਾਸਨ, ਸੇਵਾ ਭਾਵਨਾ ਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਇਨਵੈਸਟੀਚਰ ਸੈਰੇਮਨੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਕਰਵਾਈ ਗਈ। ਸਮਾਗਮ ਦੌਰਾਨ ਸਕੂਲ ਦੇ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਅਮਨ ਕੁਮਾਰ ਚੱਢਾ, ਪ੍ਰਿੰਸੀਪਲ ਮੈਡਮ ਦੀਪਿਕਾ ਪੁਰੀ, ਮੈਡਮ ਅਨੂ ਕੌਸ਼ਲ, ਮੈਡਮ ਸੁਰੇਖਾ ਰਾਣਾ ਅਤੇ ਅਵਿਨਾਸ਼ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਨੂਰਪੁਰ ਬੇਦੀ, 4 ਅਗਸਤ (ਹਰਦੀਪ ਸਿੰਘ ਢੀਂਡਸਾ)- ਵਿਦਿਆਰਥੀਆਂ ਵਿਚ ਲੀਡਰਸ਼ਿਪ, ਅਨੁਸ਼ਾਸਨ, ਸੇਵਾ ਭਾਵਨਾ ਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਇਨਵੈਸਟੀਚਰ ਸੈਰੇਮਨੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਕਰਵਾਈ ਗਈ। ਸਮਾਗਮ ਦੌਰਾਨ ਸਕੂਲ ਦੇ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਅਮਨ ਕੁਮਾਰ ਚੱਢਾ, ਪ੍ਰਿੰਸੀਪਲ ਮੈਡਮ ਦੀਪਿਕਾ ਪੁਰੀ, ਮੈਡਮ ਅਨੂ ਕੌਸ਼ਲ, ਮੈਡਮ ਸੁਰੇਖਾ ਰਾਣਾ ਅਤੇ ਅਵਿਨਾਸ਼ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਜਵਲਿਤ ਕਰਕੇ ਅਤੇ ਮਾਂ ਸਰਸਵਤੀ ਦੀ ਵੰਦਨਾ ਨਾਲ ਕੀਤੀ ਗਈ। ਇਸ ਉਪਰੰਤ ਨਵ-ਚੁਣੇ ਕੌਂਸਲ ਮੈਂਬਰਾਂ ਨੇ ਅਨੁਸ਼ਾਸਿਤ ਮਾਰਚ ਪਾਸਟ ਕਰਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਚੇਅਰਮੈਨ ਅਮਿਤ ਚੱਢਾ ਨੇ ਕਿਹਾ ਕਿ ਲੀਡਰਸ਼ਿਪ ਦਾ ਅਰਥ ਸਿਰਫ਼ ਅਹੁਦਾ ਪ੍ਰਾਪਤ ਕਰਨਾ ਨਹੀਂ, ਸਗੋਂ ਇਮਾਨਦਾਰੀ, ਅਨੁਸ਼ਾਸਨ ਤੇ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਾ ਹੈ। ਸਮਾਰੋਹ ਦੌਰਾਨ ਸ਼ੁਭਪ੍ਰੀਤ ਸਿੰਘ ਨੂੰ ਹੈੱਡ ਬੁਆਏ, ਹਰਸ਼ਨੂਰ ਕੌਰ ਨੂੰ ਹੈੱਡ ਗਰਲ, ਸ੍ਰੀਆਸ ਚੱਢਾ ਨੂੰ ਡਿਪਟੀ ਹੈੱਡ ਬੁਆਏ, ਮੰਨਤਪ੍ਰੀਤ ਕੌਰ ਨੂੰ ਡਿਪਟੀ ਹੈੱਡ ਗਰਲ, ਬਿਕਰਮ ਚੌਧਰੀ ਨੂੰ ਸਪੋਰਟਸ ਕੈਪਟਨ (ਬੁਆਏ), ਨਿਮਰਤ ਕੌਰ ਨੂੰ ਸਪੋਰਟਸ ਕੈਪਟਨ (ਗਰਲਜ਼), ਤਰਨਪ੍ਰੀਤ ਕੌਰ ਨੂੰ ਕਲਚਰਲ ਹੈੱਡ, ਜੋਬਨ ਕੌਸ਼ਲ ਨੂੰ ਡਿਸਪਲਿਨ ਹੈੱਡ (ਬੁਆਏ) ਅਤੇ ਜਸ਼ਨਪ੍ਰੀਤ ਕੌਰ ਨੂੰ ਡਿਸਪਲਿਨ ਹੈੱਡ (ਗਰਲਜ਼) ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਗੌਰੀ ਹਾਊਸ ਲਈ ਹਰਜੋਤ ਸਿੰਘ ਨੂੰ ਹਾਊਸ ਕੈਪਟਨ ਤੇ ਹਰਜੋਤ ਕੌਰ ਸੈਣੀ ਨੂੰ ਹਾਊਸ ਵਾਈਸ ਕੈਪਟਨ, ਪ੍ਰਿਥਵੀ ਹਾਊਸ ਲਈ ਭਾਨੂ ਪ੍ਰਤਾਪ ਰਾਣਾ ਨੂੰ ਹਾਊਸ ਕੈਪਟਨ ਅਤੇ ਇਸਿਕਾ ਸੈਣੀ ਨੂੰ ਹਾਊਸ ਵਾਈਸ ਕੈਪਟਨ, ਅਗਨੀ ਹਾਊਸ ਲਈ ਸਹਿਜਦੀਪ ਸਿੰਘ ਨੂੰ ਹਾਊਸ ਕੈਪਟਨ, ਆਕਾਸ਼ ਹਾਊਸ ਲਈ ਹਰਸ਼ਪ੍ਰੀਤ ਕੌਰ ਨੂੰ ਹਾਊਸ ਕੈਪਟਨ ਤੇ ਫਤਿਹਦੀਪ ਸਿੰਘ ਨੂੰ ਹਾਊਸ ਵਾਈਸ ਕੈਪਟਨ, ਜਦਕਿ ਵਾਯੂ ਹਾਊਸ ਲਈ ਅੰਸ਼ਪ੍ਰੀਤ ਕੌਰ ਨੂੰ ਹਾਊਸ ਕੈਪਟਨ ਤੇ ਪਰਮਵੀਰ ਸਿੰਘ ਨੂੰ ਹਾਊਸ ਵਾਈਸ ਕੈਪਟਨ ਨਿਯੁਕਤ ਕੀਤਾ ਗਿਆ।