07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕਲਵਾਂ ’ਚ ‘ਸਤਲੁਜ’ ਫ਼ਿਲਮ ਦਿਖਾਈ

ਅਜੀਤ ਡੈਸਕ 15-07-2026
ਕਾਹਨਪੁਰ ਖੂਹੀ, 14 ਜੁਲਾਈ, (ਗੁਰਬੀਰ ਸਿੰਘ ਵਾਲੀਆ)-ਖੇਤਰ ਦੇ ਪਿੰਡ ਕਲਵਾਂ ਵਿਚ ਪੰਜਾਬੀ ਫ਼ਿਲਮ ‘ਸਤਲੁਜ’ ਦਿਖਾਈ ਗਈ। ਇਸ ਦੌਰਾਨ ਪਿੰਡ ਦੇ ਨੌਜਵਾਨਾਂ, ਬਜ਼ੁਰਗਾਂ, ਮਹਿਲਾਵਾਂ ਅਤੇ ਹੋਰ ਵਸਨੀਕਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਫ਼ਿਲਮ ਨੂੰ ਗੰਭੀਰਤਾ ਨਾਲ ਦੇਖਿਆ। ਫ਼ਿਲਮ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ਤੋਂ ਪ੍ਰੇਰਿਤ ਹੈ। ਇਸ ਮੌਕੇ ਕਿਸਾਨ ਆਗੂ ਸੁਖਵਿੰਦਰ ਸਿੰਘ ਬੜਵਾ ਨੇ ਕਿਹਾ ਕਿ ਇਤਿਹਾਸ ਨਾਲ ਜੁੜੇ ਇਸ ਵਿਸ਼ੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਦੀ ਟੀਮ ਵਲੋਂ ਪਿੰਡ-ਪਿੰਡ ਵੱਡੀਆਂ ਸਕਰੀਨਾਂ ਤੇ ਪ੍ਰੋਜੈਕਟਰਾਂ ਰਾਹੀਂ ਫ਼ਿਲਮ ਦੀਆਂ ਕਮਿਊਨਿਟੀ ਸਕ੍ਰੀਨਿੰਗਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਲੋਕਾਂ ਨੂੰ ਇਕੱਠੇ ਬੈਠ ਕੇ ਫਿਲਮ ਦੇਖਣ ਅਤੇ ਇਸ ਵਿਚ ਉਠਾਏ ਗਏ ਮੁੱਦਿਆਂ ’ਤੇ ਵਿਚਾਰ ਕਰਨ ਦਾ ਮੌਕਾ ਦੇਣਾ ਹੈ। ਪਿੰਡ ਵਾਸੀਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਕਮਿਊਨਿਟੀ ਸਕ੍ਰੀਨਿੰਗਾਂ ਨਾਲ ਇਤਿਹਾਸ ਅਤੇ ਸਮਾਜ ਨਾਲ ਜੁੜੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ 17 ਨੂੰ ਕਰਨਗੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦਾ ਆਧੁਨਿਕ ਮਾਧਿਅਮ ਰਾਹੀਂ ਉਦਘਾਟਨ ਅਗਲੀ ਖ਼ਬਰ ਮੂਸਾਪੁਰ ਤੋਂ ਬੜਵਾ, ਸਸਕੋਰ ਸੜਕ ਦਾ ਵਿਧਾਇਕ ਚੱਢਾ ਤੇ ਮਹੰਤ ਬਾਬਾ ਉਮੇਦ ਗਿਰੀ ਨੇ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।