29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਨਗਰ ਕੌਂਸਲ ਦੇ ਹੰਗਾਮੇ 'ਚ ਕਿਸ ਨੇ ਕੀ ਖੱਟਿਆ, ਕੀ ਗਵਾਇਆ?

ਅਜੀਤ ਡੈਸਕ 01-04-2026
ਰੂਪਨਗਰ, 31 ਮਾਰਚ (ਸਤਨਾਮ ਸਿੰਘ ਸੱਤੀ)-ਆਪਣੀ ਮਿਆਦ ਦੇ ਅਖੀਰਲੇ ਪੜਾਅ 'ਚ ਪਹੁੰਚ ਚੁੱਕੀ ਰੂਪਨਗਰ ਨਗਰ ਕੌਂਸਲ ਦੀ ਹਾਲੀਆ ਮੀਟਿੰਗ ਵਿਚ ਹੋਏ ਹੰਗਾਮੇ ਅਤੇ ਆਪਸੀ ਤਕਰਾਰਾਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ-ਆਖ਼ਰ ਇਸ ਹੰਗਾਮੇ ਵਿਚ ਕਿਸ ਨੇ ਕੀ ਖੱਟਿਆ ਅਤੇ ਕੀ ਗਵਾਇਆ? ਕਾਂਗਰਸ ਧਿਰ ਦੇ ਬਹੁਮਤ ਵਾਲੇ ਕੌਂਸਲਰਾਂ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਜੁੜੇ ਦੋ ਆਜ਼ਾਦ ਮੈਂਬਰਾਂ ਨਾਲ ਸਾਂਝ ਬਣਾਈ ਅਤੇ ਇਸ ਪ੍ਰਕਿਰਿਆ ਵਿਚ ਨਾ ਸਿਰਫ਼ ਸਿਆਸੀ ਨੁਕਸਾਨ ਝੱਲਿਆ, ਸਗੋਂ ਆਪਣੇ ਹੀ ਸਾਬਕਾ ਪ੍ਰਧਾਨ ਸੰਜੇ ਵਰਮਾ ਵਲੋਂ Tਗ਼ੱਦਾਰੀU ਦੇ ਤਗਮੇ ਵੀ ਲੈ ਲਏ | ਇਸਦੇ ਨਾਲ ਹੀ ਨਵੇਂ ਪ੍ਰਧਾਨ ਨਾਲ ਵੀ ਪੂਰਾ ਤਾਲਮੇਲ ਬਣਦਾ ਨਹੀਂ ਦਿਖਾਈ ਦਿੱਤਾ | ਹਾਲਾਂਕਿ ਮੀਟਿੰਗ ਵਿਚ ਹੋਏ ਹੰਗਾਮੇ ਦੇ ਬਾਵਜੂਦ ਅੰਤ ਉਹੀ ਨਿਕਲਿਆ ਜਿਸਦੀ ਪਹਿਲਾਂ ਹੀ ਉਮੀਦ ਸੀ-ਨਖ਼ਰੇਬਾਜ਼ੀ ਤੋਂ ਬਾਅਦ ਸਲਾਨਾ ਬਜਟ ਵੀ ਪਾਸ ਹੋ ਗਿਆ ਅਤੇ ਵਾਰਡਾਂ ਨਾਲ ਜੁੜੇ ਕਈ ਮੱਦੇ ਵੀ ਮਨਜ਼ੂਰ ਕਰ ਲਏ ਗਏ | ਕੌਂਸਲਰ ਆਪਣੇ-ਆਪਣੇ ਕੰਮ ਅਜੰਡੇ ਵਿਚ ਦਰਜ ਕਰਵਾ ਕੇ ਮੀਟਿੰਗ ਤੋਂ ਚਲੇ ਗਏ | ਲੋਕਾਂ ਵਿਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜੇ ਇਹੀ ਕਾਰਵਾਈ ਆਪਸੀ ਸਹਿਮਤੀ ਨਾਲ ਸ਼ਾਂਤੀਪੂਰਵਕ ਹੋ ਜਾਂਦੀ ਤਾਂ ਕੌਂਸਲਰਾਂ ਅਤੇ ਮੌਜੂਦਾ ਪ੍ਰਧਾਨ ਦੀ ਛਵੀ ਕੁੱਝ ਸੁਧਰ ਸਕਦੀ ਸੀ, ਪਰ ਹੰਗਾਮੇ ਨੇ ਸਿਆਸੀ ਤਣਾਅ ਅਤੇ ਅੰਦਰੂਨੀ ਖਿੱਚਤਾਣ ਨੂੰ ਹੋਰ ਉਜਾਗਰ ਕਰ ਦਿੱਤਾ ਹੈ ਜਿਸ ਲਈ ਕਾਂਗਰਸ ਦੀ ਸਥਾਨਕ ਹਾਈ ਕਮਾਂਡ ਬੀ ਮੂਕ ਦਰਸ਼ਕ ਬਣੀ ਰਹੀ | ਰਾਜਨੀਤਿਕ ਪੱਖੋਂ ਵੀ ਕਈ ਗੱਲਾਂ ਸਾਹਮਣੇ ਆਈਆਂ | ਕਾਂਗਰਸ ਦੇ ਬਹੁਮਤ ਦੇ ਬਾਵਜੂਦ ਆਮ ਆਦਮੀ ਪਾਰਟੀ ਨਾਲ ਸਾਂਝ ਪਿਆਲੀ ਅਤੇ ਪ੍ਰਧਾਨਗੀ ਬਦਲਣ ਦੇ ਕਦਮ ਨੇ ਸਵਾਲ ਖੜ੍ਹੇ ਕੀਤੇ | ਉਮੀਦ ਸੀ ਕਿ ਇਸ ਨਾਲ ਵਾਰਡਾਂ ਵਿਚ ਵਿਕਾਸ ਕਾਰਜ ਤੇਜ਼ ਹੋਣਗੇ, ਪਰ ਅਜਿਹਾ ਹੋਣ ਦੀ ਥਾਂ ਮੀਟਿੰਗ ਦੌਰਾਨ ਇੱਕ ਦੂਜੇ ਤੇ ਦੋਸ਼ ਪ੍ਰਤੀ ਦੋਸ਼ ਹੀ ਸਾਹਮਣੇ ਆਏ | ਦੂਜੇ ਪਾਸੇ, ਸਾਬਕਾ ਪ੍ਰਧਾਨ ਸੰਜੇ ਵਰਮਾ ਨੇ ਮੀਟਿੰਗ ਵਿਚ ਸ਼ਾਮਿਲ ਹੋ ਕੇ ਆਪਣੀ ਕੁੱਝ ਸਮੇਂ ਤੋਂ ਇਕੱਠੀ ਕੀਤੀ ਭੜਾਸ ਵੀ ਇਕੱਠੀ ਹੀ ਕੱਢ ਲਈ | ਉਸਨੇ ਮੌਜੂਦਾ ਪ੍ਰਧਾਨ ਅਤੇ ਆਪਣੇ ਹੀ ਸਾਥੀ ਕੌਂਸਲਰਾਂ 'ਤੇ ਤਿੱਖੇ ਦੋਸ਼ ਲਗਾਏ ਉਹ ਆਪਣੇ ਸਾਥੀਆਂ ਨੂੰ ਵੀ ਖੁੱਲ੍ਹੇਆਮ Tਗ਼ੱਦਾਰੀUਦੇ ਟੈਗ ਨਾਲ ਨਵਾਜ਼ ਗਿਆ ਅਤੇ ਕੋਲ ਬੈਠੇ ਉਹੀ ਕੌਂਸਲਰ ਚੁੱਪਚਾਪ ਸੁਣਦੇ ਰਹੇ | ਦਿਲਚਸਪ ਗੱਲ ਇਹ ਵੀ ਰਹੀ ਕਿ ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰਧਾਨੀ ਤੋਂ ਹਟਾਇਆ ਸੀ, ਉਨ੍ਹਾਂ ਵਿਚੋਂ ਕੁੱਝ ਮੀਟਿੰਗ ਉਪਰੰਤ ਸੰਜੇ ਵਰਮਾ ਦੇ ਦੁਆਲੇ ਗੇੜੇ ਕੱਢਦੇ ਵੀ ਨਜ਼ਰ ਆਏ | ਸੰਜੇ ਵਰਮਾ ਨੇ ਆਪਣਾ ਗ਼ੁੱਸਾ ਮੌਜੂਦਾ ਪ੍ਰਧਾਨ 'ਤੇ ਵੀ ਖੁੱਲ੍ਹ ਕੇ ਜ਼ਾਹਿਰ ਕੀਤਾ ਅਤੇ ਉਨ੍ਹਾਂ ਨੂੰ ਵੀ Tਗ਼ੱਦਾਰUਤੱਕ ਕਹਿ ਦਿੱਤਾ, ਪਰ ਮੌਜੂਦਾ ਪ੍ਰਧਾਨ ਨੇ ਪੂਰੀ ਹਲੀਮੀ ਨਾਲ ਸਾਰੀ ਗੱਲ ਸੁਣੀ, ਜਿਸ ਨਾਲ ਉਸਦੀ ਰਾਜਨੀਤਿਕ ਪੋ੍ਰੜ੍ਹਤਾ ਅਤੇ ਧੀਰਜ ਵੀ ਸਾਹਮਣੇ ਆਈ | ਫਿਰ ਵੀ, ਇਸ ਸਾਰੇ ਘਟਨਾਕ੍ਰਮ ਵਿਚ ਦੋਸ਼ਾਂ-ਪ੍ਰਤੀਦੋਸ਼ਾਂ ਤੋਂ ਇਲਾਵਾ ਕਿਸੇ ਵੱਡੀ ਰਾਜਨੀਤਿਕ ਉਪਲਬਧੀ ਦਾ ਦਰਸ਼ਨ ਨਹੀਂ ਹੋਇਆ | ਇਸ ਪੂਰੇ ਮਾਮਲੇ ਵਿਚ ਕੌਂਸਲਰਾਂ ਅਤੇ ਪ੍ਰਧਾਨ ਦਰਮਿਆਨ ਵਧਦੀ ਹਉਮੈ ਵੀ ਸਪਸ਼ਟ ਨਜ਼ਰ ਆਈ | ਹੰਗਾਮੇ ਦੇ ਬਾਵਜੂਦ ਅਖੀਰ ਵਿਚ ਸਭ ਨੇ ਆਪਣੇ-ਆਪਣੇ ਵਾਰਡਾਂ ਦੇ ਮਸਲੇ ਦਰਜ ਕਰਵਾ ਕੇ ਕੰਮ ਤਾਂ ਕੱਢ ਲਿਆ, ਜਿਸ ਨਾਲ ਇਹ ਸਵਾਲ ਖੜ੍ਹਦਾ ਹੈ ਕਿ ਜੇ ਇਹ ਸਭ ਪਹਿਲਾਂ ਹੀ ਹੋਣਾ ਸੀ ਤਾਂ ਫਿਰ ਹੰਗਾਮੇ ਦੀ ਲੋੜ ਕਿਉਂ ਪਈ?
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਲੋਂ ਸਾਲਾਨਾ ਨਤੀਜਾ ਐਲਾਨਿਆ ਅਗਲੀ ਖ਼ਬਰ ਗ਼ਦਰੀ ਬਾਬੇ ਵਿਚਾਰਧਾਰਕ ਮੰਚ ਵਲੋਂ ਰਸੋਈ ਗੈਸ ਦੀ ਨਾਕਸ ਸਪਲਾਈ ਖ਼ਿਲਾਫ਼ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।