04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਲਾਇਨਜ਼ ਕਲੱਬ ਰੂਪਨਗਰ ਦੇ ਪ੍ਰਧਾਨ ਬਣੇ ਧੀਰਜ ਗੋਇਲ, ਨਵੀਂ ਕਾਰਜਕਾਰਨੀ ਦਾ ਕੀਤਾ ਗਠਨ

ਅਜੀਤ ਡੈਸਕ 05-07-2026
ਰੂਪਨਗਰ, 4 ਜੁਲਾਈ (ਸਤਨਾਮ ਸਿੰਘ ਸੱਤੀ)-ਲਾਇਨਜ਼ ਕਲੱਬ ਰੂਪਨਗਰ ਦੀ ਇੱਕ ਅਹਿਮ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਧੀਰਜ ਗੋਇਲ ਨੂੰ ਕਲੱਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਕਲੱਬ ਦੀ ਨਵੀਂ ਕਾਰਜਕਾਰਨੀ ਦਾ ਵੀ ਗਠਨ ਕੀਤਾ ਗਿਆ। ਮੀਟਿੰਗ ਵਿਚ ਸਰਬਸੰਮਤੀ ਨਾਲ ਲਾਇਨ ਸੰਜੀਵ ਸੂਦ ਨੂੰ ਸਕੱਤਰ, ਰਾਜੇਸ਼ ਵਾਸੁਦੇਵ ਨੂੰ ਖ਼ਜ਼ਾਨਚੀ, ਸੁਰਿੰਦਰ ਵਰਮਾ ਨੂੰ ਡਾਇਰੈਕਟਰ (ਫਾਈਨਾਂਸ) ਅਤੇ ਰਜਨੀਸ਼ ਚੋਪੜਾ ਨੂੰ ਲੋਕ ਸੰਪਰਕ ਅਧਿਕਾਰੀ (ਪੀ.ਆਰ.ਓ.) ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸਤੀਸ਼ ਜਗੋਤਾ ਨੂੰ ਮੈਂਬਰਸ਼ਿਪ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਨਵ-ਨਿਯੁਕਤ ਪ੍ਰਧਾਨ ਧੀਰਜ ਗੋਇਲ ਨੇ ਕਿਹਾ ਕਿ ਕਲੱਬ ਵਲੋਂ ਇਸ ਸਾਲ ਸਮਾਜ ਸੇਵਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਣ ਮਹੋਤਸਵ ਤਹਿਤ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ। ਇਸ ਦੇ ਨਾਲ ਹੀ ਮੈਡੀਕਲ ਕੈਂਪ, ਖ਼ੂਨਦਾਨ ਕੈਂਪ ਅਤੇ ਅੱਖਾਂ ਦੀ ਜਾਂਚ ਸਬੰਧੀ ਵਿਸ਼ੇਸ਼ ਕੈਂਪ ਵੀ ਵੱਡੇ ਪੱਧਰ ‘ਤੇ ਲਗਾਏ ਜਾਣਗੇ ਤਾਂ ਜੋ ਲੋੜਵੰਦ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਮੀਟਿੰਗ ਵਿਚ ਲਾਇਨ ਰਾਜੇਸ਼ ਵਰਮਾ, ਸਰਬਜੀਤ ਮਾਵੀ, ਲਲਿਤ ਨਾਗੀ, ਮਨੋਜ ਦੁਆ ਅਤੇ ਅਸ਼ਵਨੀ ਸ਼ਰਮਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਾਈਮੋ ਕੈਮੀਕਲ ਵਲੋਂ ਵਿਦਿਆਰਥੀਆਂ ਨੂੰ ਫ਼ਸਟ ਏਡ ਤੇ ਸੈਨੀਟਰੀ ਕਿੱਟਾਂ ਕਰਵਾਈਆਂ ਮੁਹੱਈਆ ਅਗਲੀ ਖ਼ਬਰ ਐਸ.ਐਸ.ਆਰ. ਵੀ ਐਮ ਨੇ ‘’21ਵੀਂ ਸਦੀ ਦੇ ਬੱਚਿਆਂ ਨੂੰ ਕਿਵੇਂ ਸਮਝੀਏ’’ ਵਿਸ਼ੇ ‘ਤੇ ਕਰਵਾਇਆ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।