10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਪੁਲਿਸ ਵਲੋਂ ਇਕ ਮੋਟਰਸਾਈਕਲ ਅਤੇ ਚੋਰੀ ਕੀਤੇ ਗਏ ਸਾਮਾਨ ਸਮੇਤ ਚੋਰ ਗ੍ਰਿਫ਼ਤਾਰ

ਅਜੀਤ ਡੈਸਕ 27-06-2026
ਨੰਗਲ, 26 ਜੂਨ (ਪ੍ਰੀਤਮ ਸਿੰਘ ਬਰਾਰੀ)-ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਉਪਰੰਤ ਕਾਰਵਾਈ ਕਰਦਿਆਂ ਨੰਗਲ ਪੁਲਿਸ ਵਲੋਂ ਇੱਕ ਚੋਰ ਨੂੰ ਇੱਕ ਮੋਟਰਸਾਈਕਲ ਅਤੇ ਚੋਰੀ ਕੀਤੇ ਗਏ ਹੋਰ ਸਮਾਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਇਆ ਇੱਕ ਵਿਅਕਤੀ ਜੋ ਵੱਖ-ਵੱਖ ਘਰਾਂ ਵਿਚ ਚੋਰੀ ਕਰਦਾ ਨਜ਼ਰ ਆ ਰਿਹਾ ਸੀ ਅਤੇ ਉਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ, ਪੁਲਿਸ ਵਲੋਂ ਉਕਤ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 121 ਮਿਤੀ 24.06.2026 ਅ/ਧ 331(3), 305 ਬੀ ਐਨਐਸ ਥਾਣਾ ਨੰਗਲ ਦਰਜ ਕੀਤਾ ਗਿਆ ਅਤੇ ਏ.ਐਸ. ਆਈ. ਰਾਮ ਕੁਮਾਰ ਵਲੋਂ ਸਮੇਤ ਪੁਲਿਸ ਪਾਰਟੀ ਤਫ਼ਤੀਸ਼ ਵਿਚ ਅਜੇ ਕੁਮਾਰ ਉਰਫ਼ ਅੰਜੂ ਪੁੱਤਰ ਰਜੇਸ਼ ਕੁਮਾਰ ਵਾਸੀ ਹਾਊਸ 130 ਵਾਰਡ ਨੰਬਰ 2 ਪੁਰਾਣਾ ਗੁਰਦੁਆਰਾ ਨੰਗਲ, ਬਾਣਾ ਨੰਗਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਉਸ ਕੋਲੋਂ 4 ਟੁੱਟੀਆਂ, 4 ਬਾਲ ਅਤੇ ਮੋਟਰਸਾਈਕਲ ਨੰਬਰ ਪੀਬੀ 91 ਏ 3881 ਮਾਰਕਾ ਸਯੂਕੀ ਰੰਗ ਕਾਲਾ ਬਰਾਮਦ ਕਰਵਾਇਆ ਗਿਆ। ਕਥਿਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ । ਥਾਣਾ ਮੁਖੀ ਨੇ ਕਿਹਾ ਕਿ ਪੁਲਿਸ ਇਲਾਕੇ ਅੰਦਰ ਕਿਸੇ ਵੀ ਅਪਰਾਧਿਕ ਬਿਰਤੀ ਵਾਲੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠੇਗੀ ਅਤੇ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਪੁਲਿਸ ਮੁਸਤੈਦ ਹੈ।
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਔਰਤ ਦੇ ਕੰਨਾਂ ’ਚੋਂ ਕਾਂਟੇ ਝਪਟੇ ਅਗਲੀ ਖ਼ਬਰ ਜਾਨਾਂ ਜੋਖ਼ਮ ’ਚ ਪਾ ਕੇ ਨਹਿਰਾਂ ਵਿਚ ਛਾਲਾਂ ਮਾਰ ਕੇ ਨਹਾਉਦੇਂ ਨੌਜਵਾਨ, ਪ੍ਰਸ਼ਾਸਨ ਬੇਖ਼ਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।