15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਥਾਨਕ ਸੇਵਾ ਕੇਂਦਰ 'ਤੇ ਖੇਤਰੀ ਪਿੰਡਾਂ ਦੀਆਂ ਮਹਿਲਾਵਾਂ ਦੀ ਜੁਟੀ ਭੀੜ <br/>

ਜ਼ਰੂਰੀ ਦਸਤਾਵੇਜ਼ ਦੀ ਖੁਦ ਜਾਂਚ ਕਰਨ ਅਤੇ ਕਤਾਰਾਂ 'ਚ ਖੜ੍ਹੀਆਂ ਮਹਿਲਾਵਾਂ | ਤਸਵੀਰਾਂ: ਅਜੀਤ <br/> 11-04-2026
ਭਰਤਗੜ੍ਹ, 10 ਅਪ੍ਰੈਲ (ਜਸਬੀਰ ਸਿੰਘ ਬਾਵਾ)-ਪੰਜਾਬ ਦੇ ਮੁੱਖ ਮੰਤਰੀ ਵਲੋਂ ਰਾਜ ਦੀਆਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ ਪੰਦਰਾਂ ਸੌ ਰੁਪਏ ਦੇਣ ਦੇ ਐਲਾਨ ਮਗਰੋਂ ਇਸ ਖੇਤਰ 'ਚ ਭਰਤਗੜ੍ਹ ਦੇ ਸੇਵਾ ਕੇਂਦਰ 'ਤੇ ਖ਼ੇਤਰੀ ਪਿੰਡਾਂ ਦੀਆਂ ਮਹਿਲਾਵਾਂ ਦੀ ਭੀੜ ਜੁਟ ਰਹੀ ਹੈ | ਭਾਵੇਂ ਕਿ ਰਾਜ ਸਰਕਾਰ ਨੇ ਉਕਤ ਵਾਅਦਾ ਰਾਜ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਕੀਤਾ ਸੀ, ਪਰ ਹੁਣ ਵਿਸਾਖੀ ਦੇ ਤਿਉਹਾਰ 'ਤੇ 13 ਅਪ੍ਰੈਲ ਨੂੰ ਰਜਿਸਟਰੇਸ਼ਨ ਨੂੰ ਕਰਵਾਉਣ ਮਗਰੋਂ 18 ਅਪ੍ਰੈਲ ਤੱਕ ਇਨ੍ਹਾਂ ਦੀ ਮਹੀਨਾਵਾਰ ਅਦਾਇਗੀ ਪਾਉਣ ਦੇ ਐਲਾਨ ਮਗਰੋਂ ਸਬੰਧਿਤ ਦਸਤਾਵੇਜ਼ ਮੁਕੰਮਲ ਕਰਵਾਉਣ ਦੀ ਕਾਹਲ 'ਚ ਇਨ੍ਹਾਂ ਮਹਿਲਾਵਾਂ ਨੇ ਤੇਜ਼ੀ ਲਿਆ ਦਿੱਤੀ ਹੈ, ਜਦਕਿ ਉਕਤ ਸੇਵਾ ਕੇਂਦਰ 'ਤੇ ਹੋਰਨਾਂ ਸੇਵਾਵਾਂ ਲਈ ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਹੋਰਨਾਂ ਰਾਜਾਂ ਦੀਆਂ ਮਹਿਲਾਵਾਂ ਦੀ ਬਹੁਤਾਤ ਰਹਿੰਦੀ ਹੈ | ਕਈ ਵਾਰ ਵੈੱਬਸਾਈਟ 'ਚ ਰੁਕਾਵਟ ਆਉਣ ਕਰਕੇ ਜ਼ਰੂਰੀ ਸੇਵਾਵਾਂ 'ਚ ਦੇਰੀ ਵੀ ਹੋ ਰਹੀ ਹੈ | ਉਕਤ ਸੇਵਾ ਕੇਂਦਰ 'ਤੇ ਤਾਇਨਾਤ ਮੁਲਾਜ਼ਮ ਨੇ ਦੱਸਿਆ ਕਿ ਸਰਕਾਰੀ ਸੇਵਾਵਾਂ ਦੀ ਸ਼ੁਰੂਆਤ ਸਵੇਰੇ 9 ਵਜੇ ਹੁੰਦੀ ਹੈ, ਖੇਤਰੀ ਪਿੰਡਾਂ ਦੀਆਂ ਮਹਿਲਾਵਾਂ ਦੀ ਭੀੜ ਘੰਟਾ ਪਹਿਲਾਂ ਹੀ ਜੁਟ ਜਾਂਦੀ ਹੈ, ਸੇਵਾ ਕੇਂਦਰ 'ਤੇ ਆਉਣ ਵਾਲੀਆਂ ਮਹਿਲਾਵਾਂ ਨੂੰ ਅਨੁਸੂਚਿਤ ਜਾਤੀ, ਪੱਛੜੇ ਵਰਗ ਅਤੇ ਜਨਰਲ ਵਰਗ ਦੇ ਦਸਤਾਵੇਜ਼ ਬਣਾਉਣ ਲਈ ਆਪੋ-ਆਪਣੇ ਪੇਕਿਆਂ ਦੀ ਪੰਚਾਇਤ ਦੇ ਮੌਜੂਦਾ ਸਰਪੰਚ ਦੇ ਦਸਤਖ਼ਤ ਅਤੇ ਮੋਹਰ ਲਾਜ਼ਮੀ ਹਨ, ਇਸ ਤੋਂ ਬਾਅਦ ਬਿਨੈਕਾਰ ਦਾ ਅਧਾਰ ਕਾਰਡ, ਵੋਟਰ ਕਾਰਡ ਲਿਆ ਕੇ ਵਿਭਾਗ ਕੋਲ ਅਪਲਾਈ ਕੀਤਾ ਜਾ ਸਕਦਾ ਹੈ, ਇਨ੍ਹਾਂ ਦੱਸਿਆ ਕਿ ਪਹਿਲਾਂ ਵਿਭਾਗ ਵਲੋਂ ਸੇਵਾ ਕੇਂਦਰ 'ਤੇ ਪੁੱਜੇ ਲੋਕਾਂ ਨੂੰ 30 ਟੋਕਨ ਦੇ ਕੇ ਸਮੇਂ ਮੁਤਾਬਿਕ ਸੇਵਾ ਦਿੱਤੀ ਜਾਂਦੀ ਸੀ, ਹੁਣ ਟੋਕਨਾਂ ਦੀ ਗਿਣਤੀ ਵਧੀ ਹੈ, ਸੇਵਾਵਾਂ ਨਿਰਵਿਘਨ ਜਾਰੀ ਹਨ | ਇਨ੍ਹਾਂ ਕਿਹਾ ਕਿ ਸਮੂਹ ਮਹਿਲਾਵਾਂ ਨੂੰ ਚਾਹੀਦਾ ਹੈ ਕਿ ਭੀੜ ਜੁਟਾਉਣਾ ਛੱਡ ਕੇ ਜ਼ਰੂਰੀ ਦਸਤਾਵੇਜ਼ ਲਾਜ਼ਮੀ ਲੈ ਕੇ ਆਉਣ, ਤਕਨੀਕੀ ਨੁਕਸ ਸਹੀ ਹੋਣ ਦੀ ਉਡੀਕ ਕਰਨ, ਵਿਭਾਗ ਦੇ ਨਿਯਮਾਂ ਮੁਤਾਬਿਕ ਹਰੇਕ ਨੂੰ ਸੰਬੰਧਿਤ ਦਸਤਾਵੇਜ਼ ਲਾਜ਼ਮੀ ਮਿਲਣਗੇ |

ਪਿਛਲੀ ਖ਼ਬਰ ਸਰਕਾਰੀ ਕਾਲਜ ਮੁੰਨੇ ਵਿਖੇ ਵਿਸ਼ਵ ਸਿਹਤ ਦਿਵਸ ਮੌਕੇ ਵਿਸ਼ੇਸ਼ ਲੈਕਚਰ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।