17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬ ਪੈਨਸ਼ਨਰ ਐਸੋਸੀਏਸ਼ਨ ਨੰਗਲ ਦੀ ਮਹੀਨਾਵਾਰ ਮੀਟਿੰਗ <br/>

ਅਜੀਤ ਡੈਸਕ 11-04-2026
ਨੰਗਲ, 10 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਪੈਨਸ਼ਨਰ ਐਸੋਸੀਏਸ਼ਨ ਨੰਗਲ ਦੀ ਮਹੀਨਾਵਾਰ ਮੀਟਿੰਗ ਪੰਡਿਤ ਰਾਮ ਕਿਸ਼ਨ ਭੜੋਲੀਆਂ ਭਵਨ ਨੰਗਲ ਵਿਖੇ ਪ੍ਰਧਾਨ ਸ਼੍ਰੀ ਤਰਸੇਮ ਲਾਲ ਭਨਾਮ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਆਪਣੀ ਭੜਾਸ ਕੱਢੀ | ਮੀਟਿੰਗ ਵਿਚ ਆਗੂਆਂ ਨੇ ਦੱਸਿਆ ਕਿ ਇਹ ਭਗਵੰਤ ਮਾਨ ਸਰਕਾਰ ਨੇ ਤਾਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਸਾਰੇ ਰਿਕਾਰਡ ਤੋੜ ਦਿੱਤੇ ਹਨ | ਸਾਲ 2025 ਵਿਚ ਮੁਲਾਜ਼ਮ ਤੇ ਪੈਨਸ਼ਨਰ ਨੂੰ ਡੀ.ਏ ਦੀ ਇੱਕ ਵੀ ਕਿਸ਼ਤ ਨਹੀਂ ਦਿੱਤੀ | ਡੀ.ਏ ਦੀਆਂ ਕਿਸ਼ਤਾਂ ਦੇ ਬਕਾਏ, ਪੇਅ ਕਮਿਸ਼ਨ (2016) ਦੇ ਬਕਾਏ ਕੁੱਝ ਵੀ ਦੇਣ ਨੂੰ ਤਿਆਰ ਨਹੀਂ ਹੈ | ਕੋਰਟ ਵਿਚ ਸਰਕਾਰ ਵਲੋਂ ਦਿੱਤੇ ਐਫੀਡੇਵਿਟ ਨੇ ਤਾਂ ਇਹ ਸਿੱਧ ਕਰ ਦਿੱਤਾ ਹੈ ਕਿ ਕਰਜ਼ੇ ਚੁੱਕ ਕੇ ਆਪਣੀਆਂ ਮਸ਼ਹੂਰੀਆਂ 'ਤੇ ਸਰਕਾਰ ਪੈਸਾ ਖ਼ਰਚ ਰਹੀ ਹੈ ਤੇ ਮੁਲਾਜ਼ਮ ਪੈਨਸ਼ਨਰ ਨੂੰ ਕੁੱਝ ਵੀ ਨਹੀਂ ਦੇਣਾ ਚਾਹੁੰਦੀ | ਇਸ ਸਬੰਧੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ 20 ਅਪ੍ਰੈਲ ਤੱਕ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਵਾਈਆਂ ਜਾਣਗੀਆਂ | ਇਸ ਤੋਂ ਬਾਅਦ ਮਈ ਦੇ ਪਹਿਲੇ ਹਫ਼ਤੇ ਜਲੰਧਰ ਵਿਖੇ ਸੂਬਾ ਪੱਧਰੀ ਕਨਵੈੱਨਸ਼ਨ ਕਰਕੇ ਅਗਲੀ ਰਣਨੀਤੀ ਤਿਆਰ ਕਰਕੇ ਸਰਕਾਰ ਨਾਲ ਆਰ-ਪਾਰ ਦਾ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਮੀਟਿੰਗ ਵਿਚ ਜਥੇਬੰਦੀ ਦੇ ਜਨਰਲ ਸਕੱਤਰ ਕਸ਼ਮੀਰੀ ਲਾਲ, ਸਟੇਜ ਸਕੱਤਰ ਹਰਜਾਪ ਸਿੰਘ ਪਲਾਸੀ, ਵਿੱਤ ਸਕੱਤਰ ਗੁਰਚਰਨ ਕੁਮਾਰ, ਦੌਲਤ ਰਾਮ ਮਝਾਰੀ, ਚੇਅਰਮੈਨ ਭੁਪਿੰਦਰ ਕੁਮਾਰ, ਸੀਨੀਅਰ ਮੀਤ ਪ੍ਰਧਾਨ ਵੇਦ ਰਾਮ ਧਾਮੀ, ਪ੍ਰੀਤਮ ਸਿੰਘ ਕਰੜ, ਫ਼ਰੀਦ ਕੋਟ ਬਾਇਲ ਗੰਗਾਧਾਰ, ਮੀਤ ਪ੍ਰਧਾਨ ਜਰਨੈਲ ਸਿੰਘ ਸੰਧੂ, ਗੋਪਾਲ ਕਿਸ਼ਨ ਕਲੇਰ, ਜਰਨੈਲ ਸਿੰਘ ਪਲਾਸੀ, ਸਵਰਨ ਦਾਸ, ਮਾਨ ਸਿੰਘ ਅੱਲਗਰਾ, ਸੁਰਿੰਦਰ ਸਿੰਘ, ਸੁਖਦੇਵ ਰਾਮ, ਰਾਮ ਪਾਲ ਸ਼ਰਮਾ, ਸੰਤ ਰਾਮ, ਸੁਪਰਡੈਂਟ ਤਰਸੇਮ ਲਾਲ ਰੱਤੂ, ਰੌਸ਼ਨ ਸਿੰਘ, ਹਰੂੜੂ ਰਾਮ, ਸੁਰਜੀਤ ਸਿੰਘ, ਸੁਭਾਸ਼ ਚੰਦ, ਰਾਮ ਆਸਰਾ, ਈਸ਼ਵਰ ਦਾਸ ਤਾਦੀ ਆਦਿ ਆਗੂਆਂ ਨੇ ਹਿੱਸਾ ਲਿਆ |

ਪਿਛਲੀ ਖ਼ਬਰ ਐਡਵੋਕੇਟ ਉਤਾਂਸ ਮੋਂਗਾ ਹਿਮਾਚਲ ਐਂਟਰੀ ਟੈਕਸ ਵਿਰੁੱਧ ਸੰਘਰਸ਼ ਕਮੇਟੀ ਦੇ ਫ੍ਰੀ ਲੀਗਲ ਐਡਵਾਈਜ਼ਰ ਬਣੇ-ਗੌਰਵ ਰਾਣਾ <... ਅਗਲੀ ਖ਼ਬਰ ਸੁੱਖੂ ਸਰਕਾਰ ਵਿਰੁੱਧ ਭਾਜਪਾ ਨੇ ਕੱਢੀ ਰੋਸ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।