24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਲਾਲਪੁਰਾ ਨੇ ਆਪਣੀ ਪੈਨਸ਼ਨ 'ਚੋਂ ਗ੍ਰੰਥੀ ਸਿੰਘਾਂ ਲਈ ਆਰੰਭੀ ਬੀਮਾ ਸੇਵਾ ਨੂੰਹੋਂ ਵਿਖੇ 20 ਗ੍ਰੰਥੀ ਸਿੰਘਾਂ ਨੂੰ 5 ਲੱਖ ਵਾਲੇ ਜੀਵਨ ਬੀਮਾ ਸਰਟੀਫਿਕੇਟ ਭੇਟ <br/>

ਇਕਬਾਲ ਸਿੰਘ ਲਾਲਪੁਰ ਨੂੰ ਹੋ ਵਿਖੇ ਗ੍ਰੰਥੀ ਸਿੰਘਾਂ ਲਈ ਅਰੰਭੀ ਬੀਮਾ ਸੇਵਾ ਤਹਿਤ ਗ੍ਰੰਥੀ ਸਿੰਘਾਂ ਨੂੰ 5 ਲੱਖ ਵਾਲੇ ਜੀਵਨ ਬੀਮਾ ਸਰਟੀਫਿਕੇਟ ਭੇਟ ਕਰਨ ਦੌਰਾਨ ਤੇ ਹਾਜ਼ਰ ਭਾਜਪਾ ਆਗੂ | ਤਸਵੀਰਾਂ: ਜਸਵੀਰ ਸਿੰਘ ਸੈਣੀ <br/> 07-04-2026
ਘਨੌਲੀ, 6 ਅਪ੍ਰੈਲ (ਜਸਵੀਰ ਸਿੰਘ ਸੈਣੀ)-ਭਾਜਪਾ ਕੇਂਦਰੀ ਸੰਸਦੀ ਬੋਰਡ ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਵਲੋਂ ਪਿੰਡ ਨੂੰ ਹੋਂ ਵਿਖੇ ਇਲਾਕੇ ਦੇ ਗ੍ਰੰਥੀ ਸਿੰਘਾਂ ਲਈ ਵਿੱਢੇ ਇੰਸ਼ੋਰੈਂਸਾਂ ਦੇ ਉਪਰਾਲੇ ਵਜੋਂ ਇੰਸ਼ੋਰੈਂਸ ਸਰਟੀਫਿਕੇਟ ਭੇਟ ਕੀਤੇ | ਜਿਨ੍ਹਾਂ ਦਾ ਸੁਆਗਤ ਸਰਕਲ ਘਨੌਲੀ ਦੇ ਪ੍ਰਧਾਨ ਇੰਦਰਪਾਲ ਸਿੰਘ ਲੋਹਗੜ੍ਹ ਫਿੱਡੇ ਅਤੇ ਰਾਮ ਸਿੰਘ ਨੂੰ ਹੋਂ ਦੀ ਸਮੁੱਚੀ ਟੀਮ ਤੇ ਗ੍ਰੰਥੀ ਸਿੰਘਾਂ ਵਲੋਂ ਕੀਤਾ ਗਿਆ | ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਨੇ ਇੰਸ਼ੋਰੈਂਸ ਸਰਟੀਫਿਕੇਟ ਭੇਟ ਦੀ ਰਸਮ ਅਦਾ ਕੀਤੀ | ਇਸ ਮੌਕੇ ਗ੍ਰੰਥੀ ਸਿੰਘਾਂ ਨੂੰ ਸੰਬੋਧਨ ਕਰਦੇ ਹੋਏ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਮੇਰੀ ਪੂਰੀ ਜ਼ਿੰਦਗੀ ਸਿੱਖ ਧਰਮ ਦੀ ਸੇਵਾ ਨੂੰ ਸਮਰਪਿਤ ਰਹੀ ਹੈ, ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਹਰ ਸੇਵਾਦਾਰ, ਹਰ ਗ੍ਰੰਥੀ, ਹਰ ਰਾਗੀ, ਹਰ ਧਰਮ ਪ੍ਰਚਾਰਕ ਸਾਡੇ ਸਮਾਜ ਦੀ ਉਹ ਵਿਰਾਸਤ ਹੈ | ਇਨ੍ਹਾਂ ਦੀ ਸੇਵਾ ਅਤੇ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ | ਸ. ਲਾਲਪੁਰਾ ਨੇ ਕਿਹਾ ਕਿ ਇਹ ਸੇਵਾ ਮੈਂ ਨਹੀਂ ਬਲਕਿ ਮੇਰੇ ਸਿਰ 'ਤੇ ਹੱਥ ਰੱਖ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਰਵਾਈ ਹੈ | ਉਨ੍ਹਾਂ ਦੇ ਪੁੱਤਰ ਅਜੈਵੀਰ ਸਿੰਘ ਲਾਲਪੁਰਾ ਨੂੰ ਵੀ ਗੁਰੂਆਂ ਦੀ ਰਹਿਮਤ ਪ੍ਰਾਪਤ ਹੋਈ ਹੈ, ਆਪਣੀ ਕਮਾਈ ਦਾ ਵੱਡਾ ਹਿੱਸਾ 'ਦਸਵੰਧ' ਵਜੋਂ ਧਰਮ ਅਤੇ ਸਮਾਜ ਦੇ ਕੰਮਾਂ ਵਿਚ ਲਗਾਉਂਦੇ ਹਨ | ਬੀਮਾ ਸਰਟੀਫਿਕੇਟ ਵੰਡਣ ਦੇ ਸਮਾਗਮ ਦੌਰਾਨ ਗ੍ਰੰਥੀ ਸਿੰਘਾਂ ਨੇ ਲਾਲਪੁਰਾ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਸਮੇਂ ਵਿਚ, ਜੇ ਕੋਈ ਪਰਿਵਾਰ ਧਾਰਮਿਕ ਸੇਵਕਾਂ ਲਈ ਬੀਮੇ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ, ਤਾਂ ਇਸ ਤੋਂ ਵਧੀਆ ਹੋਰ ਕੋਈ ਸਹੂਲਤਾਂ ਨਹੀਂ ਹੋ ਸਕਦੀਆਂ | ਉਨ੍ਹਾਂ ਦੱਸਿਆ ਕਿ ਸਰਦਾਰ ਲਾਲਪੁਰਾ ਵਲੋਂ ਆਪਣੀ ਪੈਨਸ਼ਨ ਵਿਚੋਂ ਇਹ ਇੰਸ਼ੋਰੈਂਸ ਕਰਵਾਈਆਂ ਜਾ ਰਹੀਆਂ ਹਨ, ਇਸ ਮੌਕੇ 20 ਸਿੰਘਾਂ ਨੂੰ ਸਰਟੀਫ਼ਿਕੇਟ ਭੇਟ ਕੀਤੇ ਗਏ | ਇਸ ਮੌਕੇ ਰਾਮ ਸਿੰਘ ਨੂੰ ਹੋਂ, ਪਿ੍ੰਸ ਕੌਸ਼ਿਸ਼ ਤੇ ਇੰਦਰਪਾਲ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਸ. ਲਾਲਪੁਰਾ ਦਾ ਸਿਰੀ ਸਾਹਿਬ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਮ ਸਿੰਘ ਨੂੰ ਹੋਂ ਮੀਤ ਪ੍ਰਧਾਨ ਭਾਜਪਾ, ਧਰਮਿੰਦਰ ਸਿੰਘ ਮਲਿਕਪੁਰ, ਕਾਕਾ ਸਿੰਘ ਨੰਬਰਦਾਰ, ਸੁਖਵੀਰ ਸਿੰਘ ਸਰਪੰਚ, ਕਿ੍ਸ਼ਨ ਸਿੰਘ ਸਾਬਕਾ ਸਰਪੰਚ, ਵਿੱਕੀ ਰਤਨਪੁਰ, ਸਤਨਾਮ ਸਿੰਘ ਸੱਤੂ ਰਾਵਲਮਾਜਰਾ, ਬਰਿੰਦਰ ਕੁਮਾਰ ਬੰਟੀ, ਕੈਪਟਨ ਕੁਲਵਿੰਦਰ ਸਿੰਘ, ਅਵਤਾਰ ਸਿੰਘ, ਕਮਲ ਬਿੱਕੋ, ਜਗਦੀਸ਼ ਸਿੰਘ ਕਟਲੀ, ਗੁਰਸ਼ਰਨ ਸਿੰਘ, ਟਿੰਕਾ ਨੂੰ ਹੋਂ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਮੀਆਂਪੁਰ ਰੇਲਵੇ ਫਾਟਕਾਂ 'ਤੇ ਓਵਰਬਿ੍ਜ ਦੀ ਮਨਜ਼ੂਰੀ ਲਈ ਭਾਜਪਾ ਵਰਕਰਾਂ ਨੇ ਸਨਮਾਨ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮਹੀਨਾਵਾਰ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।