23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਨਵ-ਨਿਯੁਕਤ ਆਬਜ਼ਰਵਰਾਂ ਸਮੇਤ ਕਈ ਆਗੂਆਂ ਨੇ ਕੀਤੀ ਸ਼ਿਰਕਤ

ਅਜੀਤ ਡੈਸਕ 28-06-2026
ਸ੍ਰੀ ਚਮਕੌਰ ਸਾਹਿਬ, 27 ਜੂਨ (ਜਗਮੋਹਣ ਸਿੰਘ ਨਾਰੰਗ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਮਕੜੋਨਾਂ ਦੀ ਅਗਵਾਈ ਹੇਠ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਹੋਈ। ਜਿਸ ਵਿਚ ਜਥੇਬੰਦੀ ਵਲੋਂ ਨਿਯੁਕਤ ਕੀਤੇ ਵੱਖ-ਵੱਖ ਹਲਕਿਆਂ ਦੇ ਅਬਜ਼ਰਵਰ ਜਿਨ੍ਹਾਂ ਵਿਚ ਬੀਬੀ ਰਾਜਿੰਦਰ ਕੌਰ ਚੰਡੀਗੜ੍ਹ, ਜਥੇਦਾਰ ਭਜਨ ਸਿੰਘ ਸ਼ੇਰਗਿੱਲ, ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕ, ਸਤਵਿੰਦਰ ਸਿੰਘ ਟੋਹੜਾ, ਜਥੇਦਾਰ ਹਰਬੰਸ ਸਿੰਘ ਕੰਧੋਲਾ ਸਮੇਤ ਕਈ ਸੂਬਾ ਪੱਧਰੀ ਆਗੂ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਅਗਾਮੀ ਵਿਧਾਨ ਸਭਾ ਚੋਣਾ, ਸੂਬੇ ਦੇ ਮੌਜੂਦਾ ਹਾਲਾਤ, ਪੰਥਕ ਮਸਲਿਆਂ, ਕਿਸਾਨੀ ਅਤੇ ਮੁਲਾਜ਼ਮਾਂ ਨਾਲ ਸਬੰਧਿਤ ਮਸਲਿਆਂ ਦੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿਚ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਸਮੁੱਚੇ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਆਗਾਮੀ ਵਿਧਾਨ ਸਭਾ ਵਿਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਉਲਝੇ ਪੰਥਕ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ। ਪੰਜਾਬ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਗੈਂਗਸਟਰਵਾਦ ਅਤੇ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੇ ਸੂਬੇ ਦੀ ਆਰਥਿਕਤਾ ਨੂੰ ਹੀ ਕਮਜ਼ੋਰ ਨਹੀਂ ਕੀਤਾ ਬਲਕਿ ਪੰਜਾਬ ਦੀ ਸਭਿਅਤਾ/ਵਿਰਸੇ ਨੂੰ ਵੀ ਗੰਧਲਾ ਕੀਤਾ ਹੈ। ਬੁਲਾਰਿਆਂ ਨੇ ਕਿਸਾਨੀ ਮਸਲਿਆਂ ’ਤੇ ਬੋਲਦਿਆਂ ਕਿਹਾ ਕਿ ਅੱਜ ਝੋਨੇ ਦੀ ਲੁਆਈ ਚੱਲ ਰਹੀ ਹੈ ਪਰ ਮੋਟਰਾਂ ਦੀ ਸਪਲਾਈ ਵਿਚ ਲੱਗ ਰਹੇ ਕੱਟਾਂ ਨੇ ਕਿਸਾਨਾਂ ਨੂੰ ਫਿਕਰੀ ਪਾਇਆ ਹੋਇਆ ਹੈ, ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਬਿਜਲੀ ਦੀ ਸਪਲਾਈ ਨਿਰੰਤਰ 