18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ <br/>

ਅਜੀਤ ਡੈਸਕ 11-04-2026
ਰੂਪਨਗਰ, 10 ਅਪ੍ਰੈਲ (ਸਤਨਾਮ ਸਿੰਘ ਸੱਤੀ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਮਹੀਨਾਵਰ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਪਾਲ ਸਿੰਘ ਕਟਲੀ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ ਹੋਈ | ਮੀਟਿੰਗ ਦੌਰਾਨ ਨੰਬਰਦਾਰਾਂ ਦੀਆਂ ਲੰਬਿਤ ਮੰਗਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ | ਯੂਨੀਅਨ ਨੇ ਦੱਸਿਆ ਕਿ ਮੌਜੂਦਾ ਸਰਕਾਰ ਵਲੋਂ ਕੀਤੇ ਵਾਅਦਿਆਂ ਦੇ ਬਾਵਜੂਦ ਅਜੇ ਤੱਕ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ | ਇਸ ਸੰਬੰਧੀ ਕਈ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤੇ ਗਏ | ਮੁੱਖ ਮੰਗਾਂ 'ਚ ਨੰਬਰਦਾਰਾਂ ਦੀਆਂ ਆਈਡੀਜ਼ ਵਿਚੋਂ ਸਰਟੀਫਿਕੇਟਾਂ ਦੀ ਪੈਂਡੈਂਸੀ ਜਲਦੀ ਕਲੀਅਰ ਕਰਨਾ, ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਕਰਨਾ, ਨੰਬਰਦਾਰੀ ਭੱਤਾ 5000 ਰੁਪਏ ਪ੍ਰਤੀ ਮਹੀਨਾ ਕਰਨਾ ਅਤੇ ਆਧਾਰ ਕਾਰਡ ਵਿਚ ਤਬਦੀਲੀ ਸੰਬੰਧੀ ਕਾਰਵਾਈ ਦੌਰਾਨ ਨੰਬਰਦਾਰਾਂ ਦੇ ਹਸਤਾਖਰ ਲਈ ਵੱਖਰਾ ਕਾਲਮ ਬਣਾਉਣਾ ਸ਼ਾਮਿਲ ਹਨ | ਇਸ ਤੋਂ ਇਲਾਵਾ ਐਸ. ਸੀ. ਨੰਬਰਦਾਰਾਂ ਨੂੰ ਸਰਬਰਾਹ ਨੰਬਰਦਾਰ ਨਿਯੁਕਤ ਕਰਨ ਦੀ ਪ੍ਰਵਾਨਗੀ ਦੇਣ ਦੀ ਮੰਗ ਵੀ ਰੱਖੀ ਗਈ | ਮੀਟਿੰਗ 'ਚ ਇਹ ਵੀ ਤੈਅ ਕੀਤਾ ਗਿਆ ਕਿ ਨੰਬਰਦਾਰਾਂ ਦੀ ਮਹੀਨਾਵਾਰ ਮੀਟਿੰਗ ਹਰ ਮਹੀਨੇ ਦੀ 10 ਤਰੀਕ ਨੂੰ ਸਵੇਰੇ 9 ਵਜੇ ਹੋਇਆ ਕਰੇਗੀ | ਜੇਕਰ 10 ਤਰੀਕ ਨੂੰ ਛੁੱਟੀ ਹੋਵੇਗੀ ਤਾਂ ਮੀਟਿੰਗ ਅਗਲੇ ਦਿਨ ਕਰਵਾਈ ਜਾਵੇਗੀ | ਇਸ ਮੌਕੇ ਸਮੂਹ ਨੰਬਰਦਾਰਾਂ ਨੂੰ ਅਪੀਲ ਕੀਤੀ ਗਈ ਕਿ 11 ਮਈ 2026 ਨੂੰ ਭੱਤਿਆਂ ਸੰਬੰਧੀ ਹੋਣ ਵਾਲੀ ਅਹਿਮ ਮੀਟਿੰਗ ਵਿਚ ਜ਼ਰੂਰ ਹਾਜ਼ਰੀ ਭਰਨ | ਮੀਟਿੰਗ 'ਚ ਤਹਿਸੀਲ ਪ੍ਰਧਾਨ ਜਸਵੰਤ ਸਿੰਘ ਦਬੂਰਜੀ, ਜਨਰਲ ਸਕੱਤਰ ਸੰਦੀਪ ਸੈਣੀ, ਖਜ਼ਾਨਚੀ ਮਨਮੋਹਨ ਸਿੰਘ, ਸੁਖਵਿੰਦਰ ਸਿੰਘ, ਹਰੀ ਕਿ੍ਸ਼ਨ, ਹਰਮੇਸ਼ ਸਿੰਘ, ਹਰਬੰਤ ਸਿੰਘ, ਇਕਬਾਲ ਸਿੰਘ, ਹਰਨੇਕ ਸਿੰਘ, ਨਰਿੰਦਰ ਪਾਲ, ਜਸਪਾਲ ਸਿੰਘ, ਸੁਰਜੀਤ ਸਿੰਘ, ਸਿਕੰਦਰ ਸਿੰਘ, ਗੁਰਪਾਲ ਸਿੰਘ, ਪ੍ਰਕਾਸ਼ ਸਿੰਘ, ਅਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ 'ਤੇ ਪੰਜਾਬ ਸਰਕਾਰ ਦੀ ਖ਼ਾਮੋਸ਼ੀ ਮੰਦਭਾਗੀ-ਵਿਸਕੀ <br/> ਅਗਲੀ ਖ਼ਬਰ ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਸੀਨੀਅਰ ਸਿਟੀਜ਼ਨ ਮੋਰਿੰਡਾ ਨੇ ਕੀਤੀ ਇਕੱਤਰਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।