19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਰੋਟਰੀ ਕਲੱਬ ਰੂਪਨਗਰ ਨੇ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਦੋ ਦੁਧਾਰੂ ਗਾਵਾਂ

ਅਜੀਤ ਡੈਸਕ 24-06-2026
ਰੂਪਨਗਰ, 23 ਜੂਨ (ਸਟਾਫ਼ ਰਿਪੋਰਟਰ)-ਮਨੁੱਖਤਾ ਦੀ ਸੇਵਾ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਸਵੈ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਰੋਟਰੀ ਕਲੱਬ ਰੂਪਨਗਰ ਨੇ ਆਪਣੇ ‘ਸਟੈਪਸ ਟੂਵਰਡਜ਼ ਪ੍ਰੋਸਪਰਿਟੀ’ ਪ੍ਰੋਜੈਕਟ ਤਹਿਤ ਪਿੰਡ ਲੋਹਗੜ੍ਹ ਫਿੱਡੇ ਦੇ ਦੋ ਲੋੜਵੰਦ ਪਰਿਵਾਰਾਂ ਨੂੰ ਵੱਛਿਆਂ ਸਮੇਤ ਦੋ ਦੁਧਾਰੂ ਗਾਵਾਂ ਭੇਟ ਕੀਤੀਆਂ। ਕਲੱਬ ਵਲੋਂ ਸ੍ਰੀਮਤੀ ਗਿਆਨ ਕੌਰ ਅਤੇ ਬਲਬੀਰ ਸਿੰਘ ਨੂੰ ਇੱਕ-ਇੱਕ ਗਾਂ ਸੌਂਪੀ ਗਈ। ਇਸ ਉਪਰਾਲੇ ਦਾ ਮਕਸਦ ਲਾਭਪਾਤਰੀ ਪਰਿਵਾਰਾਂ ਨੂੰ ਪੌਸ਼ਟਿਕ ਦੁੱਧ ਉਪਲਬਧ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਲਈ ਆਮਦਨ ਦਾ ਇੱਕ ਸਥਾਈ ਸਰੋਤ ਪੈਦਾ ਕਰਨਾ ਹੈ, ਤਾਂ ਜੋ ਉਹ ਵਾਧੂ ਦੁੱਧ ਵੇਚ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰ ਸਕਣ। ਲਾਭਪਾਤਰੀ ਪਰਿਵਾਰਾਂ ਨੇ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਲੱਬ ਦੇ ਅਹੁਦੇਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਆਗੂਆਂ ਨੇ ਕਿਹਾ ਕਿ ਅਜਿਹੇ ਸਮਾਜ ਭਲਾਈ ਦੇ ਪ੍ਰੋਜੈਕਟ ਲੋੜਵੰਦ ਪਰਿਵਾਰਾਂ ਨੂੰ ਸਨਮਾਨ ਨਾਲ ਜੀਵਨ ਬਤੀਤ ਕਰਨ ਅਤੇ ਸਵੈ-ਨਿਰਭਰ ਬਣਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਹ ਸਮੁੱਚਾ ਪ੍ਰੋਜੈਕਟ ਸਾਬਕਾ ਜ਼ਿਲ੍ਹਾ ਗਵਰਨਰ ਰਿਟਾ. ਚੇਤਨ ਅਗਰਵਾਲ ਦੀ ਪਤਨੀ ਸ੍ਰੀਮਤੀ ਨੀਲਮ ਅਗਰਵਾਲ ਵਲੋਂ ਸਪਾਂਸਰ ਕੀਤਾ ਗਿਆ। ਕਲੱਬ ਨੇ ਉਨ੍ਹਾਂ ਦੇ ਯੋਗਦਾਨ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਰੋਟਰੀ ਦੇ ਆਦਰਸ਼ ‘ਸੇਵਾ ਸਰਵੋਪਰੀ’ ਦੀ ਸੱਚੀ ਮਿਸਾਲ ਹੈ। ਗਾਵਾਂ ਸੌਂਪਣ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਸੁਧੀਰ ਸ਼ਰਮਾ, ਸਾਬਕਾ ਪ੍ਰਧਾਨ ਅਮਰ ਰਾਜ ਸੈਣੀ, ਪ੍ਰਧਾਨ-ਚੁਣੇ ਗਗਨ ਸੈਣੀ ਅਤੇ ਵੰਦਨਾ ਸ਼ਰਮਾ ਹਾਜ਼ਰ ਸਨ। ਉਨ੍ਹਾਂ ਲਾਭਪਾਤਰੀ ਪਰਿਵਾਰਾਂ ਨੂੰ ਖੁਸ਼ਹਾਲ, ਸਵੈ-ਨਿਰਭਰ ਅਤੇ ਬਿਹਤਰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਸੈਣੀ ਭਵਨ ਵਲੋਂ ਨਵੇਂ ਬਣੇ ਫਲਾਇੰਗ ਅਫ਼ਸਰਾਂ ਦਾ ਸਨਮਾਨ ਅਗਲੀ ਖ਼ਬਰ ਲਖਣੋਂ ਵਿਖੇ ਨਿਰਮਾਣ ਅਧੀਨ ਮਕਾਨ ’ਚੋਂ 3.5 ਲੱਖ ਰੁਪਏ ਦੀ ਬਿਜਲੀ ਦੀ ਤਾਰ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।