17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮਹਾਂਵੀਰ ਮੰਦਰ ਨੂਰਪੁਰ ਬੇਦੀ ਵਿਖੇ ਮੂਰਤੀ ਸਥਾਪਨਾ ਦਿਵਸ ਮਨਾਇਆ <br/>

ਅਜੀਤ ਡੈਸਕ 11-04-2026
ਨੂਰਪੁਰ ਬੇਦੀ, 10 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪ੍ਰਾਚੀਨ ਸਮੇਂ ਤੋਂ ਸ਼ਰਧਾਲੂਆਂ ਦੀ ਅਟੱਲ ਆਸਥਾ ਦਾ ਕੇਂਦਰ ਮਹਾਂਵੀਰ ਮੰਦਰ ਨੂਰਪੁਰ ਬੇਦੀ ਵਿਖੇ ਅੱਜ 34ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸਮੂਹ ਮੰਦਰ ਪ੍ਰਬੰਧਕ ਕਮੇਟੀ ਵਲੋਂ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਇੱਥੇ ਦੱਸਦੀਏ ਕਿ ਅੱਜ ਤੋਂ 34 ਸਾਲ ਪਹਿਲਾਂ ਮੰਦਰ ਦੇ ਗ੍ਰਹਿ ਵਿਚ ਮਹਾਂਵੀਰ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਸੀ | ਇਸ ਪਵਿੱਤਰ ਦਿਨ ਨੂੰ ਸਮਰਪਿਤ ਕਰਦੇ ਹੋਏ ਸ੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ | ਇਸ ਤੋਂ ਬਾਅਦ ਮਨੁੱਖਤਾ ਦੇ ਭਲੇ ਅਤੇ ਸੁੱਖ-ਸ਼ਾਂਤੀ ਦੀ ਕਾਮਨਾ ਲਈ ਹਵਨ ਯੱਗ ਕਰਵਾਇਆ ਗਿਆ | ਇਸ ਸਮਾਗਮ ਦੀ ਸਫਲਤਾ ਲਈ ਪੁਜਾਰੀ ਉੱਤਮ ਪਾਂਡੇ, ਰਜਿੰਦਰ ਕੁਮਾਰ, ਗੋਰਾ ਸ਼ਾਰਦਾ, ਪੰਡਿਤ ਰਜਨੀਸ਼ ਸ਼ਰਮਾ, ਪੰਡਿਤ ਸਤੀਸ਼ ਸ਼ਰਮਾ, ਗੌਰਵ ਰਾਣਾ, ਪੰਡਿਤ ਵੀਰੂ ਸ਼ਰਮਾ (ਪ੍ਰਧਾਨ ਸਨਾਤਨ ਮੰਚ), ਰਣਵੀਰ ਸ਼ਾਹ, ਵਰਿੰਦਰ ਬੁਲੀ, ਦੀਪਕ ਮਾਲੀਆ, ਮਨੋਜ ਪੁਰੀ, ਬੋਬੀ ਤਲਵਾੜੇ ਵਾਲੇ, ਅਸ਼ਵਨੀ ਕੁਮਾਰ ਠੇਕੇਦਾਰ, ਸ਼ਸ਼ੀ ਕੁਮਾਰ ਬਾਵਾ, ਮੋਹਨ ਲਾਲ, ਗਗਨ ਵੋਹਰਾ, ਜਰਨੈਲ ਸਿੰਘ ਲਾਲੀ, ਗੌਰਵ ਕਾਲੜਾ ਸਮੇਤ ਨਗਰ ਨਿਵਾਸੀਆਂ ਵਲੋਂ ਭਰਪੂਰ ਯੋਗਦਾਨ ਪਾਇਆ ਗਿਆ |

ਪਿਛਲੀ ਖ਼ਬਰ ਕਰਮਚਾਰੀਆਂ ਦਾ ਡੀ.ਏ. ਰੋਕਣਾ ਨਿਆਂ ਦੇ ਮੂਲ ਸਿਧਾਂਤਾਂ ਦੇ ਖ਼ਿਲਾਫ਼- ਬਾਲਾ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ 'ਤੇ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।