10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਗਾਜੀਪੁਰ ’ਚ ਅੱਗ ਲੱਗਣ ਨਾਲ ਘਰੇਲੂ ਸਮਾਨ ਸੜ ਕੇ ਸੁਆਹ

ਅਜੀਤ ਡੈਸਕ 11-07-2026
ਭਰਤਗੜ੍ਹ, 10 ਜੁਲਾਈ (ਜਸਬੀਰ ਸਿੰਘ ਬਾਵਾ)- ਪਿੰਡ ਗਾਜ਼ੀਪੁਰ ਦੇ ਵਸਨੀਕ ਹਰੀਪਾਲ ਤੇ ਗਿਆਨ ਚੰਦ ਦੇ ਘਰ ’ਚ ਅੱਗ ਲੱਗਣ ਨਾਲ ਘਰੇਲੂ ਸਮਾਨ ਤਬਾਹ ਹੋਣ ਨਾਲ ਆਰਥਿਕ ਪੱਖੋਂ ਨੁਕਸਾਨ ਹੋਇਆ ਹੈ। ਕਿਸਾਨ ਅਤੇ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਜਦੋ ਵਸਨੀਕਾਂ ਨੇ ਘਰ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਤਾਂ ਤੁਰੰਤ 101 ’ਤੇ ਰਾਬਤਾ ਕਰਕੇ ਅੱਗ ਬੁਝਾਊ ਅਮਲੇ ਨੂੰ ਜਾਣਕਾਰੀ ਦਿੱਤੀ, ਅੱਗ ਬੁਝਾਊ ਅਮਲਾ ਵਾਹਨ ਸਮੇਤ ਪਿੰਡ ’ਚ ਪੁੱਜ ਗਿਆ ਸੀ, ਪਰ ਅੱਗ ਲੱਗਣ ਵਾਲੀ ਥਾਂ ’ਤੇ ਵਾਹਨ ਨਹੀਂ ਪੁੱਜ ਸਕਿਆ, ਪਰ ਸਬੰਧਿਤ ਅਮਲੇ ਨੇ ਪਿੰਡ ਦੇ ਵਸਨੀਕਾਂ ਨਾਲ ਮਿਲਕੇ ਉਨ੍ਹਾਂ ਦੀਆਂ ਮੋਟਰਾਂ ਚਲਾਕੇ ਅੱਗ ਬੁਝਾਉਣ ’ਚ ਯਤਨਸ਼ੀਲ ਰਹੇ, ਪਰ ਉਦੋਂ ਤੱਕ ਸਬੰਧਿਤ ਵਸਨੀਕਾਂ ਦੇ ਘਰਾਂ ’ਚ ਕਰੀਬ ਢਾਈ ਲੱਖ ਰੁਪਏ ਦਾ ਸਮਾਨ ਅੱਗ ਦੀ ਭੇਟ ਚੜ ਚੁੱਕਿਆ ਸੀ। ਇਨ੍ਹਾਂ ਦੱਸਿਆ ਕਿ ਇਹ ਦੋਵੇਂ ਭਰਾ ਮਜ਼ਦੂਰੀ ਕਰਦੇ ਹਨ, ਅੱਜ ਆਰਥਿਕ ਪੱਖੋਂ ਹੋਏ ਨੁਕਸਾਨ ਨੂੰ ਵੀ ਸਹਿਣ ਤੋਂ ਅਸਮਰੱਥ ਹਨ। ਸਰਪੰਚ ਲਖਵੀਰ ਸਿੰਘ, ਸਥਾਨਕ ਪੰਚਾਇਤ, ਮੁਹਤਬਰਾਂ ਅਤੇ ਸਬੰਧਿਤ ਨੇਤਾਵਾਂ ਨੇ ਮਾਣਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ’ਚ ਲਿਆਉਂਦਿਆਂ ਕਿਹਾ ਕਿ ਉਕਤ ਪਰਿਵਾਰ ਦੀ ਆਰਥਿਕ ਪੱਖੋਂ ਤੁਰੰਤ ਸਹਾਇਤਾ ਕਰਨ ਦੀ ਲੋੜ ਹੈ ਅਤੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅੱਗ ਬੁਝਾ ਵਾਹਨ ਸ੍ਰੀ ਕੀਰਤਪੁਰ ਸਾਹਿਬ ਦੇ ਥਾਣੇ ’ਚ ਖੜਾਉਣ ਦੀ ਵੀ ਲੋੜ ਹੈ।
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਮੀਆਂਪੁਰ ਨੇ ਜੇ. ਸੀ. ਬੀ. ਮਸ਼ੀਨ ਨਾਲ ਚੁਕਵਾਏ ਗੰਦਗੀ ਦੇ ਢੇਰ ਅਗਲੀ ਖ਼ਬਰ ਚੋਣ ਕਮਿਸ਼ਨ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ. ਆਈ. ਆਰ.) ਮੁਹਿੰਮ ਤਹਿਤ 11 ਅਤੇ 12 ਨੂੰ-ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।