04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਚੌਧਰੀ ਕਮਲ ਚੌਹਾਨ ਨੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਵੰਡੀਆਂ ਖੇਡ ਕਿੱਟਾਂ

ਨੂਰਪੁਰ ਬੇਦੀ, 3 ਅਗਸਤ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਵਿਧਾਨ ਸਭਾ ਹਲਕੇ ਦੇ ਹਰੇਕ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਹ ਪ੍ਰਗਟਾਵਾ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਡਾਇਰ ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਚੋਧਰੀ ਕਮਲ ਚੋਹਾਨ ਨੇ ਨੂਰਪੁਰ ਬੇਦੀ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਖਿਡਾਰੀਆਂ ਨੂੰ ਖੇਡ ਕਿੱਟਾ ਵੰਡਣ ਮੌਕੇ ਕੀਤਾ।

ਅਜੀਤ ਡੈਸਕ 04-08-2026
ਨੂਰਪੁਰ ਬੇਦੀ, 3 ਅਗਸਤ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਵਿਧਾਨ ਸਭਾ ਹਲਕੇ ਦੇ ਹਰੇਕ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਹ ਪ੍ਰਗਟਾਵਾ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਡਾਇਰ ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਚੋਧਰੀ ਕਮਲ ਚੋਹਾਨ ਨੇ ਨੂਰਪੁਰ ਬੇਦੀ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਖਿਡਾਰੀਆਂ ਨੂੰ ਖੇਡ ਕਿੱਟਾ ਵੰਡਣ ਮੌਕੇ ਕੀਤਾ। ਚੌ: ਕਮਲ ਚੋਹਾਨ ਨੇ ਕਿਹਾ ਕਿ ਉਨਾਂ ਵਲੋਂ ਹੁਣ ਤੱਕ ਨੂਰਪੁਰ ਬੇਦੀ ਬਲਾਕ ਦੇ ਕਰੀਬ ਤਿੰਨ ਦਰਜ਼ਨ ਪਿੰਡਾਂ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ,ਵੱਖ ਵੱਖ ਖੇਡਾਂ ਦਾ ਸਮਾਨ ਅਤੇ ਹੋਰ ਸਹਾਇਤਾ ਮੁਹੱਈਆਂ ਕਵਾਈ ਜਾ ਚੁੱਕੀ ਹੈ । ਉਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਵੀ ਉਹ ਯੋਜਨਾ ਬੰਦੀ ਕਰ ਰਹੇ ਹਨ । ਉਨਾਂ ਨੇ ਕਿਹਾ ਕਿ ਕਿਸੀ ਵੀ ਪਿੰਡ ਦੇ ਨੌਜਵਾਨ ਜਾਂ ਟੀਮ ਖੇਡਾਂ ਲਈ ਉਨਾਂ ਨਾਲ ਸਪੰਰਕ ਕਰ ਸਕਦੇ ਹਨ । ਉਨਾਂ ਵਲੋਂ ਇਲਾਕੇ ਦੇ ਪਿੰਡ ਚਨੌਲੀ,ਛੱਜਾ,ਮੂਸਾਪੁਰ ਅਤੇ ਤਖ਼ਤਗੜ ਵਿਖੇ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਅਤੇ ਖੇਡ ਕਿੱਟਾਂ ਵੰਡੀਆਂ ਇਸ ਮੌਕੇ ਪਿੰਡਾਂ ਦੇ ਨੌਜਵਾਨਾਂ ਤੋਂ ਇਲਾਵਾ ਓਕਾਰ ਚੋਹਾਨ,ਵਿਜੈ ਚੋਹਾਨ, ਡਿੰਪੀ ਚੋਹਾਨ ਅਤੇ ਨਰਿੰਦਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਨਿਰਮਲ ਡੇਰਾ ਚੰਗਰ ਵਿਖ਼ੇ ਸੰਤ ਬਾਬਾ ਖੁਦਾ ਸਿੰਘ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਕਰਵਾਏ ਅਗਲੀ ਖ਼ਬਰ ਮਹੀਨੇ ਅੰਦਰ ਦੂਜੀ ਵਾਰ ਸਰਕਾਰੀ ਟਿਊਬਵੈੱਲ ਦੀਆਂ ਤਾਰਾਂ ਤੇ ਗਰਿੱਪ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।