06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਿਸ਼ਵ ਸਾਈਕਲ ਦਿਵਸ ਮੌਕੇ ਐਨ.ਬੀ.ਸੀ. ਵਲੋਂ ਭਾਖੜਾ ਰਾਈਡ 2.0 ਨੰਗਲ 'ਚ ਕੱਲ੍ਹ-ਕਰਨ ਚੌਧਰੀ <br/>

ਅਜੀਤ ਡੈਸਕ 06-06-2026
ਨੰਗਲ, 5 ਜੂਨ (ਪ੍ਰੀਤਮ ਸਿੰਘ ਬਰਾਰੀ)- ਵਿਸ਼ਵ ਸਾਈਕਲ ਦਿਵਸ ਮੌਕੇ 7 ਜੂਨ ਨੂੰ ਐਨ.ਬੀ.ਸੀ ਵਲੋਂ ਫਿਟ ਇੰਡੀਆ ਦੇ ਸਹਿਯੋਗ ਨਾਲ ਸਾਈਕਲਿੰਗ ਈਵੈਂਟ ਭਾਖੜਾ ਰਾਈਡ 2.0 ਕਰਵਾਇਆ ਜਾ ਰਿਹਾ ਹੈ ਜਿਸ ਵਾਸਤੇ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਨੰਗਲ ਬਾਈ ਸਾਈਕਲ ਦੇ ਟਰੱਸਟੀ ਅਤੇ ਸਰਗਰਮ ਮੈਂਬਰ ਕਰਨ ਚੌਧਰੀ ਵਲੋਂ ਉਕਤ ਈਵੈਂਟ ਸੰਬੰਧੀ ਜਰਸੀ ਲਾਂਚ ਕਰਨ ਮੌਕੇ ਕੀਤਾ ਗਿਆ | ਉਹਨਾਂ ਕਿਹਾ ਕਿ ਫਿਟ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਸਾਈਕਲਿੰਗ ਈਵੈਂਟ ਦਾ ਮੁੱਖ ਮਕਸਦ ਫਿਟਨੈਸ, ਸੜਕ ਸੁਰੱਖਿਆ ਜਾਗਰੂਕਤਾ ਤੇ ਸਥਿਰ ਜੀਵਨ ਸ਼ੈਲੀ ਨੂੰ ਉਤਸਾਹਤ ਕਰਨ ਦੇ ਨਾਲ ਨਾਲ ਸਾਈਕਲਿੰਗ ਕਲਚਰ ਅਤੇ ਭਾਈਚਾਰਕ ਸਾਂਝ ਨੂੰ ਉਤਸਾਹਿਤ ਕਰਨ ਦਾ ਇੱਕ ਉਪਰਾਲਾ ਹੈ | ਖਾਸਕਰ ਨੌਜਵਾਨ ਵਰਗ ਨੂੰ ਨਸ਼ਿਆਂ ਦੇ ਵਗਦੇ ਦਰਿਆ ਵਿਚ ਹੜਨ ਤੋਂ ਰੋਕ ਕੇ ਨਿਰੋਏ ਸਮਾਜ ਦੀ ਸਿਰਜਣਾ ਵੱਲ ਨੂੰ ਉਤਸਾਹਿਤ ਕਰਨਾ ਹੈ | ਉਹਨਾਂ ਦੱਸਿਆ ਕਿ ਹੁਣ ਤੱਕ ਅਧਿਕਾਰਿਤ ਤੌਰ 'ਤੇ ਲਗਭਗ 700 ਦੇ ਕਰੀਬ ਹਿੱਸਾ ਲੈਣ ਵਾਲਿਆਂ ਦੀ ਰਜਿਸਟਰੇਸ਼ਨ ਕੀਤੀ ਜਾ ਚੁੱਕੀ ਹੈ | ਇਸ ਈਵੈਂਟ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬ ਸਰਕਾਰ, ਮਨਿਸਟਰੀ ਆਫ ਪਾਵਰ, ਪੰਜਾਬ ਪੁਲਿਸ, ਬੀ.ਬੀ.ਐਮ.ਬੀ. ਅਤੇ ਲਿਵਾਸਾ ਹਸਪਤਾਲ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਸਾਈਕਲ ਰਾਈਡ ਸਵੇਰੇ 5 ਵਜੇ ਬੀ.