11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

12 ਕਿੱਲੋ ਚੂਰਾ ਪੋਸਤ ਬਰਾਮਦ <br/>

ਅਜੀਤ ਡੈਸਕ 16-05-2026
ਬੇਲਾ, 15 ਮਈ (ਮਨਜੀਤ ਸਿੰਘ ਸੈਣੀ)- ਪੁਲਿਸ ਚੌਂਕੀ ਡੱਲਾ ਵਲੋਂ ਚੈਕਿੰਗ ਦੌਰਾਨ 12 ਕਿੱਲੋ ਡੋਡਾ ਚੂਰਾ ਪੋਸਤ (ਭੁੱਕੀ) ਬਰਾਮਦ ਕੀਤੀ | ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਡੱਲਾ ਦੇ ਇੰਚਾਰਜ ਐਸ.ਆਈ. ਸ਼ਿੰਦਰਪਾਲ ਨੇ ਦੱਸਿਆ ਕਿ ਸ਼ੱਕੀ ਪੁਰਸ਼ਾਂ ਦੀ ਤਲਾਸ਼ ਵਿਚ ਟੱਪਰੀਆਂ ਅਮਰ ਸਿੰਘ ਕਾਹਨਪੁਰ ਲਿੰਕ ਮਾਰਗ 'ਤੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਹਰੇ ਰੰਗ ਦਾ ਥੈਲਾ ਚੁੱਕੀ ਆ ਰਿਹਾ ਕੁੜਤੇ ਪਜਾਮੇ ਵਾਲਾ ਸਰਦਾਰ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਪਿੱਛੇ ਮੁੜ ਕੇ ਤੇਜ਼ ਤੇਜ਼ ਤੁਰਨ ਲੱਗਾ | ਮੁਲਾਜ਼ਮਾਂ ਦੇ ਪੁੱਛਣ 'ਤੇ ਤਸੱਲੀ ਬਖ਼ਸ਼ ਜਵਾਬ ਨਾ ਦਿੱਤਾ ਜਦੋਂ ਥੈਲਾ ਖ਼ੋਲ ਕੇ ਤਲਾਸ਼ੀ ਲਈ ਤਾਂ ਉਸ ਵਿਚ ਡੋਡਿਆਂ ਦਾ ਚੂਰਾ ਬਰਾਮਦ ਹੋਇਆ, ਜਿਸ ਦਾ ਕੁੱਲ ਵਜ਼ਨ 12 ਕਿੱਲੋ ਹੋਇਆ | ਵਿਅਕਤੀ ਨੇ ਆਪਣੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਟੱਪਰੀਆਂ ਅਮਰ ਸਿੰਘ ਥਾਣਾ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਦੱਸੀ | ਉਕਤ ਨੂੰ ਗਿ੍ਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ |

ਪਿਛਲੀ ਖ਼ਬਰ ਭਾਜਪਾ ਉਮੀਦਵਾਰਾਂ ਵਲੋਂ ਵਾਰਡ ਨੰਬਰ 8 ਤੇ 9 ਤੋਂ ਨਾਮਜ਼ਦਗੀਆਂ ਦਾਖ਼ਲ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ 18 ਉਮੀਦਵਾਰਾਂ ਦੀ ਸੂਚੀ ਜਾਰੀ ਬੇਬਾਕ ਟਿੱਪਣੀਕਾਰ ਕੌਂਸਲਰ ਪਰਮਜੀਤ ਪੰਮਾ ਦੀ ਟਿਕਟ ਕੱਟੀ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।