07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪਿੰਡ ਛੱਜਾ ਵਿਖੇ ਸ਼ਿਵ ਮੰਦਰ ਦੀ ਸਥਾਪਨਾ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਹੋਈ ਸੰਪੰਨ

ਅਜੀਤ ਡੈਸਕ 15-07-2026
ਨੂਰਪੁਰ ਬੇਦੀ, 14 ਜੁਲਾਈ (ਵਿੰਦਰਪਾਲ ਝਾਂਡੀਆਂ)-ਪਿੰਡ ਛੱਜਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਪੂਰਨ ਸਹਿਯੋਗ ਨਾਲ ਨਵੇਂ ਉਸਾਰੇ ਗਏ ਸ਼ਿਵ ਮੰਦਰ ਦੀ ਵਿਧੀ ਪੂਰਵਕ ਸਥਾਪਨਾ ਧਾਰਮਿਕ ਰੀਤੀ-ਰਿਵਾਜਾਂ ਨਾਲ ਸੰਪੰਨ ਹੋਈ। ਇਸ ਪਵਿੱਤਰ ਕਾਰਜ ਮੌਕੇ ਤੇ ਸਮੁੱਚੇ ਪਿੰਡ ‘ਚ ਧਾਰਮਿਕ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਮਹੰਤ ਉਮੇਦ ਗਿਰੀ ਦੇ ਅਸ਼ੀਰਵਾਦ ਸਦਕਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਡਿਤ ਰਾਕੇਸ਼ ਸ਼ਾਸਤਰੀ, ਪੰਡਿਤ ਰਿਸ਼ੀ ਕੁਮਾਰ ਅਤੇ ਪੰਡਿਤ ਅਸ਼ਵਨੀ ਕੁਮਾਰ ਨੇ ਸਨਾਤਨ ਪ੍ਰੰਪਰਾ ਅਨੁਸਾਰ ਧਾਰਮਿਕ ਰਸਮਾਂ ਸੰਪੰਨ ਕਰਵਾਉਂਦਿਆਂ ਸ਼ਿਵ ਮੰਦਰ ਦੀ ਸਥਾਪਨਾ ਕਰਵਾਈ। ਇਸ ਮੌਕੇ ਪੰਚਾਇਤ ਮੈਂਬਰਾਂ, ਪਿੰਡ ਵਾਸੀਆਂ ਅਤੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਦਿਆਂ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਕਿਹਾ ਕਿ ਸ਼ਿਵ ਮੰਦਰ ਦੀ ਸਥਾਪਨਾ ਨਾਲ ਪਿੰਡ ‘ਚ ਧਾਰਮਿਕ ਗਤੀਵਿਧੀਆਂ ਨੂੰ ਹੋਰ ਉਤਸਾਹ ਮਿਲੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਆਧਿਆਤਮਿਕ ਪ੍ਰੰਪਰਾ ਨਾਲ ਜੋੜਨ ਦਾ ਮੌਕਾ ਪ੍ਰਾਪਤ ਹੋਵੇਗਾ। ਉਨ੍ਹਾਂ ਸਮੂਹ ਦਾਨੀ ਸੱਜਣਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਅਜੈਬ ਸਿੰਘ, ਜਗਤਾਰ ਸਿੰਘ, ਨਿਰਮਲ ਸਿੰਘ, ਸੱਤਾ, ਸਵਰਨਾ, ਨੰਬਰਦਾਰ ਰਘਬੀਰ, ਕੇਸਰ ਸਿੰਘ, ਪ੍ਰੀਤਮ ਚੰਦ, ਬਲਵਿੰਦਰ ਸਿੰਘ, ਪ੍ਰੇਮ ਸਿੰਘ, ਕੇਵਲ ਸਿੰਘ, ਜੋਗਿੰਦਰ ਸਿੰਘ, ਕਸ਼ਮੀਰ ਸਿੰਘ., ਗੁਰਦੀਪ ਸਿੰਘ, ਮਨਦੀਪ ਫ਼ੌਜੀ, ਬਾਬਾ ਬੰਤ , ਪ੍ਰਧਾਨ ਲਾਲੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਲਰਾਮ ਪਰਾਸ਼ਰ ਨੇ ਪਿੰਡ ਪੱਸੀਵਾਲ ਵਿਖੇ ਸੰਤ ਗੋਪਾਲਾ ਨੰਦ ਮਹਾਰਾਜ ਤੋਂ ਲਿਆ ਆਸ਼ੀਰਵਾਦ ਅਗਲੀ ਖ਼ਬਰ ਇਨਰਵ੍ਹੀਲ ਕਲੱਬ ਰੂਪਨਗਰ ਵਲੋਂ ਬੂਟਾ ਲਗਾਓ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।