19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਸੈਣੀ ਭਵਨ ਵਲੋਂ ਨਵੇਂ ਬਣੇ ਫਲਾਇੰਗ ਅਫ਼ਸਰਾਂ ਦਾ ਸਨਮਾਨ

ਅਜੀਤ ਡੈਸਕ 24-06-2026
ਰੂਪਨਗਰ, 23 ਜੂਨ (ਯਸ਼ਵੰਤ ਬੱਸੀ)-ਜ਼ਿਲ੍ਹਾ ਰੂਪਨਗਰ ਦੇ ਪਿੰਡ ਭੱਕੂਮਾਜਰਾ ਦੇ ਉਦੇਵੀਰ ਸਿੰਘ ਤੇ ਅਤੇ ਪਿੰਡ ਥਾਣਾ ਦੇ ਕਰਨ ਸੈਣੀ ਨੂੰ ਹਵਾਈ ਫ਼ੌਜ ’ਚ ਫਲਾਇੰਗ ਅਫ਼ਸਰ ਬਣਨ ’ਤੇ ਸੈਣੀ ਭਵਨ ਰੂਪਨਗਰ ਵਲੋਂ ਸਨਮਾਨਿਤ ਕੀਤਾ ਗਿਆ। ਸੈਣੀ ਭਵਨ ਵਿਖੇ ਆਪਣੇ ਪਰਿਵਾਰਾਂ ਨਾਲ ਪਹੁੰਚੇ ਇਹਨਾਂ ਫਲਾਇੰਗ ਅਫ਼ਸਰਾਂ ਦਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਬੀਰ ਸਿੰਘ ਸੈਣੀ ਅਤੇ ਚੇਅਰਮੈਨ ਡਾ. ਅਜਮੇਰ ਸਿੰਘ ਵਲੋਂ ਸਵਾਗਤ ਕਰਦਿਆਂ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਗਈ। ਸੈਣੀ ਭਵਨ ਦੇ ਪ੍ਰਧਾਨ ਰਜਿੰਦਰ ਸਿੰਘ ਨਨੂੰਆਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਨੌਜਵਾਨਾਂ ਦਾ ਭਰਤੀ ਹਵਾਈ ਫ਼ੌਜ ’ਚ ਚੁਣੇ ਜਾਣਾ ਪਰਿਵਾਰ, ਇਲਾਕੇ ਅਤੇ ਸਮੁੱਚੀ ਬਰਾਦਰੀ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਉਦੈਵੀਰ ਸਿੰਘ ਅਤੇ ਕਰਨ ਸੈਣੀ ਨੇ ਪੜ੍ਹਾਈ, ਸਿਖਲਾਈ ਅਤੇ ਫਲਾਇੰਗ ਅਫ਼ਸਰ ਬਣਨ ਦੌਰਾਨ ਪ੍ਰਾਪਤ ਕੀਤੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਪਰਿਵਾਰਾਂ ਤੋਂ ਮਿਲੇ ਸਹਿਯੋਗ ਕਾਰਨ ਹੀ ਉਹ ਇਸ ਮੁਕਾਮ ’ਤੇ ਪਹੁੰਚੇ ਹਨ। ਸੈਣੀ ਭਵਨ ਦੀ ਪ੍ਰਬੰਧਕ ਕਮੇਟੀ ਵਲੋਂ ਦੋਨੋਂ ਅਫ਼ਸਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੈਣੀ ਬਰਾਦਰੀ ਦੇ ਮਹਾਨ ਸ਼ਹੀਦ ਭਾਈ ਜਮਾਲਾ ਸਿੰਘ ਨਨੂੰਆ ਜੀ ਦੀ ਜੀਵਨੀ ਅਤੇ ਤਸਵੀਰ ਦੇ ਕੇ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਸੈਣੀ ਭਵਨ ਦੇ ਵਾਈਸ ਚੇਅਰਮੈਨ ਗੁਰਮੁੱਖ ਸਿੰਘ ਸੈਣੀ, ਮੀਤ ਪ੍ਰਧਾਨ ਰਾਮ ਸਿੰਘ ਸੈਣੀ, ਰਾਜਿੰਦਰ ਸੈਣੀ ਅਤੇ ਰਵਿੰਦਰ ਮੁੰਦਰਾ, ਇੰਜ: ਹਰਜੀਤ ਸਿੰਘ ਸੈਣੀ, ਜਗਦੇਵ ਸਿੰਘ, ਰਾਜਿੰਦਰ ਸਿੰਘ ਗਿਰਨ, ਸੁਰਿੰਦਰ ਸਿੰਘ ਸੈਣੀ, ਹਰਦੀਪ ਸਿੰਘ ਮੈਨੇਜਰ, ਪ੍ਰਿਤਪਾਲ ਸਿੰਘ, ਡਾ: ਜਸਵੰਤ ਕੌਰ, ਪਿੰ: ਰਵਿੰਦਰ ਕੌਰ ਆਦਿ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਗੋਲਕ ਵਿਚੋਂ ਚੜ੍ਹਾਵਾ ਰਾਸ਼ੀ ਚੋਰੀ ਕਰ ਕੇ ਚੋਰ ਹੋਏ ਰਫੂਚੱਕਰ ਅਗਲੀ ਖ਼ਬਰ ਰੋਟਰੀ ਕਲੱਬ ਰੂਪਨਗਰ ਨੇ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਦੋ ਦੁਧਾਰੂ ਗਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।