07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪਿੰਡ ਕਰਤਾਰਪੁਰ ਵਿਖੇ 50 ਤੋਂ ਵੱਧ ਪਰਿਵਾਰਾਂ ਨੇ ਫੜਿਆ ‘ਆਪ’ ਦਾ ਪੱਲਾ

ਅਜੀਤ ਡੈਸਕ 15-07-2026
ਨੂਰਪੁਰ ਬੇਦੀ, 14 ਜੁਲਾਈ (ਵਿੰਦਰਪਾਲ ਝਾਂਡੀਆਂ)-ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਰੂਪਨਗਰ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ, ਜਦੋਂ ਪਿੰਡ ਕਰਤਾਰਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਯੂਥ ਜਨਰਲ ਸਕੱਤਰ ਤੇ ਨੌਜਵਾਨ ਆਗੂ ਚਮਨ ਲਾਲ ਭਾਟੀਆ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ 50 ਤੋਂ ਵੱਧ ਪਰਿਵਾਰਾਂ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਲਈ ਵੱਡੇ ਸਿਆਸੀ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ। ਚਮਨ ਲਾਲ ਭਾਟੀਆ ਨੇ ਆਪਣੇ ਨਿਵਾਸ ਸਥਾਨ ਵਿਖੇ ਕਰਵਾਏ ਗਏ ਇੱਕ ਭਰਵੇਂ ਸਮਾਗਮ ਦੌਰਾਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਅੱਜ ਪਾਰਟੀ ਵਿਚ ਸ਼ਾਮਲ ਹੋਏ ਸਾਰੇ ਸਾਥੀਆਂ ਨੂੰ ਵੀ ਪਾਰਟੀ ਵਿਚ ਬਣਦਾ ਸਨਮਾਨ ਅਤੇ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਜੋ ਆਪਣੇ ਹਲਕੇ ‘ਚ ਜੋ ਗੁੱਜਰ ਸਮਾਜ ਨੂੰ ਮਾਣ ਸਤਿਕਾਰ ਦਿੱਤਾ ਹੈ। ਉਸ ਦੇ ਚੱਲਦਿਆਂ ਵੱਡੀ ਗਿਣਤੀ, ਚ ਸਾਡੇ ਸਮਾਜ ਦੇ ਲੋਕ ਆਮ ਆਦਮੀ ਪਾਰਟੀ ਅਤੇ ਵਿਧਾਇਕ ਚੱਢਾ ਦੇ ਨਾਲ ਜੁੜ ਰਹੇ ਹਨ। ਇਸ ਮੌਕੇ ਸ਼ਾਮ ਲਾਲ ਕਸਾਣਾ ਕਰਤਾਰਪੁਰ ਮਨਿੰਦਰ ਕਸਾਣਾ, ਸੀਤਾ ਰਾਮ ਕਸਾਣਾ, ਬਿੱਲਾ ਖੇਪੜ, ਬਲਵੀਰ ਖੇਪੜ, ਭੀਰੀ ਭਾਟੀਆ, ਨਰੇਸ਼ ਭਾਟੀਆ, ਇੰਦਰਜੀਤ ਚੇਚੀ, ਸੁਭਾਸ਼ ਕਸਾਣਾ, ਰੌਸ਼ਨ ਕਸਾਣਾ, ਪ੍ਰੇਮ ਸਾਧ, ਸ਼ਿੰਦਰ ਸਾਧ, ਧਰਮਜੀਤ ਭੂੰਬਲਾਂ, ਭਜਨ ਭੂੰਬਲਾਂ, ਸੂਬੇਦਾਰ ਬਲਵੰਤ ਸਿੰਘ, ਕਾਕਾ ਭੂੰਬਲਾਂ, ਬਿੰਦਰ ਭੂੰਬਲਾਂ, ਮਨਦੀਪ ਸੋਢੀ (ਨੰਬਰਦਾਰ), ਓਮ ਪ੍ਰਕਾਸ਼ ਭਾਟੀਆ, ਗੁਰਨਾਮ ਭਾਟੀਆ, ਭਜਨ ਭਾਟੀਆ, ਰਾਜ ਭਾਟੀਆ, ਸ਼ਿੰਦਰ ਭਾਟੀਆ, ਰਾਮ ਲਾਲ ਭਾਟੀਆ, ਠੇਕੇਦਾਰ ਮੋਹਨ ਲਾਲ ਬਾਲਾ, ਮਿੰਦਰ (ਸਾਬਕਾ ਸਰਪੰਚ), ਤਰਸੇਮ ਸੂਬੇਦਾਰ, ਹੁਸਨ ਲਾਲ ਚੌਹਾਨ, ਸਰਪੰਚ ਲੇਖ ਰਾਮ ਬਾਲੇਵਾਲ, ਭਜਨ ਲਾਲ ਸੋਢੀ, ਸਤਨਾਮ ਸਿੰਘ ਨਾਗਰਾ, ਨਰਿੰਦਰ ਹਕਲਾ, ਸਰਪੰਚ ਬਲਦੇਵ ਰਾਜ, ਗੁਰਦਿਆਲ ਕਾਕੂ ਸਮੇਤ ਪਿੰਡ ਵਾਸੀ ਅਤੇ ਪਾਰਟੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਸਫ਼ਾਈ ਸੇਵਕਾਂ ਦੀ ਹੜਤਾਲ ਜਾਰੀ ਅਗਲੀ ਖ਼ਬਰ ਰੋਟਰੀ ਕਲੱਬ ਨੇ ਗਰਭਵਤੀ ਮਹਿਲਾਵਾਂ ਲਈ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।