11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਦੂਨ ਸਭਾ ਤੇ ਜਨ ਅਧਿਕਾਰੀ ਕਲਿਆਣ ਸੰਮਤੀ ਵਲੋਂ ਮੀਟਿੰਗ

ਅਜੀਤ ਡੈਸਕ 13-07-2026
ਨੂਰਪੁਰ ਬੇਦੀ, 12 ਜੁਲਾਈ (ਰਾਜੇਸ਼ ਚੌਧਰੀ ਤਖਤਗੜ੍ਹ)-ਦੂਨ ਵੈੱਲਫੇਅਰ ਸੋਸਾਇਟੀ ਤੇ ਜਨ ਅਧਿਕਾਰ ਕਲਿਆਣ ਸੰਮਤੀ ਨੂਰਪੁਰ ਬੇਦੀ ਦੀ ਪਿੰਡ ਸਿੰਬਲ ਮਾਜਰਾ ਵਿਖੇ ਦੂਨ ਸਭਾ ਦੇ ਸਰਪ੍ਰਸਤ ਮਾ ਜਗਨਾਥ ਭੰਡਾਰੀ ਅਤੇ ਸੰਮਤੀ ਦੇ ਚੇਅਰਮੈਨ ਬਲਵੀਰ ਸਿੰਘ ਭੱਟੋਂ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਦੌਰਾਨ ਸੰਸਥਾਵਾਂ ਵਲੋਂ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਕੀਤਾ ਗਿਆ। ਉਪਰੰਤ ਸੰਸਥਾ ਦੇ ਨੁਮਾਇੰਦੇ ਅਮਰਜੀਤ ਸਿੰਘ ਸੰਦੋਆ ਨੇ ਆਪਣੇ ਪਿਤਾ ਸਵਰਗੀ ਕਾਬਲ ਸਿੰਘ ਅਤੇ ਮਾਤਾ ਗਿਆਨ ਕੌਰ ਦੀ ਯਾਦ ‘ਚ ਸਤਲੁਜ ਗਲੋਬਲ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ 19 ਜੁਲਾਈ ਨੂੰ ਪਿੰਡ ਸੰਦੋਆ ਵਿਖੇ ਮੁਫ਼ਤ ਅੱਖਾਂ ਦੇ ਅਪਰੇਸ਼ਨ, ਮੈਡੀਕਲ ਅਤੇ ਖ਼ੂਨਦਾਨ ਕੈਂਪ ਲਗਾਉਣ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮਨਜ਼ੂਰੀ ਦਿੱਤੀ। ਸੰਦੋਆ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ ਅਪਰੇਸ਼ਨ ਉਪਰੰਤ ਮਰੀਜ਼ਾਂ ਦੇ ਮੁਫ਼ਤ ਲੈਂਜ਼ ਪਾਏ ਜਾਣਗੇ। ਇਸ ਤੋਂ ਇਲਾਵਾ ਮੈਡੀਕਲ ਕੈਂਪ ‘ਚ ਪਹੁੰਚ ਰਹੇ ਡਾ. ਭਗਵੰਤ ਸਿੰਘ (ਮੈਡੀਸਨ), ਡਾ. ਜਸ਼ਨਜੀਤ ਸਿੰਘ, ਨੈਫਰੋਲੋਜਿਸਟ ਡਾ. ਅੰਕੁਰ ਚੌਧਰੀ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਨਿਖਿਲ ਪਾਠਕ ਦਿਲ, ਲੀਵਰ, ਕਿਡਨੀ ਅਤੇ ਸਰੀਰ ਦੀਆਂ ਹੋਰ ਬਿਮਾਰੀਆਂ ਦੀ ਜਾਂਚ ਕਰਕੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਪ੍ਰਦਾਨ ਕਰਨਗੇ। ਮੀਟਿੰਗ ’ਚ ਗੋਪਾਲ ਚੰਦ, ਮੋਹਨ ਸਿੰਘ ਭੈਣੀ, ਗੁਰਮੇਲ ਭੱਟੋਂ, ਬਾਬੂ ਭਜਨ ਸਿੰਘ, ਵਿਜੇ ਸਰਥਲੀ, ਡਾ. ਰਾਮ ਆਸਰਾ, ਰਜਨੀਸ਼ ਸ਼ਰਮਾ, ਕੁਲਦੀਪ ਚੱਢਾ, ਮੈਨੇਜਰ ਰਮੇਸ਼ ਚੰਦਰ, ਮਾ. ਰਾਮ ਸਿੰਘ ਤੇ ਜਸਪ੍ਰੀਤ ਤਖਤਗੜ੍ਹ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ 14 ਨੂੰ ਡੀ. ਸੀ. ਨੂੰ ਦਿੱਤਾ ਜਾਵੇਗਾ ਮੰਗ ਪੱਤਰ ਅਗਲੀ ਖ਼ਬਰ ਨੈਸ਼ਨਲ ਹਾਈਵੇ ’ਤੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਅਰਦਾਸ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।