09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਬਾਬਾ ਅਮਰਨਾਥ ਸੇਵਾ ਦਲ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾ ਕੇ ਰਾਹਗੀਰਾਂ ਦੀ ਸੇਵਾ

ਅਜੀਤ ਡੈਸਕ 26-06-2026
ਨੂਰਪੁਰ ਬੇਦੀ, 25 ਜੂਨ (ਹਰਦੀਪ ਸਿੰਘ ਢੀਂਡਸਾ)-ਗਰਮੀ ਦੇ ਮੌਸਮ ਦੌਰਾਨ ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਬਾਬਾ ਅਮਰਨਾਥ ਸੇਵਾ ਦਲ ਕਮੇਟੀ, ਵਿਸ਼ਵਕਰਮਾ ਮੰਦਰ ਰੋਡ ਦੇ ਸਮੂਹ ਦੁਕਾਨਦਾਰਾਂ ਵਲੋਂ ਅੱਜ ਠੰਢੇ ਮਿੱਠੇ ਜਲ ਅਤੇ ਤਾਜ਼ਗੀ ਭਰਪੂਰ ਪੇਅ ਦੀ ਛਬੀਲ ਲਗਾਈ ਗਈ। ਇਸ ਮੌਕੇ ਮੁੱਖ ਮਾਰਗ ਤੋਂ ਲੰਘਣ ਵਾਲੇ ਸੈਂਕੜੇ ਰਾਹਗੀਰਾਂ ਨੂੰ ਠੰਢਾ ਜਲ ਪਿਲਾ ਕੇ ਸੇਵਾ ਕੀਤੀ ਗਈ। ਛਬੀਲ ਦੌਰਾਨ ਫੋਰਮੈਨ ਅਮਰਜੀਤ ਸਿੰਘ, ਬਾਬੂ ਸ਼ਾਹ, ਹੈਪੀ ਸ਼ਾਹ, ਰਾਣਾ ਬਿਲਡਿੰਗ ਅਤੇ ਹੋਰ ਸਮੂਹ ਦੁਕਾਨਦਾਰਾਂ ਨੇ ਪੂਰੇ ਉਤਸ਼ਾਹ ਨਾਲ ਸੇਵਾ ਨਿਭਾਈ। ਸੇਵਾਦਾਰਾਂ ਨੇ ਕਿਹਾ ਕਿ ਗਰਮੀ ਦੇ ਮੌਸਮ ਵਿਚ ਪਿਆਸੇ ਰਾਹਗੀਰਾਂ ਨੂੰ ਠੰਢਾ ਜਲ ਪਿਲਾਉਣਾ ਇੱਕ ਮਹਾਨ ਪੁੰਨ ਦਾ ਕੰਮ ਹੈ ਅਤੇ ਅਜਿਹੀਆਂ ਸੇਵਾਵਾਂ ਸਮਾਜ ਵਿਚ ਆਪਸੀ ਭਾਈਚਾਰੇ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਹਾਜ਼ਰ ਸੇਵਾਦਾਰਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਮਾਜ ਸੇਵਾ ਦੇ ਕਾਰਜਾਂ ਨਾਲ ਜੁੜਨ ਦਾ ਵੀ ਸੱਦਾ ਦਿੱਤਾ।
ਪਿਛਲੀ ਖ਼ਬਰ ਘਾੜ ਇਲਾਕੇ ’ਚ ਮੁੱਖ ਮੰਤਰੀ ਵਲੋਂ ਬਣਾਈਆਂ ਸੜਕਾਂ ਨਹੀਂ ਲੱਭਦੀਆਂ-ਪੰਜੋਲਾ ਅਗਲੀ ਖ਼ਬਰ ਬ੍ਰਹਮਾ ਮੰਦਰ ਤਖ਼ਤਗੜ੍ਹ ’ਚੋਂ ਨਕਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।