23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਬੇਲਾ ਪੁਲਿਸ ਨੇ ਲੜਾਈ ਝਗੜੇ ਨੂੰ ਲੈ ਕੇ ਕੀਤਾ ਮੁਕੱਦਮਾ ਦਰਜ, ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਜਾਰੀ

ਅਜੀਤ ਡੈਸਕ 28-06-2026

ਬੇਲਾ, 27 ਜੂਨ (ਮਨਜੀਤ ਸਿੰਘ ਸੈਣੀ)-ਬੀਤੇ ਕੁੱਝ ਦਿਨ ਪਹਿਲਾਂ ਬੱਸ ਅੱਡਾ ਬੇਲਾ ਵਿਚ ਹੋਈ ਲੜਾਈ ਨੂੰ ਲੈ ਕੇ ਬੇਲਾ ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ। ਇਸ ਸੰਬੰਧੀ ਪੁਲਿਸ ਚੌਂਕੀ ਬੇਲਾ ਦੇ ਇੰਚਾਰਜ ਸੰਦੇਸ਼ ਕੁਮਾਰ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਫ਼ਤਿਹਪੁਰ ਥਾਣਾ ਸ੍ਰੀ ਚਮਕੌਰ ਸਾਹਿਬ ਦੇ ਬਿਆਨਾਂ ਅਨੁਸਾਰ ਦਰਜ ਕੀਤੀ ਐਫ.ਆਈ.ਆਰ. ਅਨੁਸਾਰ 21 ਜੂਨ ਦੀ ਰਾਤ ਨੂੰ ਨੌਂ ਦਸ ਵਜੇ ਦੇ ਕਰੀਬ ਉਹ ਆਪਣੇ ਡਰਾਈਵਰ ਭਰਾ ਗੁਰਪ੍ਰੀਤ ਸਿੰਘ ਅਤੇ ਭਗਤ ਸਿੰਘ ਨਾਲ ਮੋਟਰਸਾਈਕਲ ਉੱਤੇ ਛੱਡਣ ਆ ਰਿਹਾ ਸੀ। ਜਦੋਂ ਉਹ ਬੱਸ ਅੱਡਾ ਬੇਲਾ ਵਿਖੇ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਸ਼ੰਕਰ, ਲਵੂ ਅਕਾਸ਼ਦੀਪ ਪੁੱਤਰ ਰਾਜੂ ਅਤੇ ਬਲਜੀਤ ਸਿੰਘ ਮਾਲਵਾ ਵਾਸੀਅਨ ਪਰੋਜਪੁਰ ਖੜੇ ਸਨ, ਸਾਡੇ ਨਾਲ ਹੱਥੋਪਾਈ ਕਰਨ ਲੱਗ ਗਏ। ਹੱਥੋਪਾਈ ਦੌਰਾਨ ਲਵਪ੍ਰੀਤ ਦੇ ਸਿਰ ਵਿਚ ਕੋਈ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਜਿਸ ਨਾਲ ਉਹ ਲਹੂ ਲੁਹਾਣ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਜਿਸ ਦੀ ਅੱਜ ਪ੍ਰਾਪਤ ਹੋਈ ਡਾਕਟਰੀ ਰਿਪੋਰਟ ਅਨੁਸਾਰ ਲਵਪ੍ਰੀਤ ਦੇ ਸਿਰ ਵਿਚ ਤਿੱਖੇ ਹਥਿਆਰ ਨਾਲ ਗਹਿਰੀ ਅਤੇ ਖ਼ਤਰਨਾਕ ਸੱਟ ਲੱਗਣ ਦੀ ਪੁਸ਼ਟੀ ਕੀਤੀ ਜਿਸ ਕਰਕੇ ਸ਼ੰਕਰ, ਲਵੂ, ਆਕਾਸ਼ਦੀਪ ਤੇ ਬਲਜੀਤ ਸਿੰਘ ਮਾਲਵਾ ਵਾਸੀਅਨ ਪਰੋਜਪੁਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ ।
ਪਿਛਲੀ ਖ਼ਬਰ ਜ਼ੀਰਕਪੁਰ ‘ਚ ਸਾਫ਼-ਸਫ਼ਾਈ ਦੇ ਨਿਰੀਖਣ ਲਈ 5 ਅਧਿਕਾਰੀ ਤਾਇਨਾਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਨਵ-ਨਿਯੁਕਤ ਆਬਜ਼ਰਵਰਾਂ ਸਮੇਤ ਕਈ ਆਗੂਆਂ ਨੇ ਕੀਤੀ ਸ਼ਿਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।