29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸੇਵਾ ਮੁਕਤੀ 'ਤੇ ਵਿਸ਼ੇਸ਼- ਨਿਰਮਲ ਨਰਗਿਸ <br/>

ਅਜੀਤ ਡੈਸਕ 01-04-2026
ਸ੍ਰੀ ਅਨੰਦਪੁਰ ਸਾਹਿਬ, 31 ਮਾਰਚ (ਜੇ. ਐਸ. ਨਿੱਕੂਵਾਲ)-ਇੱਥੋਂ ਦੇ ਮੁਹੱਲਾ ਬਾਗ ਕਾਲੋਨੀ ਦੇ ਰਹਿਣ ਵਾਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਦਲੇ ਵਿਖੇ ਬਤੌਰ ਇਤਿਹਾਸ ਅਧਿਆਪਕ ਵਜੋਂ ਤਾਇਨਾਤ ਨਿਰਮਲ ਨਰਗਿਸ ਦਾ ਜਨਮ 01 ਦਸੰਬਰ 1967 ਨੂੰ ਲਾਲਾ ਨੱਥੂ ਰਾਮ ਸਰਾਫ ਅਤੇ ਮਾਤਾ ਸੱਤਿਆਵਤੀ ਦੇ ਘਰ ਹੋਇਆ | 1983 ਵਿਚ ਸਰਕਾਰੀ ਹਾਈ ਸਕੂਲ ਮਟੌਰ ਤੋਂ 10ਵੀਂ ਅਤੇ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਹਾਇਰ ਸੈਕੰਡਰੀ ਅਤੇ ਪੱਤਰ ਵਿਵਹਾਰ ਰਾਹੀਂ ਐਮ.ਏ. ਇਤਿਹਾਸ ਦੀ ਪੜ੍ਹਾਈ ਮੁਕੰਮਲ ਕਰਕੇ 1997 'ਚ ਝੱਜ ਸਕੂਲ ਤੋਂ ਐਸ.ਐਸ. ਅਧਿਆਪਕ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ | ਅਤੇ ਫਿਰ 2021 ਵਿਚ ਬਤੌਰ ਇਤਿਹਾਸ ਅਧਿਆਪਕ ਕੰਮ ਕਰਨਾ ਸ਼ੁਰੂ ਕੀਤਾ | ਉਹ ਆਪਣੇ ਕੰਮ ਪ੍ਰਤੀ ਇੱਕ ਸਮਰਪਿਤ ਅਧਿਆਪਕ ਹਨ | ਜਿਨ੍ਹਾਂ ਵਲੋਂ ਹਮੇਸ਼ਾ ਡਿਊਟੀ ਨੂੰ ਪਹਿਲ ਦਿੱਤੀ ਗਈ | ਉਹ ਧਾਰਮਿਕ ਵਿਚਾਰਾਂ ਦੇ ਧਾਰਨੀ ਰਹੇ | ਜਿਸ ਵਿਚ ਉਨ੍ਹਾਂ ਦੀ ਧਰਮ ਪਤਨੀ ਨਿਰਮਲ, ਪੁੱਤਰ ਚੱਦਰ ਸ਼ੇਖਰ ਅਤੇ ਪੁੱਤਰੀ ਪ੍ਰੱਗਿਆ ਦਾ ਵੱਡਾ ਰੋਲ ਰਿਹਾ ਹੈ | ਉਹ ਗਰਦਲੇ ਸਕੂਲ ਤੋਂ 29 ਸਾਲ ਦੀ ਸੇਵਾ ਉਪਰੰਤ 31 ਮਾਰਚ ਨੂੰ ਸੇਵਾ ਮੁਕਤ ਹੋ ਰਹੇ ਹਨ |

ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼- ਰਾਜੀਵ ਕੁਮਾਰ ਭਲਾਣ ਅਗਲੀ ਖ਼ਬਰ ਪਿੱਪਲਮਾਜਰਾ ਦੇ ਸਰਕਾਰੀ ਸਕੂਲ 'ਚ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।