04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੀਲੀਏ ਦੀ ਸਭ ਤੋਂ ਵੱਡੀ ਦਵਾਈ ਤੁਹਾਡੀ ਰਸੋਈ ਹੈ-ਡਾ. ਰਮਨ ਗੁਪਤਾ

ਅਜੀਤ ਡੈਸਕ 05-07-2026
ਨੰਗਲ, 4 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-‘ਅਪ੍ਰੈਲ ਤੋਂ ਬਾਦ ਦੇ ਚਾਰ ਪੰਜ ਮਹੀਨਿਆਂ ’ਚ ਪੀਲੀਏ ਦੇ ਰੋਗੀ ਚਾਣਚੱਕ ਵੱਧ ਜਾਂਦੇ ਹਨ, ਕਿਉਂਕਿ ਸਾਡੇ ਸਮਾਜ ’ਚ ਖੁਰਾਕ ਸਬੰਧੀ ਜਾਗਰੂਕਤਾ ਦੀ ਘਾਟ ਹੈ’ ਇਹ ਵਿਚਾਰ ਡਾ. ਰਮਨ ਸ਼ਰਮਾ ਸਿਵਲ ਸਰਜਨ ਰੂਪਨਗਰ ਨੰਗਲ ’ਚ ਇੱਕ ਮੁਲਾਕਾਤ ਦੌਰਾਨ ਪ੍ਰਗਟ ਕੀਤੇ। ਪੀਲੀਏ ਦੀ ਸਭ ਤੋਂ ਵੱਡੀ ਦਵਾਈ ਤੁਹਾਡੀ ਰਸੋਈ ’ਚ ਪਈ ਹੈ, ਜਿੱਥੇ ਖਾਣਾ ਸਾਫ਼ ਸੁਥਰੇ ਮਾਹੌਲ ’ਚ ਬਣਦਾ ਹੈ। ਇਹ ਜ਼ਰੂਰੀ ਹੈ ਕਿ ਪਾਣੀ ਉਬਾਲ ਕੇ, ਠੰਢਾ ਕਰਕੇ ਪੀਤਾ ਜਾਵੇ । ਪੰਜਾਬ ਸਰਕਾਰ ਦਾ ਵੱਡਾ ਯਤਨ ਹੈ ਕਿ ਸਭ ਲੋਕਾਂ ਦਾ ਮੁਫ਼ਤ ਇਲਾਜ ਹੋਵੇ, ਇਸੇ ਉਦੇਸ਼ ਦੀ ਪੂਰਤੀ ਲਈ ਸਿਹਤ ਕਾਰਡ ਬਣਾਏ ਗਏ ਹਨ। ਸਰਕਾਰ ਦੇ ਹੁਕਮਾਂ ਅਨੁਸਾਰ ਅਸੀਂ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਦੀਆਂ ਸੇਵਾਵਾਂ ਵੀ ਲੈ ਰਹੇ ਹਾਂ। ਇਸ ਮੌਕੇ ’ਤੇ ਏ.ਸੀ.ਐਸ. ਡਾ. ਬੋਬੀ ਗੁਲਾਟੀ, ਐਸ.ਐਮ.ਓ. ਸਿਵਲ ਹਸਪਤਾਲ ਨੰਗਲ ਈਸ਼ਾ ਵਰਮਾ, ਡਾ. ਬੀ.ਕੇ. ਸ਼ਰਮਾ, ਡਾ. ਅਸ਼ੋਕ ਸ਼ਰਮਾ, ਡਾ.ਨਿਓਮੀ, ਡਾ. ਰਜਨੀਸ਼ ਬੈਂਸ, ਡਾ. ਅਰੁਨ ਜੈਨ, ਡਾ. ਸੰਜੀਵ ਕਪੂਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੈਗਲੈਸ ਡੇਅ ਮੌਕੇ ਸਕੂਲ ਕਾਂਗੜ ਵਿਖੇ ਵਿਦਿਆਰਥੀਆਂ ਦੀਆਂ ਵਿੱਦਿਅਕ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਪ੍ਰਾਈਮੋ ਕੈਮੀਕਲ ਵਲੋਂ ਵਿਦਿਆਰਥੀਆਂ ਨੂੰ ਫ਼ਸਟ ਏਡ ਤੇ ਸੈਨੀਟਰੀ ਕਿੱਟਾਂ ਕਰਵਾਈਆਂ ਮੁਹੱਈਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।