ਸ਼ਰਮਾ ਸਟੋਰ ਵਪਾਰ ਮੰਡਲ ਵਲੋਂ ਕੌਂਸਲਰ ਲਵਲੀ ਆਂਗਰਾ ਦਾ ਸਨਮਾਨ ਵਪਾਰੀਆਂ ਨੇ ਟੁੱਟੀਆਂ ਸੜਕਾਂ ਦੀ ਮੁਰੰਮਤ ਦੀ ਉਠਾਈ ਮੰਗ
ਨੰਗਲ, 3 ਅਗਸਤ (ਪ੍ਰੀਤਮ ਸਿੰਘ ਬਰਾਰੀ)-ਸ਼ਰਮਾ ਸਟੋਰ ਵਾਰਡ ਨੰਬਰ-1 ਵਪਾਰ ਮੰਡਲ ਦੀ ਵਿਸ਼ੇਸ਼ ਮੀਟਿੰਗ ਵਿਚ ਜਵਾਹਰ ਮਾਰਕੀਟ ਵਪਾਰ ਮੰਡਲ ਦੇ ਪ੍ਰਧਾਨ ਅਤੇ ਨਵੇਂ ਚੁਣੇ ਗਏ ਕੌਂਸਲਰ ਲਵਲੀ ਆਂਗਰਾ ਦਾ ਸਨਮਾਨ ਕੀਤਾ ਗਿਆ। ਸ਼ਰਮਾ ਸਟੋਰ ਵਪਾਰ ਮੰਡਲ ਦੇ ਦੁਕਾਨਦਾਰਾਂ ਨੇ ਲਵਲੀ ਆਂਗਰਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ।
ਨੰਗਲ ਵਿਚ ਸ਼ਰਮਾ ਸਟੋਰ ਵਪਾਰ ਮੰਡਲ ਦੀ ਮੀਟਿੰਗ ਦੌਰਾਨ ਨਵੇਂ ਕੌਂਸਲਰ ਲਵਲੀ ਆਂਗਰਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਸੁਮਿਤ ਛਾਬੜਾ ਅਤੇ ਹੋਰ ਵਪਾਰੀ।
04-08-2026