04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਇਲਾਕੇ ਵਿਚ ਲਗਾਤਾਰ ਵੱਧ ਰਹੀਆਂ ਹਨ ਏ.ਟੀ.ਐਮ. ਲੁੱਟ ਦੀਆਂ ਵਾਰਦਾਤਾਂ

ਅਜੀਤ ਡੈਸਕ 05-07-2026
ਢੇਰ, 4 ਜੁਲਾਈ (ਸ਼ਿਵ ਕੁਮਾਰ ਕਾਲੀਆ)-ਇਲਾਕੇ ਵਿਚ ਏ.ਟੀ.ਐਮ. ਰਾਹੀਂ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਨੂਪਲੀ ਬਾਜ਼ਾਰ ਦੇ ਵਿਖੇ ਲਗਾਏ ਗਏ ਏਟੀਐਮ ਦੇ ਵਿਚ ਪਿਛਲੇ ਤਿੰਨ ਦਿਨਾਂ ਵਿਚ ਦੋ ਵਾਰਦਾਤਾਂ ਹੋ ਚੁੱਕੀਆਂ ਹਨ ਜਿਸ ਵਿਚ ਇੱਕ ਵਿਅਕਤੀ ਦਾ ਏ.ਟੀ.ਐਮ. ਬਦਲ ਕੇ ਉਸ ਦੇ ਨਾਲ 65000 ਦੀ ਠੱਗੀ ਅਤੇ ਦੂਜੇ ਵਿਅਕਤੀ ਦਾ ਏਟੀਐਮ ਬਦਲ ਕੇ ਉਸ ਦੇ ਨਾਲ 35000 ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਏਟੀਐਮ ਬਹੁਤ ਹੀ ਚਲਾਕੀ ਦੇ ਨਾਲ ਬਦਲਾ ਲਿਆ ਗਿਆ ਅਤੇ ਉਨਾਂ ਦੇ ਨਾਲ ਹੋਈ ਠੱਗੀ ਦਾ ਉਸ ਟਾਈਮ ਉਨ੍ਹਾਂ ਨੂੰ ਪਤਾ ਲੱਗਿਆ ਜਦੋਂ ਉਨ੍ਹਾਂ ਦੇ ਮੋਬਾਈਲ ‘ਤੇ ਪੈਸੇ ਨਿਕਾਲੇ ਜਾਣ ਦਾ ਸੰਦੇਸ਼ ਆਇਆ ਜਿਸ ਨੂੰ ਵੇਖਦੇ ਹੋਏ ਉਨ੍ਹਾਂ ਨੇ ਤੁਰੰਤ ਹਰਕਤ ਦੇ ਵਿਚ ਆ ਕੇ ਆਪਣੇ ਏਟੀਐਮ ਨੂੰ ਬੰਦ ਕਰਵਾਇਆ। ਇੱਥੇ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਇਸ ਤੋਂ ਪਹਿਲਾਂ ਢੇਰ ਅੱਡੇ ਵਿਚ ਲਗਾਇਆ ਗਿਆ ਏ.ਟੀ.ਐਮ. ਅਜਿਹੀਆਂ ਵਾਰਦਾਤਾਂ ਦੇ ਲਈ ਚਰਚਾ ਦਾ ਵਿਸ਼ੇ ਬਣਿਆ ਹੋਇਆ ਸੀ। ਪ੍ਰੰਤੂ ਉੱਥੇ ਦੇ ਸੁਰੱਖਿਆ ਗਾਰਡ ਕਸ਼ਮੀਰ ਸਿੰਘ ਫ਼ੌਜੀ ਦੀ ਸਖ਼ਤ ਮੁਸਤੈਦੀ ਅਤੇ ਮਿਹਨਤ ਦੇ ਨਾਲ ਏ.ਟੀ.ਐਮ. ਚੋਰਾਂ ਨੂੰ ਰੰਗੇ ਹੱਥੀ ਫੜਿਆ ਗਿਆ ਸੀ। ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੈਂਕ ਦੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਥਾਂ ਤੇ ਵੀ ਸੁਰੱਖਿਆ ਗਾਰਡ ਲਗਾਇਆ ਜਾਵੇ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।
ਪਿਛਲੀ ਖ਼ਬਰ ਸਿੱਖਿਆ ਮੰਤਰੀ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ਖ਼ਿਲਾਫ਼ ਭੜਕੇ ਕੰਪਿਊਟਰ ਅਧਿਆਪਕ ਅਗਲੀ ਖ਼ਬਰ ਖ਼ਾਲਸਾ ਸਕੂਲ ਵਿਖੇ ਬੱਚਿਆਂ ਵਲੋਂ ਲਗਾਈ ਪ੍ਰਦਰਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।