ਢੇਰ, 23 ਜੂਨ (ਸ਼ਿਵ ਕੁਮਾਰ ਕਾਲੀਆ)-ਇਤਿਹਾਸਿਕ ਦਰਗਾਹ ਸਾਈ ਬੁੱਢਣ ਸ਼ਾਹ ਕੀਰਤਪੁਰ ਸਾਹਿਬ ਦੇ ਮੋਹਤਮਿਮ ਬਾਬਾ ਦਿਲਬਾਗ ਮੁਹੰਮਦ ਸ਼ਾਹ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਦਾਨਿਸ਼ ਸ਼ਾਹ ਦੀ ਮੌਤ ਹੋ ਗਈ। ਨੌਜਵਾਨ ਪੁੱਤਰ ਦੀ ਮੌਤ ਦੀ ਖ਼ਬਰ ਜਿਵੇਂ ਹੀ ਇਲਾਕੇ ਵਿਚ ਫੈਲੀ ਵੱਡੀ ਗਿਣਤੀ ਦੇ ਵਿਚ ਲੋਕ ਪਿੰਡ ਮਾਂਗੇਵਾਲ ਵਿਖੇ ਇਕੱਠੇ ਹੋਣੇ ਆਰੰਭ ਹੋ ਗਏ ਇਸ ਮੌਤ ਦੇ ਨਾਲ ਪਿੰਡ ਅਤੇ ਇਲਾਕੇ ਦੇ ਵਿਚ ਭਾਰੀ ਸ਼ੋਕ ਦੀ ਲਹਿਰ ਦੌੜ ਗਈ ਦਾਨਿਸ਼ ਸ਼ਾਹ ਨੂੰ ਅੱਜ ਇਲਾਕੇ ਦੇ ਲੋਕਾਂ ਦੀ ਵੱਡੀ ਗਿਣਤੀ ਦੀ ਹਾਜ਼ਰੀ ਵਿਚ ਉਨਾਂ ਦੇ ਪਿੰਡ ਮਾਂਗੇਵਾਲ ਵਿਖੇ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਇਸ ਮੌਕੇ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਦਾਨਿਸ਼ ਸ਼ਾਹ ਦੀ ਮੌਤ ਦੇ ਨਾਲ ਸਮਾਜ ਅਤੇ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਧਰਮ ਅਤੇ ਸਮਾਜ ਦੀ ਬਿਹਤਰੀ ਦੇ ਲਈ ਹਮੇਸ਼ਾ ਹੀ ਅੱਗੇ ਰਿਹਾ ਹੈ। ਪ੍ਰੰਤੂ ਅਜਿਹੇ ਸਮੇਂ ਦੌਰਾਨ ਪਰਿਵਾਰ ਦੇ ਕਿਸੇ ਜੀਵ ਦਾ ਭਰ-ਜਵਾਨੀ ਵਿਚ ਤੁਰ ਜਾਣਾ ਅਤਿ ਦੁਖਦਾਈ ਹੈ। ਇਸ ਮੌਕੇ ‘ਤੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਮਾਤਾ ਬਲਵਿੰਦਰ ਕੌਰ ਬੈਂਸ ਵਲੋਂ ਵੀ ਦਾਨਿਸ਼ ਸ਼ਾਹ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਬਾਬਾ ਪਰਵੇਜ਼ ਸ਼ਾਹ, ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ, ਕੇਹਰ ਸਿੰਘ ਮਾਂਗੇਵਾਲ, ਮਿੰਟੂ ਸਰਪੰਚ ਮਾਂਗੇਵਾਲ, ਹਿਮਾਂਸ਼ੂ ਟੰਡਨ ਕੀਰਤਪੁਰ ਸਾਹਿਬ, ਇਮਰਾਨ ਸ਼ਾਹ, ਬਿੱਟੂ ਸ਼ਾਹ, ਨਾਜਰ ਨਿੰਦੀ, ਐਡਵੋਕੇਟ ਅਹਿਮਦ ਦੀਨ ਸ਼ਾਹ, ਗਫੂਰ ਮੁਹੰਮਦ, ਯੂਨੀਕ ਖਾਨ, ਰਮਜਾਨ ਖਾਨ, ਇਕਬਾਲ ਕਾਲਾ, ਪੱਤਰਕਾਰ ਮਨੀਸ਼ ਫਰਵਾਹਾ, ਸਰਪੰਚ ਲੱਕੀ ਕਪਲਾ ਬਾਸੋਵਾਲ ਕਲੋਨੀ, ਮਹਿੰਦਰਪਾਲ ਸਿੰਘ ਸਾਬਕਾ ਸਰਪੰਚ ਪਿੰਡ ਢਾਹੇ, ਬਾਬਾ ਮੁਰਾਦ ਅਲੀ ਮਹੈਣ, ਮਾਸਟਰ ਹਰਕੀਰਤ ਸਿੰਘ ਮਿਨਹਾਸ, ਅੰਕੁਸ਼ ਪਾਠਕ ਬਾਸੋਵਾਲ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।