07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਿਹਤ ਵਿਭਾਗ ਕੰਟਰੈਕਟ ਵਰਕਰ ਯੂਨੀਅਨ ਨੇ ਸਿਵਲ ਸਰਜਨ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ

ਅਜੀਤ ਡੈਸਕ 15-07-2026
ਰੂਪਨਗਰ, 14 ਜੁਲਾਈ (ਯਸ਼ਵੰਤ ਬੱਸੀ)-ਸਿਹਤ ਵਿਭਾਗ ਕੰਟਰੈਕਟ ਵਰਕਰ ਯੂਨੀਅਨ (ਸੀਟੂ) ਜ਼ਿਲ੍ਹਾ ਰੂਪਨਗਰ ਵਲੋਂ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ ਅਤੇ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਸਾਥੀ ਬਹਾਦਰ ਚੰਦ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਸਿਵਲ ਸਰਜਨ ਰੂਪਨਗਰ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਨੂੰ ਭੇਜਿਆ ਗਿਆ। ਯੂਨੀਅਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ਵਿੱਚੋ ਠੇਕੇਦਾਰੀ ਖਤਮ ਕਰਕੇ ਸਿਹਤ ਵਿਭਾਗ ਵਿਚ ਠੇਕੇ ’ਤੇ ਕੰਮ ਕਰ ਰਹੇ ਸਫ਼ਾਈ ਸੇਵਕਾਂ ਨੂੰ ਸਰਕਾਰ ਦੇ ਅਧੀਨ ਲਿਆਂਦਾ ਜਾਵੇ। ਇਸ ਤੋਂ ਪਹਿਲਾਂ ਯੂਨੀਅਨ ਵਰਕਰਾਂ ਨੇ ਬੇਲਾ ਚੌਕ ਵਿਖੇ ਇਕੱਠੇ ਹੋ ਕੇ ਸਿਵਲ ਹਸਪਤਾਲ ਤੱਕ ਨਾਅਰੇ ਮਾਰਦੇ ਹੋਏ ਜ਼ੋਰਦਾਰ ਮੁਜ਼ਾਹਰਾ ਕੀਤਾ। ਜ਼ਿਕਰਯੋਗ ਹੈ ਕਿ ਕਰੋਨਾ ਕਾਲ ਵਿਚ ਜਦੋਂ ਕੋਈ ਕਰੋਨਾ ਕਾਰਨ ਮਰੇ ਵਿਅਕਤੀਆਂ ਦਾ ਸੰਸਕਾਰ ਕਰਨ ਨੂੰ ਤਿਆਰ ਨਹੀਂ ਹੁੰਦਾ ਸੀ ਤਾਂ ਇਹਨਾਂ ਸਫ਼ਾਈ ਸੇਵਕਾਂ ਨੇ ਉਹਨਾਂ ਔਖੀਆਂ ਹਾਲਤਾਂ ਵਿਚ ਆਪਣੀ ਡਿਊਟੀ ਦੇ ਨਾਲ ਨਾਲ ਉਹਨਾਂ ਲਾਸ਼ਾਂ ਦੇ ਸਸਕਾਰ ਵੀ ਕੀਤੇ। ਇਸ ਮੌਕੇ ਮਲਾਗਰ ਸਿੰਘ, ਲਖਵੀਰ ਸਿੰਘ ਲੱਖੀ, ਸਾਥੀ ਰਾਜਨ, ਬੀਬੀ ਸੁਨੀਤਾ ਦੇਵੀ, ਬੀਬੀ ਸੁਖਵਿੰਦਰ ਕੌਰ, ਬੀਬੀ ਰਣਜੀਤ ਕੌਰ, ਸਾਥੀ ਆਸ਼ੀਸ਼ ਕੁਮਾਰ ਅਤੇ ਸਾਥੀ ਕਰਨ ਆਦਿ ਹਾਜ਼ਰ ਸਨ।)
ਪਿਛਲੀ ਖ਼ਬਰ ਵੱਖ-ਵੱਖ ਕੋਰਸਾਂ ਵਿਚ ਉੱਤਮ ਕਾਰਗੁਜ਼ਾਰੀ ਵਾਲੀਆਂ ਵਿਦਿਆਰਥਣਾਂ ਸਰਕਾਰੀ ਕਾਲਜ ਰੂਪਨਗਰ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਵਿਧਾਇਕ ਚੱਢਾ ਦੀ ਕੋਸ਼ਿਸ਼ ਸਦਕਾ ਰੂਪਨਗਰ ਦੀ ਇਕ ਹੋਰ ਖੰਡਰ ਇਮਾਰਤ ਦੀ ਬਦਲੇਗੀ ਤਸਵੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।