15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮੀਆਂਪੁਰ ਰੇਲਵੇ ਓਵਰ ਬਰਿੱਜ ਨੂੰ ਮਨਜ਼ੂਰੀ ਲਈ ਵਿਧਾਇਕ ਚੱਢਾ ਅਤੇ ਐਮ. ਪੀ. ਕੰਗ ਨੂੰ ਕੀਤਾ ਸਨਮਾਨਿਤ <br/>

ਮੀਆਂਪੁਰ ਵਿਖੇ ਕਰਵਾਏ ਸਮਾਗਮ ਦੌਰਾਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਤੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ੰਗ ਦਾ ਸਨਮਾਨ ਕਰਦੇ ਹੋਏ ਗ੍ਰਾਮ ਪੰਚਾਇਤਾਂ ਦੇ ਨੁਮਾਇੰਦੇ ਅਤੇ ਪਾਰਟੀ ਆਗੂ | ਤਸਵੀਰ-ਅੰਮਿ੍ਤਪਾਲ ਸਿੰਘ ਬੰਟੀ <br/> 06-04-2026
ਪੁਰਖਾਲੀ, 5 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਮੀਆਂਪੁਰ ਵਿਖੇ ਰੇਲਵੇ ਫਾਟਕਾਂ 'ਤੇ ਓਵਰ ਬਰਿੱਜ ਦੀ ਮਨਜ਼ੂਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਮੀਆਂਪੁਰ ਵਿਖੇ ਧੰਨਵਾਦੀ ਸਮਾਗਮ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਤੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਦਾ ਧੰਨਵਾਦ ਕੀਤਾ ਗਿਆ ਅਤੇ ਇਹਨਾਂ ਨੂੰ ਇਲਾਕੇ ਦੀਆਂ ਘਰਾਂ ਪੰਚਾਇਤਾਂ ਅਤੇ ਇਲਾਕਾ ਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਮੀਆਂਪੁਰ, ਬਲਾਕ ਸੰਮਤੀ ਦੇ ਚੇਅਰਮੈਨ ਮਲਕੀਤ ਸਿੰਘ ਭੰਗੂ, ਮਾਰਕੀਟ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮਦਾਨ, ਵਪਾਰ ਵਿੰਗ ਦੇ ਕੋਆਰਡੀਨੇਟਰ ਅਮਨਦੀਪ ਸਿੰਘ ਸੈਂਫਲਪੁਰ, ਬਲਾਕ ਕੋਆਰਡੀਨੇਟਰ ਚਰਨਪ੍ਰੀਤ ਸਿੰਘ ਚਰਨੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ ਨੇ ਸੰਬੋਧਨ ਕੀਤਾ | ਇਸ ਮੌਕੇ ਵਿਧਾਇਕ ਚੱਢਾ ਨੇ ਕਿਹਾ ਕਿ ਕਿ ਪੁਰਖਾਲੀ-ਮੀਆਂਪੁਰ-ਰੰਗੀਲਪੁਰ ਸੜਕ ਪੂਰੇ ਇਲਾਕੇ ਨੂੰ ਰੋਪੜ-ਚੰਡੀਗੜ੍ਹ-ਹਿਮਾਚਲ ਪ੍ਰਦੇਸ਼ ਅਤੇ ਪੂਰੇ ਪੰਜਾਬ ਨਾਲ ਜੋੜਦੀ ਹੈ | ਉਨ੍ਹਾਂ ਕਿਹਾ ਕਿ ਓਵਰ ਬਿ੍ਜ ਦੀ ਸਹੂਲਤ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਪ੍ਰਾਪਤ ਹੋਵੇਗਾ 9 ਇਸ ਮੌਕੇ ਬਲਾਕ ਪ੍ਰਧਾਨ ਚਰਨ ਸਿੰਘ, ਗੁਰਦਾਸ ਸਿੰਘ ਸਰਪੰਚ ਮੀਆਂਪੁਰ, ਅਜੈਬ ਸਿੰਘ ਸਰਪੰਚ ਸਰਾੜੀ, ਪਰਮਿੰਦਰ ਸਿੰਘ ਸੋਨੂ ਸਰਪੰਚ ਪੰਜੋਲੀ, ਮਨਪ੍ਰੀਤ ਸਿੰਘ ਸਰਪੰਚ ਭੱਦਲ, ਸੁਖਵਿੰਦਰ ਸਿੰਘ ਸਰਪੰਚ ਪੰਜੋਲਾ, ਬਲਾਕ ਸੰਮਤੀ ਮੈਂਬਰ ਰਣਧੀਰ ਸਿੰਘ ਧੀਰਾ, ਜਸਪ੍ਰੀਤ ਸਿੰਘ ਸਰਪੰਚ ਸੰਤੋਖਗੜ ਟੱਪਰੀਆਂ, ਗੁਰਚਰਨ ਸਿੰਘ ਚੰਨੀ ਸਾਬਕਾ ਸਰਪੰਚ ਮੀਆਂਪੁਰ, ਸੁਰਜੀਤ ਸਿੰਘ ਸਾ ਸਰਪੰਚ ਰਾਮਪੁਰ, ਰਣਜੋਧ ਸਿੰਘ ਸਰਪੰਚ ਰਾਮਪੁਰ, ਮਾ ਬਲਵਿੰਦਰ ਸਿੰਘ ਮੀਆਂਪੁਰ, ਦਪਿੰਦਰ ਸਿੰਘ ਸਰਪੰਚ ਟੱਪਰੀਆਂ, ਭਾਗ ਸਿੰਘ ਬੜੀ, ਨਾਨਕ ਸਿੰਘ ਮੀਆਂਪੁਰ, ਪਰਮਿੰਦਰ ਸਿੰਘ ਸਰਪੰਚ ਖੇੜੀ, ਬਲਵਿੰਦਰ ਸਿੰਘ ਸਰਪੰਚ ਹਿਰਦਾਪੁਰ, ਸਤਨਾਮ ਸਿੰਘ ਖੇੜੀ, ਭਾਗ ਸਿੰਘ ਸਰਪੰਚ ਬਰਦਾਰ, ਬੱਬੀ ਮੀਆਂਪੁਰ ਤੋਂ ਇਲਾਵਾ ਇਲਾਕੇ ਦੀਆਂ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਜਸਬੀਰ ਸਿੰਘ ਸ਼ਾਂਤਪੁਰੀ ਦੀ ਸੇਵਾ ਮੁਕਤੀ 'ਤੇ ਕਰਵਾਇਆ ਸਮਾਗਮ <br/> ਅਗਲੀ ਖ਼ਬਰ 20 ਲੱਖ ਦੀ ਲਾਗਤ ਨਾਲ ਨੂਰਪੁਰ ਖੁਰਦ ਉੱਪਰਲਾ ਵਿਖੇ ਪੁਲੀ ਬਣਾਉਣ ਦਾ ਕੰਮ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।