19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਦੁਕਾਨ 'ਤੇ ਲੱਗੇ ਏ. ਸੀ. ਦਾ ਕੰਪਰੈਸਰ ਚੋਰੀ

ਅਜੀਤ ਡੈਸਕ 31-03-2026
ਸ੍ਰੀ ਚਮਕੌਰ ਸਾਹਿਬ, 30 ਮਾਰਚ (ਪੱਤਰ ਪ੍ਰੇਰਕ)-ਸਥਾਨਕ ਟੀ ਪੁਆਇੰਟ' ਤੇ ਘੋੜੇ ਵਾਲੇ ਚੌਂਕ ਵਿਚ ਸਥਿਤ ਇਲੈਕਟਰਾਨਿਕ ਦੀ ਦੁਕਾਨ ਦੀ ਛੱਤ 'ਤੇ ਰੱਖੇ ਏਅਰ ਕੰਡੀਸਨਰ ਦਾ ਕੰਪ੍ਰੈਸ਼ਰ ਚੋਰੀ ਹੋ ਗਿਆ | ਉਕਤ ਦੁਕਾਨ ਨਾਰੰਗ ਟੀ ਵੀ ਸੈਂਟਰ ਦੇ ਮਾਲਕ ਅਤੇ ਪੱਤਰਕਾਰ ਜਗਮੋਹਣ ਸਿੰਘ ਨਾਰੰਗ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਲੱਗੇ ਏਅਰ ਕੰਡੀਸ਼ਨਰ ਦੇ ਆਊਟ ਡੋਰ ਦੀਆਂ ਜੜ੍ਹੋਂ ਤਾਰਾਂ ਅਤੇ ਪਾਈਪਾਂ ਵੱਢ ਕੇ ਆਊਟ ਡੋਰ (ਕੰਪਰੈਸਰ) ਨੂੰ ਚੋਰੀ ਕਰ ਕੇ ਲੈ ਗਏ | ਇਸ ਦੇ ਨਾਲ ਚੋਰਾਂ ਨੇ ਨਾਲ ਦੀ ਬੀਜਾਂ ਅਤੇ ਪਨੀਰੀ ਵਾਲੀ ਦੁਕਾਨ ਪਿੱਛੇ ਲੱਗੀ ਸਬਰੀਮਲ ਮੋਟਰ ਵੀ ਖੋਲ੍ਹਣ ਦੀ ਕੋਸ਼ਿਸ ਕੀਤੀ ਪਰ ਉਸ ਵਿਚ ਸਫਲ ਨਹੀਂ ਹੋਏ ਤਾਂ 20 ਕੁ ਮੀਟਰ ਮੋਟਰ ਦੀਆਂ ਤਾਰ ਹੀ ਵੱਢ ਕੇ ਲੈ ਗਏ | ਇਥੇ ਹੀ ਇੱਕ ਸਕੰਜਵੀ ਵਾਲੇ ਦਾ ਸਾਮਾਨ ਵੀ ਪਿਆ ਹੁੰਦਾ ਹੈ, ਜਿਸ ਵਿਚ ਛੱਤਰੀਆਂ ਅਤੇ ਹੋਰ ਸਮਾਨ ਵੀ ਚੋਰੀ ਹੋਇਆ ਹੈ | ਇੱਥੇ ਦੱਸਣਯੋਗ ਹੈ ਕਿ ਇਲਾਕੇ ਦੀਆਂ ਅਨੇਕਾਂ ਮੋਟਰਾਂ ਦੀਆਂ ਤਾਰਾਂ, ਸਟਾਰਟਰ ਅਤੇ ਹੋਰ ਸਮਾਨ ਦੀ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਜਿਸ ਕਾਰਨ ਲੋਕ ਕਾਫੀ
ਪਿਛਲੀ ਖ਼ਬਰ ਪਰਿਵਾਰ ਵਿਛੋੜਾ ਪਬਲਿਕ ਸਕੂਲ ਸਰਸਾ ਨੰਗਲ 'ਚ ਇਨਾਮ ਵੰਡ ਸਮਾਗਮ <br/> ਅਗਲੀ ਖ਼ਬਰ ਨੰਗਲ ਨੂੰ ਮਿਲਣ ਜਾ ਰਹੀਆਂ 70 ਕਰੋੜ ਦੀਆਂ ਵੱਡੀਆਂ ਵਿਕਾਸੀ ਸੌਗਾਤਾਂ- ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।