11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨਗਰ ਕੌਂਸਲ ਨੰਗਲ ਚੋਣਾਂ ਲਈ ਰਾਖਵਾਂਕਰਨ ਸੂਚੀ ਨੇ ਕਈ ਦਿੱਗਜਾਂ ਦੇ ਕਤਰੇ ਸਿਆਸੀ ਖੰਭ <br/>

ਅਜੀਤ ਡੈਸਕ 18-04-2026
ਨੰਗਲ, 17 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ ਨੰਗਲ ਨਗਰ ਕੌਂਸਲ ਨੰਗਲ ਦੀਆਂ ਹੋਣ ਵਾਲੀਆਂ ਚੋਣਾਂ ਸੰਬੰਧੀ ਵੱਖ-ਵੱਖ ਵਾਰਡਾਂ ਦੇ ਰਾਖਵਾਂਕਰਨ ਸੂਚੀ ਜਾਰੀ ਕੀਤੀ ਗਈ, ਜਿਸ ਨਾਲ ਵੱਖ-ਵੱਖ ਪਾਰਟੀਆਂ ਚੋਣਾਂ ਲੜਨ ਦੇ ਇੱਛੁਕ ਕਈ ਦਿੱਗਜਾਂ 'ਤੇ ਸਿਆਸੀ ਖੰਭ ਕਤਰੇ ਗਏ ਹਨ | ਇਹ ਆਗੂ ਭਾਵੇਂ ਕਾਂਗਰਸ, ਭਾਜਪਾ ਤੇ 'ਆਪ' ਦੇ ਹੀ ਕਿਉਂ ਨਾ ਹੋਣ ਪਰ ਰਾਖਵਾਂਕਰਨ ਸੂਚੀ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਹਨ | ਦੂਜੇ ਪਾਸੇ ਆਲਾ ਮਿਆਰੀ ਸੂਤਰਾਂ ਨੇ ਦੱਸਿਆ ਕਿ ਇਸ ਰਾਖਵਾਂਕਰਨ ਨੀਤੀ ਦੇ ਖ਼ਿਲਾਫ਼ ਸ਼ਹਿਰ ਦੇ ਕੁਝ ਆਗੂ ਜਲਦ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਵੀ ਤਿਆਰੀ ਕਰਨ ਲੱਗ ਪਏ ਹਨ | ਇਸ ਨਵੀਂ ਸੂਚੀ ਦੇ ਜਾਰੀ ਹੋਣ ਤੋਂ ਬਾਅਦ, ਪਿਛਲੇ ਲੰਬੇ ਸਮੇਂ ਤੋਂ ਆਪੋ ਆਪਣੇ ਵਾਰਡਾਂ ਵਿਚ ਧਾਰਮਿਕ ਸਮਾਜਿਕ ਤੇ ਹੋਰ ਸਮਾਗਮਾਂ 'ਚ ਮੂਹਰੇ ਹੋ ਕੇ ਸ਼ਿਰਕਤ ਕਰਨ ਵਾਲੇ ਬਹੁਤ ਸਾਰੇ ਵੱਡੇ ਨਾਵਾਂ ਦੇ ਸਿਆਸੀ ਸਮੀਕਰਨ ਬਦਲ ਗਏ ਹਨ, ਜਦਕਿ ਨਵੇਂ ਚਿਹਰਿਆਂ ਲਈ ਚੋਣ ਮੈਦਾਨ 'ਚ ਉੱਤਰਨ ਲਈ ਦਰਵਾਜ਼ੇ ਖੁੱਲ੍ਹ ਗਏ ਹਨ | ਸਰਕਾਰੀ ਤੌਰ ਤੇ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਅਨੁਸਾਰ ਇਸ ਵਾਰ ਵੀ ਅÏਰਤਾਂ ਤੇ ਅਨੁਸੂਚਿਤ ਜਾਤੀਆਂ ਲਈ ਵਾਰਡਾਂ ਦਾ ਵਿਸ਼ੇਸ਼ ਵਰਗੀਕਰਨ ਕੀਤਾ ਗਿਆ ਹੈ | ਕੁਲ 19 ਵਾਰਡਾਂ ਵਾਲੀ ਇਸ ਨਗਰ ਕੌਂਸਲ 'ਚ ਜਨਰਲ ਵਰਗ ਤੇ ਪੱਛੜੇ ਵਰਗ ਨੂੰ ਸੀਟਾਂ ਦੀ ਵੰਡ ਸਪੱਸ਼ਟ ਕਰ ਦਿੱਤੀ ਗਈ ਹੈ | ਵਿਭਾਗ ਵਲੋਂ ਜਾਰੀ ਇਸ ਸੂਚੀ ਅਨੁਸਾਰ ਵਾਰਡ ਨੰਬਰ 1, 3, 5, 7, 11, 15 ਤੇ 19 ਜਨਰਲ ਭਾਈਚਾਰੇ ਲਈ ਹਨ, ਵਾਰਡ ਨੰਬਰ 2, 4, 6, 14, 16 ਅਤੇ 18 ਅÏਰਤਾਂ ਲਈ ਹਨ, ਵਾਰਡ ਨੰਬਰ 8, 10 ਤੇ 17 ਐਸ ਸੀ ਅÏਰਤਾਂ ਲਈ ਹਨ, ਜਦਕਿ ਵਾਰਡ ਨੰਬਰ 9 ਅਤੇ 13 ਐਸ. ਸੀ. ਭਾਈਚਾਰੇ ਲਈ ਰਾਖਵੇਂ ਰੱਖੇ ਗਏ ਹਨ ਜਦਕਿ ਵਾਰਡ ਨੰਬਰ 12 ਬੀ. ਸੀ. ਭਾਈਚਾਰੇ ਲਈ ਰਾਖਵਾਂ ਰੱਖਿਆ ਗਿਆ ਹੈ | ਐਸ. ਸੀ. ਤੇ ਜਨਰਲ ਵਰਗਾਂ ਸਮੇਤ ਕੁੱਲ 9 ਵਾਰਡ ਅÏਰਤਾਂ ਲਈ ਰਾਖਵੇਂ ਰੱਖੇ ਗਏ ਹਨ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਵਾਰ ਨਗਰ ਕੌਂਸਲ 'ਚ ਅÏਰਤਾਂ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ | ਜਨਰਲ ਵਰਗ ਲਈ ਕੁੱਲ 7 ਵਾਰਡ ਰਾਖਵੇਂ ਰੱਖੇ ਗਏ ਹਨ, ਜਿਥੇ ਸਖ਼ਤ ਮੁਕਾਬਲੇ ਦੀ ਉਮੀਦ ਹੈ |

ਪਿਛਲੀ ਖ਼ਬਰ ਕੇਜਰੀਵਾਲ ਨੂੰ ਅਦਾਲਤੀ ਰਾਹਤ ਮਿਲਣ 'ਤੇ ਵਿਧਾਇਕ ਦਿਨੇਸ਼ ਚੱਢਾ ਨੇ ਪੇਸ਼ ਕੀਤੀ ਮੁਬਾਰਕਬਾਦ <br/> ਅਗਲੀ ਖ਼ਬਰ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਅਰਥੀ ਫ਼ੂਕ ਰੋਸ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।