11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਨੈਸ਼ਨਲ ਹਾਈਵੇ ’ਤੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਅਰਦਾਸ ਸਮਾਗਮ ਕਰਵਾਇਆ

ਅਜੀਤ ਡੈਸਕ 13-07-2026
ਘਨੌਲੀ, 12 ਜੁਲਾਈ (ਜਸਵੀਰ ਸਿੰਘ ਸੈਣੀ)- ਰੂਪਨਗਰ ਅਤੇ ਘਨੌਲੀ ਨੈਸ਼ਨਲ ਹਾਈਵੇ ਮਾਰਗ ‘ਤੇ ਹੋ ਰਹੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਤੇ ਹਾਦਸਿਆਂ ਦੌਰਾਨ ਜਾਨ ਗਵਾ ਚੁੱਕੇ ਨੌਜਵਾਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਬੇਨਤੀ ਸਮਾਗਮ ਨੈਸ਼ਨਲ ਹਾਈਵੇ ’ਤੇ ਸਥਿਤ ਆਰ. ਜੇ. ਰਿਸੋਰਟ ਸਿੰਘਪੁਰਾ ਦੀ ਬਾਹਰ ਬਣੀ ਸ਼ੈੱਡ ਤੇ ਕਰਵਾਇਆ ਗਿਆ। ਇਸ ਸਬੰਧੀ ਸਾਬਕਾ ਸਰਪੰਚ ਤੇ ਆਰ. ਜੇ. ਰਿਸੋਰਟ ਦੇ ਮਾਲਕ ਸੁਰਜੀਤ ਸਿੰਘ ਨੇ ਕਿਹਾ ਕਿ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਵੱਡੀ ਗਿਣਤੀ ਵਿਚ ਸੜਕੀ ਹਾਦਸਿਆਂ ਦੌਰਾਨ ਨੌਜਵਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਉੱਥੇ ਹੀ ਗੁਰਪ੍ਰੀਤ ਕੌਰ ਪਤਨੀ ਸਿਕੰਦਰ ਸਿੰਘ ਵਾਸੀ ਖੁਆਸਪੁਰਾ ਵੀ ਪਹਿਲੀ ਮਾਰਚ ਨੂੰ ਹਾਦਸੇ ਦੌਰਾਨ ਮੌਤ ਹੋ ਗਈ ਸੀ । ਉਨ੍ਹਾਂ ਨੇ ਕਿਹਾ ਕਿ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਭਾਈ ਸਤਨਾਮ ਸਿੰਘ ਘਨੌਲੀ ਵਾਲੇ ਜਥੇ ਨੇ ਸੰਗਤਾਂ ਨੂੰ ਜੋੜਿਆ । ਸਮਾਗਮ ਦੀ ਸਮਾਪਤੀ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੌਕੇ ਆਰ ਜੇ ਰਿਸੋਰਟ ਦੇ ਮਾਲਕ ਸੁਰਜੀਤ ਸਿੰਘ ਨੇ ਕਿਹਾ ਕਿ ਇਸ ਸਮਾਗਮ ਦੇ ਲਈ ਉਨ੍ਹਾਂ ਦਾ ਸਵਰਗੀ ਗੁਰਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਉਨ੍ਹਾਂ ਦੀ ਮਾਤਾ ਹਰਿੰਦਰ ਕੌਰ, ਭੈਣ ਸਰਬਜੀਤ ਕੌਰ, ਪਤੀ ਸਿਕੰਦਰ ਸਿੰਘ ਤੇ ਹੋਰ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਹਿਯੋਗ ਕੀਤਾ ਗਿਆ। ਇਸ ਮੌਕੇ ਮਨਿੰਦਰ ਕੌਰ ਸਾਬਕਾ ਸਰਪੰਚ, ਹਰਦੀਪ ਸਿੰਘ ਦੀਪਾ, ਲਵਪ੍ਰੀਤ ਸਿੰਘ, ਫੁੱਟਬਾਲ ਇੰਦਰਜੀਤ ਸਿੰਘ, ਪਰਮਜੀਤ ਸਿੰਘ, ਮਨਪ੍ਰੀਤ ਸਿੰਘ ਜੋਗੀ, ਪਰਮਜੀਤ ਸਿੰਘ ਕੁਰਾਲੀ, ਮਨਜੀਤ ਸਿੰਘ ਸੋਨਾ, ਪਵਨ ਭੋਗਲ, ਜਰਨੈਲ ਸਿੰਘ, ਅਰੁਣ ਕੁਮਾਰ, ਪੰਚ ਤਰਲੋਚਨ ਸਿੰਘ ਥਲੀ ਕਲਾ, ਕਸ਼ਮੀਰ ਸਿੰਘ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਦੂਨ ਸਭਾ ਤੇ ਜਨ ਅਧਿਕਾਰੀ ਕਲਿਆਣ ਸੰਮਤੀ ਵਲੋਂ ਮੀਟਿੰਗ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਕਾਂਗੜ ਤੋਂ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।