04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਠੰਢੇ ਮਿੱਠੇ ਜਲ ਅਤੇ ਜਲਜੀਰਾ ਦੀ ਛਬੀਲ ਲਗਾਈ

ਅਜੀਤ ਡੈਸਕ 05-07-2026
ਨੂਰਪੁਰ ਬੇਦੀ, 4 ਜੁਲਾਈ (ਹਰਦੀਪ ਸਿੰਘ ਢੀਂਡਸਾ)-ਵ੍ਰਿੰਦਾਵਨ ਧਾਮ ਵਿਖੇ ਸੰਤ ਬਾਬਾ ਬਾਲ ਜੀ (ਊਨਾ ਵਾਲੇ) ਦੀ ਪ੍ਰੇਰਣਾ ਨਾਲ ਸਥਾਪਿਤ ਸ੍ਰੀ ਨੀਲ ਮਾਧਵ ਕਿਰਪਾ ਆਸ਼ਰਮ ਵਿਖੇ ਸ਼੍ਰੀ ਰਾਧਾ ਕ੍ਰਿਸ਼ਨ ਸਤਿਸੰਗ ਘਰ ਕਮੇਟੀ ਨੂਰਪੁਰ ਬੇਦੀ ਦੇ ਮੈਂਬਰਾਂ ਵਲੋਂ ਸ਼ਰਧਾ ਭਾਵਨਾ ਨਾਲ ਠੰਢੇ ਮਿੱਠੇ ਜਲ ਅਤੇ ਜਲਜੀਰਾ ਦੀ ਸਬੀਲ ਲਗਾ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਰਸ਼ਨਾਂ ਲਈ ਪਹੁੰਚ ਰਹੀਆਂ ਸੰਗਤਾਂ ਦੀ ਨਿਸ਼ਕਾਮ ਸੇਵਾ ਕੀਤੀ ਗਈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਹੇਮੰਤ ਸੈਣੀ ਅਤੇ ਸੁਰਿੰਦਰ ਸੈਣੀ ਨੇ ਦੱਸਿਆ ਕਿ ਸੰਤ ਬਾਬਾ ਬਾਲ ਜੀ ਵਲੋਂ ਵ੍ਰਿੰਦਾਵਨ ਧਾਮ ਵਿਚ ਬਣਾਇਆ ਗਿਆ ਸ਼੍ਰੀ ਨੀਲ ਮਾਧਵ ਕਿਰਪਾ ਆਸ਼ਰਮ ਅੱਜ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਦੇਸ਼ ਦੇ ਹੋਰ ਰਾਜਾਂ ਤੋਂ ਆਉਣ ਵਾਲੀਆਂ ਹਜ਼ਾਰਾਂ ਸੰਗਤਾਂ ਲਈ ਇੱਕ ਵੱਡਾ ਆਸਰਾ ਬਣ ਚੁੱਕਾ ਹੈ। ਆਸ਼ਰਮ ਵਿਚ ਸੰਗਤਾਂ ਲਈ ਪੂਰੀ ਤਰ੍ਹਾਂ ਨਿਸ਼ੁਲਕ ਰਹਿਣ ਦੀ ਵਿਵਸਥਾ, ਦਿਨ-ਰਾਤ ਗੁਰੂ ਦਾ ਲੰਗਰ, ਆਧੁਨਿਕ ਏ.ਸੀ. ਕਮਰੇ, ਵਿਸ਼ਾਲ ਪਾਰਕਿੰਗ ਅਤੇ ਹੋਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ, ਤਾਂ ਜੋ ਕੋਈ ਵੀ ਸ਼ਰਧਾਲੂ ਕਿਸੇ ਪ੍ਰਕਾਰ ਦੀ ਅਸੁਵਿਧਾ ਮਹਿਸੂਸ ਨਾ ਕਰੇ। ਹੇਮੰਤ ਸੈਣੀ ਅਤੇ ਸੁਰਿੰਦਰ ਸੈਣੀ ਨੇ ਕਿਹਾ ਕਿ ਸੰਗਤਾਂ ਵਲੋਂ ਊਨਾ ਸਤਿਸੰਗ ਘਰ ਜਾਂ ਸੰਤ ਬਾਬਾ ਬਾਲ ਵਲੋਂ ਸਥਾਪਿਤ ਹੋਰ ਸਤਿਸੰਗ ਘਰਾਂ ਵਿਚ ਦਿੱਤਾ ਗਿਆ ਦਾਨ ਦਾ ਇੱਕ-ਇੱਕ ਪੈਸਾ ਪੂਰੀ ਪਾਰਦਰਸ਼ਤਾ ਨਾਲ ਸੰਗਤਾਂ ਦੀਆਂ ਸੁਵਿਧਾਵਾਂ, ਲੰਗਰ ਸੇਵਾ, ਆਸ਼ਰਮ ਦੇ ਨਿਰਮਾਣ ਅਤੇ ਲੋਕ ਭਲਾਈ ਦੇ ਕਾਰਜਾਂ ਲਈ ਹੀ ਵਰਤਿਆ ਜਾਂਦਾ ਹੈ। ਛਬੀਲ ਦੌਰਾਨ ਬਲਰਾਮ ਸੈਣੀ, ਸੁਰਿੰਦਰ ਸੈਣੀ, ਧਰਮਪਾਲ ਸੈਣੀ, ਰੌਸ਼ਨ ਲਾਲ, ਚਰਨਜੀਤ, ਰਾਜੂ ਸੈਣੀ, ਬਲਬੀਰ ਝਿੰਜੜੀ, ਹਰਜਾਪ ਮਾਧੋਵਾਲ ਅਤੇ ਹੋਰ ਅਨੇਕਾਂ ਸੇਵਾਦਾਰ ਹਾਜ਼ਰ ਰਹੇ।
ਪਿਛਲੀ ਖ਼ਬਰ ਘਰਾਂ ’ਚ ਗੰਦੇ ਪਾਣੀ ਦੀ ਸਪਲਾਈ ਆਉਣ ਕਾਰਨ ਗਣੇਸ਼ ਵਿਹਾਰ ਦੇ ਵਸਨੀਕ ਪ੍ਰੇਸ਼ਾਨ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਘਾਟ ਸਾਹਿਬ ਵਿਖੇ ਸਿੱਖ ਨੌਜਵਾਨ ਸਭਾ ਵਲੋਂ ਗੁਰਮਤਿ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।