29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਗੁਰੂ ਕਾ ਖੂਹ ਮੁੰਨੇ ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਦਾ ਲਗਾਇਆ ਵਿੱਦਿਅਕ ਟੂਰ <br/>

ਅਜੀਤ ਡੈਸਕ 01-04-2026
ਨੂਰਪੁਰ ਬੇਦੀ, 31 ਮਾਰਚ (ਹਰਦੀਪ ਸਿੰਘ ਢੀਂਡਸਾ)-ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ (ਲੜਕੀਆਂ), ਗੁਰੂ ਕਾ ਖੂਹ ਮੁੰਨੇ ਦੀਆਂ ਵਿਦਿਆਰਥਣਾਂ ਲਈ ਪਿ੍ੰਸੀਪਲ ਸ੍ਰੀਮਤੀ ਆਮੀ ਭੱਲਾ ਦੀ ਸਰਪ੍ਰਸਤੀ ਅਧੀਨ ਆਪਣੀਆਂ ਅਕਾਦਮਿਕ ਗਿਆਨ ਵਧਾਉਣ ਲਈ ਇੱਕ ਵਿਸ਼ੇਸ਼ ਵਿੱਦਿਅਕ ਟੂਰ ਆਯੋਜਿਤ ਕੀਤਾ | ਇਸ ਟੂਰ ਤਹਿਤ ਵਿਦਿਆਰਥਣਾਂ ਨੂੰ ਅੰਮਿ੍ਤਸਰ ਦੇ ਮਹੱਤਵਪੂਰਨ ਧਾਰਮਿਕ, ਇਤਿਹਾਸਕ ਅਤੇ ਸਿੱਖਿਆਤਮਕ ਸਥਾਨਾਂ ਦੀ ਯਾਤਰਾ ਕਰਵਾਈ ਗਈ | ਟੂਰ ਵਿਚ ਵਿਦਿਆਰਥਣਾਂ ਨੇ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ), ਕੇਂਦਰੀ ਸਿੱਖ ਅਜਾਇਬ ਘਰ, ਇਤਿਹਾਸਕ ਜ਼ਲਿ੍ਹਆਂਵਾਲਾ ਬਾਗ, ਖ਼ਾਲਸਾ ਕਾਲਜ ਅਤੇ ਪਿੰਗਲਵਾੜਾ ਸੰਸਥਾ ਦਾ ਦੌਰਾ ਕੀਤਾ | ਇਸ ਟੂਰ ਰਾਹੀਂ ਵਿਦਿਆਰਥਣਾਂ ਨੂੰ ਸਿੱਖ ਇਤਿਹਾਸ, ਧਰਮ ਅਤੇ ਸਮਾਜ ਸੇਵਾ ਨਾਲ ਜੁੜੀਆਂ ਬਹੁਤ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ | ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਦਿਆਰਥਣਾਂ ਨੇ ਗੁਰੂ ਘਰ ਦੀ ਪਵਿੱਤਰਤਾ ਅਤੇ ਇਸ ਦੀ ਆਧਿਆਤਮਿਕ ਮਹੱਤਤਾ ਨੂੰ ਨੇੜਿਓਾ ਮਹਿਸੂਸ ਕੀਤਾ | ਕੇਂਦਰੀ ਸਿੱਖ ਅਜਾਇਬ ਘਰ ਵਿਚ ਸਿੱਖ ਇਤਿਹਾਸ ਦੀਆਂ ਦੁਰਲਭ ਵਸਤੂਆਂ ਅਤੇ ਤਸਵੀਰਾਂ ਨੂੰ ਵੇਖ ਕੇ ਉਨ੍ਹਾਂ ਨੂੰ ਆਪਣੀ ਵਿਰਾਸਤ ਨਾਲ ਗਹਿਰਾ ਲਗਾਅ ਮਹਿਸੂਸ ਹੋਇਆ | ਜ਼ਲਿ੍ਹਆਂਵਾਲਾ ਬਾਗ ਵਿਖੇ ਉਨ੍ਹਾਂ ਨੂੰ ਭਾਰਤੀ ਆਜ਼ਾਦੀ ਸੰਘਰਸ਼ ਦੀਆਂ ਕੁਰਬਾਨੀਆਂ ਯਾਦ ਆਈਆਂ ਅਤੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਖਾਲਸਾ ਕਾਲਜ ਵਿਖੇ ਉੱਚ ਸਿੱਖਿਆ ਅਤੇ ਸਿੱਖ ਵਿਰਾਸਤ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ | ਪਿੰਗਲਵਾੜਾ ਵਿਖੇ ਵਿਦਿਆਰਥਣਾਂ ਨੇ ਸਮਾਜ ਸੇਵਾ ਅਤੇ ਮਨੁੱਖਤਾ ਦੀ ਸੇਵਾ ਦਾ ਉਦਾਹਰਣੀ ਰੂਪ ਵੇਖਿਆ ਅਤੇ ਇਸ ਸੰਸਥਾ ਦੀਆਂ ਗਤੀਵਿਧੀਆਂ ਤੋਂ ਬਹੁਤ ਪ੍ਰਭਾਵਿਤ ਹੋਏ | ਇਸ ਵਿੱਦਿਅਕ ਟੂਰ ਵਿਚ ਵਾਈਸ-ਪਿ੍ੰਸੀਪਲ ਡਾ. ਪੁਸ਼ਪਾ ਦੇਵੀ, ਡਾ. ਪਰਮਜੀਤ ਸਿੰਘ ਅਤੇ ਮੈਡਮ ਅਮਨਦੀਪ ਕੌਰ ਵਲੋਂ 60 ਵਿਦਿਆਰਥਣਾਂ ਦੀ ਅਗਵਾਈ ਕੀਤੀ ਗਈ |

ਪਿਛਲੀ ਖ਼ਬਰ ਹਿਮਾਚਲ ਐਂਟਰੀ ਟੈਕਸ ਵਾਧਾ ਮਨਜ਼ੂਰ ਨਹੀਂ, ਪੂਰੀ ਤਰ੍ਹਾਂ ਬੰਦ ਹੋਵੇ-ਵਿਧਾਇਕ ਚੱਢਾ ਅਗਲੀ ਖ਼ਬਰ ਮਾ: ਭਿੰਦਰ ਸਿੰਘ ਮੱਲ੍ਹੀ ਦੀ ਸੇਵਾ ਮੁਕਤੀ 'ਤੇ ਕਰਵਾਇਆ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।