19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਐਸ.ਐਮ.ਐਲ. ਮਹਿੰਦਰਾ ਵਲੋਂ ਸਰਕਾਰੀ ਸਕੂਲ ਬਜਰੂੜ ਨੂੰ 31 ਸੀਟਰ ਬੱਸ ਭੇਟ

ਬੱਸ ਭੇਟ ਕਰਨ ਮੌਕੇ ਪਿ੍ੰਸੀਪਲ ਵਰਿੰਦਰ ਸ਼ਰਮਾ, ਡੀ.ਈ.ਓ. ਮਿੱਤਲ ਸਮੇਤ ਸਕੂਲ ਸਟਾਫ਼ ਨੂੰ ਚਾਬੀ ਸੌਂਪਦੇ ਕੰਪਨੀ ਦੇ ਅਧਿਕਾਰੀ | ਤਸਵੀਰ: ਵਿੰਦਰਪਾਲ ਝਾਂਡੀਆਂ <br/> 31-03-2026
ਨੂਰਪੁਰ ਬੇਦੀ, 30 ਮਾਰਚ (ਵਿੰਦਰਪਾਲ ਝਾਂਡੀਆਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ ਵਿਖੇ ਪਿ੍ੰਸੀਪਲ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਿੱਖਿਆ ਨੂੰ ਹੁਲਾਰਾ ਅਤੇ ਮਜ਼ਬੂਤ ਕਰਦਿਆਂ ਐਸ.ਐਮ.ਐਲ. ਮਹਿੰਦਰਾ ਲਿਮਟਿਡ ਨੇ ਕਾਰਪੋਰੇਟ ਸੋਸ਼ਲ ਜ਼ਿੰਮੇਵਾਰੀ (ਸੀ.ਐੈੱਸ.ਆਰ.) ਤਹਿਤ ਉਕਤ ਸਕੂਲ ਨੂੰ 31 ਸੀਟਰ ਬੱਸ ਭੇਟ ਕੀਤੀ | ਇਸ ਮੌਕੇ ਕੰਪਨੀ ਦੀ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਆਪ੍ਰੇਸ਼ਨ ਅਧਿਕਾਰੀ (ਸੀ.ਓ.ਓ.) ਰਿਤੇਸ਼ ਅਗਰਵਾਲ ਤੇ ਸਕੱਤਰ ਪ੍ਰਵੇਸ਼ ਮਦਾਨ ਵਲੋਂ ਪੂਜਾ ਅਰਚਨਾ ਅਤੇ ਰਿਬਨ ਕੱਟਣ ਦੀ ਰਸਮ ਉਪਰੰਤ ਬੱਸ ਦੀਆਂ ਚਾਬੀਆਂ ਪਿ੍ੰਸੀਪਲ ਵਰਿੰਦਰ ਸ਼ਰਮਾ ਤੇ ਜ਼ਿਲਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਨੂੰ ਸੌਂਪੀਆਂ | ਸਿੱਖਿਆ ਵਿਭਾਗ ਦੇ ਦਫਤਰ ਤੋਂ ਪਹੁੰਚੇ ਪ੍ਰਾਜੈਕਟ ਡਾਇਰੈਕਟਰ ਵਿਜੇ ਸ਼ਰਮਾ ਤੇ ਸਹਾਇਕ ਡਾਇਰੈਕਟਰ ਮਹੇਸ਼ ਕਪਿਲ ਨੇ ਕੰਪਨੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬੱਸ ਲੜਕੀਆਂ ਦੀ ਸਿੱਖਿਆ ਨੂੰ ਹੋਰ ਬਿਹਤਰ ਬਣਾਏਗੀ | ਡੀ.ਈ.ਓ. ਮਿੱਤਲ ਤੇ ਸਰਪੰਚ ਨਰਿੰਦਰ ਸਿੰਘ ਨੇ ਪਿ੍ੰਸੀਪਲ ਵਰਿੰਦਰ ਸ਼ਰਮਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਕੰਪਨੀ ਦੇ ਅਧਿਕਾਰੀਆਂ ਦੇ ਪੇਂਡੂ ਸਿੱਖਿਆ ਦੀ ਮਜ਼ਬੂਤੀ ਲਈ ਵਧਾਏ ਕਦਮਾਂ ਨੂੰ ਲੈ ਕੇ ਧੰਨਵਾਦ ਕੀਤਾ | ਇਸ ਮੌਕੇ ਕੰਪਨੀ ਦੇ ਸੀਨੀਅਰ ਅਧਿਕਾਰੀ ਸੰਦੀਪ ਚੰਦਾਨਾ ਮੈਨੂਫੈਕਚਰਿੰਗ ਹੈੱਡ, ਵਿਵੇਕ ਚਨਾਨਾ, ਸੁਨੀਲ ਜਲੋਟਾ ਵੀ ਮੌਜੂਦ ਸਨ | ਇਹ ਬੱਸ ਬੱਚਿਆਂ ਨੂੰ ਸੁਰੱਖਿਅਤ ਆਵਾਜਾਈ ਪ੍ਰਦਾਨ ਕਰੇਗੀ ਤੇ ਸਿੱਖਿਆ ਤੱਕ ਉਨ੍ਹਾਂ ਦੀ ਪਹੁੰਚ ਆਸਾਨ ਬਣਾਏਗੀ | ਕੰਪਨੀ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਇਹ ਪਹਿਲ ਪੇਂਡੂ ਖੇਤਰ 'ਚ ਸਿੱਖਿਆ ਪ੍ਰਤੀ ਉਤਸਾਹਿਤ ਕਰਨ ਦਾ ਇਕ ਉਪਰਾਲਾ ਹੈ | ਇਸ ਮੌਕੇ ਪਿ੍ੰਸੀਪਲ ਮੋਨਿਕਾ ਭੂਟਾਨੀ, ਪਿ੍ੰ. ਵਰਿੰਦਰ ਸ਼ਰਮਾ, ਚੇਅਰਮੈਨ ਨਰਿੰਦਰ ਧਾਮੀ, ਕੇਵਲ ਉਗੜਾ, ਸੀਮਾ ਦੇਵੀ, ਇੰਦਰਜੀਤ ਸਿੰਘ ਡਿਪਟੀ ਡੀ.ਈ.ਓ., ਜਗਤਾਰ ਸਿੰਘ ਲੈਹੜੀਆ ਨੋਡਲ ਅਫਸਰ, ਸੰਜੀਵ ਮੋਠਾਪੁਰ, ਸੀਮਾ ਦੇਵੀ, ਸਰਪੰਚ ਨਰਿੰਦਰ ਸਿੰਘ, ਨੰਬਰਦਾਰ ਸਤਨਾਮ ਸਿੰਘ, ਚੇਅਰਮੈਨ ਨਰਿੰਦਰ ਨਿੰਦਾ, ਤਰਲੋਕ ਸਿੰਘ ਪੰਚ, ਨਰਿੰਦਰ ਸਿੰਘ ਪੰਚ, ਬਲਵੀਰ ਪੰਚ, ਗੁਰਮੀਤ ਰਾਏ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਪਹਿਲੀ ਅਪ੍ਰੈਲ ਨੂੰ ਅਗਲੀ ਖ਼ਬਰ ਪਰਿਵਾਰ ਵਿਛੋੜਾ ਪਬਲਿਕ ਸਕੂਲ ਸਰਸਾ ਨੰਗਲ 'ਚ ਇਨਾਮ ਵੰਡ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।