07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਇਨਰਵ੍ਹੀਲ ਕਲੱਬ ਰੂਪਨਗਰ ਵਲੋਂ ਬੂਟਾ ਲਗਾਓ ਮੁਹਿੰਮ

ਅਜੀਤ ਡੈਸਕ 15-07-2026
ਰੂਪਨਗਰ, 14 ਜੁਲਾਈ (ਸਟਾਫ਼ ਰਿਪੋਰਟਰ)-ਇਨਰਵ੍ਹੀਲ ਕਲੱਬ ਰੂਪਨਗਰ (ਡਿਸਟ੍ਰਿਕਟ 308) ਵਲੋਂ ਵਾਤਾਵਰਣ ਸੰਭਾਲ ਦੇ ਉਦੇਸ਼ ਨਾਲ ਸਨ ਐਨਕਲੇਵ ਵਿਖੇ 2026-27 ਦੀ ਪਹਿਲੀ ਬੂਟਾ ਲਗਾਓ ਮੁਹਿੰਮ ਚਲਾਈ ਗਈ। ਕਲੱਬ ਦੀ ਪ੍ਰਧਾਨ ਸ਼੍ਰੀਮਤੀ ਕੁਸੁਮ ਸ਼ਰਮਾ ਦੀ ਅਗਵਾਈ ਹੇਠ ਗੁਰਮੀਤ ਕੌਰ, ਖਜ਼ਾਨਚੀ ਮੀਨਲ ਵਾਸੂਦੇਵਾ, ਆਈ.ਐਸ.ਓ. ਵਿਨੀਤਾ ਗੁਪਤਾ ਅਤੇ ਕਾਰਜਕਾਰਨੀ ਮੈਂਬਰ ਡੌਲੀ ਵਾਸਨ ਤੇ ਸ਼ਵੇਤਾ ਅਰੋੜਾ ਨੇ 12 ਸਿਲਵਰ ਓਕ ਦੇ ਬੂਟੇ ਲਗਾਏ। ਇਸ ਮੌਕੇ ਈਕੋ-ਵਾਰੀਅਰ ਜਗਜੀਤ ਸਿੰਘ ਨੇ ਵੀ ਮੁਹਿੰਮ ਵਿਚ ਸਰਗਰਮ ਸਹਿਯੋਗ ਦਿੱਤਾ। ਪ੍ਰਧਾਨ ਕੁਸੁਮ ਸ਼ਰਮਾ ਨੇ ਕਿਹਾ ਕਿ ਕਲੱਬ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆ-ਭਰਿਆ, ਸਿਹਤਮੰਦ ਅਤੇ ਟਿਕਾਊ ਵਾਤਾਵਰਣ ਸਿਰਜਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਸਾਲ ਭਰ ਅਜਿਹੀਆਂ ਵਾਤਾਵਰਣ ਪੱਖੀ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ।
ਪਿਛਲੀ ਖ਼ਬਰ ਪਿੰਡ ਛੱਜਾ ਵਿਖੇ ਸ਼ਿਵ ਮੰਦਰ ਦੀ ਸਥਾਪਨਾ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਹੋਈ ਸੰਪੰਨ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਸਫ਼ਾਈ ਸੇਵਕਾਂ ਦੀ ਹੜਤਾਲ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।