ਬੀ.ਐਮ.ਬੀ. ਆਡੀਟੋਰੀਅਮ ਡੀ.ਏ.ਵੀ. ਸਕੂਲ ਨਜ਼ਦੀਕ ਤੋਂ ਸ਼ੁਰੂ ਹੋਵੇਗੀ | ਰਾਈਡ ਵਿਚ ਤਿੰਨ ਪੱਖੋਂ ਵੱਖਰੀਆਂ ਕੈਟਾਗਰੀਆਂ ਬਣਾ ਕੇ ਰੂਟ ਤਿਆਰ ਕੀਤੇ ਗਏ ਹਨ ਜਿਨਾਂ ਵਿਚ 25 ਕਿਲੋਮੀਟਰ ਦੀ ਰਾਈਡ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਤੱਕ ਜਾਏਗੀ, ਦੂਜੀ 10 ਕਿੱਲੋਮੀਟਰ ਦੀ ਰਾਈਡ ਬਰਮਲਾ ਤੋਂ ਵਾਪਸ ਅੱਡਾ ਮਾਰਕੀਟ ਹੁੰਦੀ ਹੋਈ ਮੁੜ ਆਡੀਟੋਰੀਅਮ ਵਿਖੇ ਸਮਾਪਤ ਹੋਵੇਗੀ ਜਦੋਂ ਕਿ 5 ਕਿਲੋਮੀਟਰ ਦੀ ਰਾਈਡ ਸਮੁੱਚੇ ਸ਼ਹਿਰ ਦਾ ਰਾਊਾਡ ਲਗਾ ਕੇ ਵਾਇਆ ਆਈ.ਟੀ.ਆਈ. ਹੁੰਦੀ ਹੋਈ ਉਕਤ ਸਥਾਨ 'ਤੇ ਸਮਾਪਤ ਹੋਵੇਗੀ | ਵਿਲੱਖਣ ਗੱਲ ਕਰਦਿਆਂ ਉਹਨਾਂ ਆਖਿਆ ਕਿ ਇਸ ਈਵੈਂਟ ਵਿਚ ਸਾਰੇ ਹੀ ਚੀਫ ਗੈਸਟ ਹਨ ਤੇ ਸਾਰੇ ਹੀ ਜੇਤੂ ਰਹਿਣਗੇ |
ਉਹਨਾਂ ਇਲਾਕੇ ਦੇ ਨੌਜਵਾਨਾਂ ਤੇ ਆਮ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਇਸ ਈਵੈਂਟ ਵਿਚ ਭਾਗ ਲੈ ਕੇ ਇਸ ਤਣਾਅ ਭਰਪੂਰ ਜ਼ਿੰਦਗੀ ਵਿੱਚੋਂ ਜਰੂਰ ਸਮਾਂ ਕੱਢ ਕੇ ਤੰਦਰੁਸਤ ਸਰੀਰ ਬਣਾਉਣ ਲਈ ਉਪਰਾਲਾ ਕਰੀਏ ਜਿਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ | ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲਿਆਂ ਨੂੰ ਟੀ-ਸ਼ਰਟ, ਰਿਫਰੈਸ਼ਮੈਂਟ ਤੇ ਢੋਲ ਢਮੱਕੇ ਨਾਲ ਰਵਾਨਾ ਕੀਤਾ ਜਾਵੇਗਾ | ਇਸ ਮੌਕੇ ਐਨ.ਬੀ.ਸੀ. ਦੇ ਮੈਂਬਰ ਪਾਰਥ ਸ਼ਰਮਾ ਤੇ ਅਭਿਸ਼ੇਕ ਸ਼ਰਮਾ ਹਾਜ਼ਰ ਸਨ |

ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ <... ਅਗਲੀ ਖ਼ਬਰ ਵਿਧਾਇਕ ਚੱਢਾ ਨੇ ਰੂਪਨਗਰ ਵਿਚ ਸਫ਼ਾਈ ਪੈਟਰੋਲਿੰਗ ਵਿਵਸਥਾ ਦੀ ਕਰਵਾਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।