07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਮਾਜ ਤੇ ਧਰਮ ਪ੍ਰਤੀ ਸੇਵਾਵਾਂ ਲਈ ਹੇਮੰਤ ਸੈਣੀ ਦਾ ਸਨਮਾਨ <br/>

ਅਜੀਤ ਡੈਸਕ 06-06-2026
ਨੂਰਪੁਰ ਬੇਦੀ, 5 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਰਾਧਾ ਕਿ੍ਸ਼ਨ ਮੰਦਰ ਅਤੇ ਸੰਤ ਬਾਬਾ ਬਾਲ ਜੀ ਆਸ਼ਰਮ, ਕੋਟਲਾ ਪਾਵਰ ਹਾਊਸ ਵਿਖੇ ਚੱਲ ਰਹੀ ਪਵਿੱਤਰ ਕਥਾ ਦੌਰਾਨ ਸਮਾਜ ਸੇਵੀ ਹੇਮੰਤ ਸੈਣੀ ਨੂੰ ਧਾਰਮਿਕ, ਸਮਾਜਿਕ ਤੇ ਲੋਕ ਭਲਾਈ ਦੇ ਕਾਰਜਾਂ ਵਿਚ ਨਿਭਾਈਆਂ ਜਾ ਰਹੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਸ਼੍ਰੋਮਣੀ ਸੰਤ ਬਾਬਾ ਬਾਲ ਜੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਸਮਾਜ ਦੀ ਭਲਾਈ ਤੇ ਧਾਰਮਿਕ ਕਾਰਜਾਂ ਵਿਚ ਯੋਗਦਾਨ ਪਾਉਣ ਵਾਲੇ ਵਿਅਕਤੀ ਹਮੇਸ਼ਾ ਸਨਮਾਨ ਦੇ ਹੱਕਦਾਰ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸੇਵਾ, ਸਿਮਰਨ ਤੇ ਸਤਿਕਾਰ ਦੀ ਭਾਵਨਾ ਨਾਲ ਹੀ ਇਕ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ | ਇਸ ਮੌਕੇ ਸੰਤ ਮਹਾਤਮਾਵਾਂ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ | ਇਸ ਮੌਕੇ ਰਾਧਾ ਕਿ੍ਸ਼ਨ ਸਤਿਸੰਗ ਘਰ ਨੂਰਪੁਰ ਬੇਦੀ ਤੋਂ ਧਰਮਪਾਲ, ਬਲਰਾਮ ਸੈਣੀ ਤੇ ਚਰਨਜੀਤ ਸੋਨੀ ਵੀ ਹਾਜ਼ਰ ਸਨ | ਇਸ ਮੌਕੇ ਗੌਰਵ ਸ਼ਰਮਾ, ਅਵਿਨਾਸ਼ ਗੌਤਮ, ਮਦਨ ਪੰਡਿਤ, ਰਾਕੇਸ਼ ਕਾਲੀਆ, ਮਦਨ ਸੈਣੀ, ਰਮੇਸ਼ ਸੈਣੀ, ਸੋਢੀ ਧੀਮਾਨ, ਹਰਮੇਸ਼ ਸ਼ਰਮਾ, ਬਿੱਟੂ, ਧੀਰਜ ਗੌਤਮ, ਪਰਦੀਪ ਧੀਮਾਨ, ਪਰਮੋਦ, ਨਾਰਾਇਣ ਧੀਮਾਨ ਤੇ ਵਿੱਕੀ ਨੇ ਵੀ ਹੇਮੰਤ ਸੈਣੀ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ |

ਪਿਛਲੀ ਖ਼ਬਰ ਸੀਨੀਅਰ ਪੱਤਰਕਾਰ ਤੇ ਸਮਾਜ ਸੇਵੀ ਸਵਰਨ ਸਿੰਘ ਭੰਗੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਕੀਰਤੀ ਵਿਹਾਰ ਵੈੱਲਫੇਅਰ ਸੁਸਾਇਟੀ ਦੀ ਕਾਰਜਕਾਰਨੀ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।