17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਘੜੂੰਆਂ ਵਿਖੇ ਢਾਡੀ ਦਰਬਾਰ 13 ਨੂੰ

ਅਜੀਤ ਡੈਸਕ 11-04-2026

ਮੋਰਿੰਡਾ, 10 ਅਪ੍ਰੈਲ (ਪਿ੍ਤਪਾਲ ਸਿੰਘ)-ਨਗਰ ਕੌਂਸਲ ਘੜੂੰਆਂ, ਨਗਰ ਨਿਵਾਸੀਆਂ ਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਮੋਰਿੰਡਾ ਵਲੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਰਣ ਸਿੰਘ ਤੇ ਭਾਈ ਦਲ ਸਿੰਘ ਦੀ ਯਾਦ ਵਿਚ ਵਿਸ਼ਾਲ ਢਾਡੀ ਦਰਬਾਰ 13 ਅਪ੍ਰੈਲ ਨੂੰ ਘੜੂੰਆਂ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਫੈਡਰੇਸ਼ਨ ਦੇ ਪ੍ਰਧਾਨ ਬਿਕਰਮਜੀਤ ਸਿੰਘ ਸੋਹਣ ਪਾਲ ਤੇ ਰਮਨਦੀਪ ਸਿੰਘ ਘੜੂੰਆਂ ਨੇ ਦੱਸਿਆ ਕਿ 13 ਅਪ੍ਰੈਲ ਨੂੰ ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ 10 ਵਜੇ ਤੋਂ 12 ਵਜੇ ਤੱਕ ਢਾਡੀ ਦਰਬਾਰ ਕਰਵਾਇਆ ਜਾਵੇਗਾ | ਜਿਸ 'ਚ ਸਵਰਨ ਸਿੰਘ ਢੰਗਰਾਲੀ ਦੇ ਪ੍ਰਸਿੱਧ ਢਾਡੀ ਜਥੇ ਵਲੋਂ ਸ਼ਹੀਦਾਂ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਇਸ ਮੌਕੇ ਸੰਗਤਾਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਜਾਵੇਗਾ | ਇਹ ਸਮੇਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ |

ਪਿਛਲੀ ਖ਼ਬਰ ਬੁੱਢਾ ਦਲ ਵਲੋਂ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਨਵੇਂ ਦਰਬਾਰ ਦੀ ਸੇਵਾ ਸੰਪੂਰਨ <br/> ਅਗਲੀ ਖ਼ਬਰ ਬਾਜਵਾ ਸਪੋਰਟਸ ਐਂਡ ਹੈਲਪਿੰਗ ਹੈਂਡ ਕਲੱਬ ਵਲੋਂ ਵਿਦਿਆਰਥੀਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।