8 ਘੰਟੇ ਦਿੱਤੀ ਜਾਵੇ। ਇਸ ਮੌਕੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਐਕਟ 2026 ਨੂੰ ਵਿਧਾਨ ਸਭਾ ਵਿਚ ਲਿਜਾਣ ਤੋਂ ਪਹਿਲਾਂ ਪੰਥਕ ਧਿਰਾਂ ਨਾਲ ਗੱਲਬਾਤ ਕੀਤੀ ਜਾਵੇ। ਮੀਟਿੰਗ ਦੌਰਾਨ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਮੁਲਾਜ਼ਮਾਂ ਦੀਆਂ ਸਮੁੱਚੀਆਂ ਮੰਗਾਂ ਤੇ ਵੱਖ-ਵੱਖ ਵਿਭਾਗਾਂ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਪੂਰਾ ਕੀਤਾ ਜਾਵੇ। ਇਸ ਮੌਕੇ ਬੁਲਾਰਿਆਂ ਵਿਚ ਉਪਰੋਕਤ ਆਗੂਆਂ ਤੋਂ ਇਲਾਵਾ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਪ੍ਰੀਤਮ ਸਿੰਘ ਸੱਲ੍ਹੋਮਾਜਰਾ, ਸੂਬਾ ਵਰਕਿੰਗ ਕਮੇਟੀ ਮੈਂਬਰ ਮਨਮੋਹਣ ਸਿੰਘ, ਸੂਬਾ ਜਥੇਬੰਧਕ ਸਕੱਤਰ ਮਲਕੀਤ ਸਿੰਘ ਛੱਜਾ, ਅਮਰਜੀਤ ਸਿੰਘ ਢਿੱਲੋਂ, ਤੇਜਪਾਲ ਸਿੰਘ ਸਿੱਧੂ, ਪਰਗਟ ਸਿੰਘ ਰੌਲੂਮਾਜਰਾ, ਹਰਪ੍ਰੀਤਇੰਦਰ ਸਿੰਘ ਖਾਲਸਾ ਜਟਾਣਾ, ਅਮਰਜੀਤ ਸਿੰਘ ਕੰਗ ਰਿਟਾ: ਪ੍ਰਿੰਸੀਪਲ, ਨਿਰਭੈ ਸਿੰਘ ਪ੍ਰਧਾਨ ਸਰਕਲ ਸ੍ਰੀ ਚਮਕੌਰ ਸਾਹਿਬ, ਸੁਰਿੰਦਰ ਸਿੰਘ ਪ੍ਰਧਾਨ ਬੇਲਾ, ਹਰਜਿੰਦਰ ਸਿੰਘ ਪ੍ਰਧਾਨ ਮੋਰਿੰਡਾ, ਮੇਜਰ ਸਿੰਘ, ਬੂਰਮਾਜਰਾ ਸ਼ਾਮਿਲ ਸਨ। ਮੀਟਿੰਗ ਰਾਜਿੰਦਰ ਸਿੰਘ ਗਿੱਲ ਦੁੱਗਰੀ, ਕੁਲਵੰਤ ਸਿੰਘ ਭੂਰੜੇ, ਬੇਅੰਤ ਸਿੰਘ, ਸਵਰਨ ਸਿੰਘ ਸੈਣੀ, ਹਰਭਜਨ ਸਿੰਘ, ਸੇਵਾ ਸਿੰਘ ਭੂਰੜੇ, ਅਮਰਜੀਤ ਸਿੰਘ ਬਹਿਰਾਮਪੁਰ ਬੇਟ, ਗੁਰਬਖਸ਼ ਸਿੰਘ ਭੁੱਲਰ, ਮਲਾਰਾ ਸਿੰਘ ਮਕੜੋਨਾ, ਗੁਰਮੇਲ ਸਿੰਘ ਤੇ ਜਗਦੀਪ ਸਿੰਘ ਪਿੱਪਲਮਾਜਰਾ, ਜਸਵੰਤ ਸਿੰਘ ਅਲੀਪੁਰ, ਬਚਿੱਤਰ ਸਿੰਘ ਚੱਕਲਾਂ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ/ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਬੇਲਾ ਪੁਲਿਸ ਨੇ ਲੜਾਈ ਝਗੜੇ ਨੂੰ ਲੈ ਕੇ ਕੀਤਾ ਮੁਕੱਦਮਾ ਦਰਜ, ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਜਾਰੀ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਖ਼ਾਲਸਾ ਕਾਲਜ ’ਚ ਸੀ.ਸੀ.ਪੀ.ਐਲ. ਵਿਆਪਕ ਪ੍ਰਤੀਯੋਗੀ ਸਿਖਲਾਈ ਪ੍ਰੋਗਰਾਮ ਹੋਵੇਗਾ ਲਾਗੂ-ਪ੍ਰਿੰਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।