19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਵਿਧਾਇਕ ਚੱਢਾ ਵਲੋਂ ਕੌਲਾਪੁਰ ਵਿਖੇ ਮਨਰੇਗਾ ਆਂਗਣਵਾੜੀ ਸੈਂਟਰ ਦੀ ਨਵੀਂ ਇਮਾਰਤ ਲੋਕ ਅਰਪਣ

ਅਜੀਤ ਡੈਸਕ 31-03-2026
ਨੂਰਪੁਰ ਬੇਦੀ, 30 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਪਿੰਡ ਕੌਲਾਪੁਰ 'ਚ ਤਿਆਰ ਕੀਤੀ ਗਈ ਮਨਰੇਗਾ ਆਂਗਣਵਾੜੀ ਸੈਂਟਰ ਦੀ ਨਵੀਂ ਇਮਾਰਤ ਨੂੰ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਉਦਘਾਟਨ ਦੀ ਰਸਮ ਇਕ ਛੋਟੀ ਬੱਚੀ ਦੇ ਹੱਥੋਂ ਰਿਬਨ ਕਟਵਾ ਕੇ ਕਰਵਾਈ | ਵਿਧਾਇਕ ਚੱਢਾ ਨੇ ਦੱਸਿਆ ਕਿ ਲਗਭਗ 10 ਲੱਖ ਰੁਪਏ ਦੀ ਲਾਗਤ ਨਾਲ ਬਣੀ ਇਸ ਆਧੁਨਿਕ ਆਂਗਣਵਾੜੀ ਇਮਾਰਤ 'ਚ ਹੁਣ ਪਿੰਡ ਦੇ ਛੋਟੇ ਛੋਟੇ ਬੱਚਿਆਂ ਨੂੰ ਸਾਫ-ਸੁਥਰੇ ਮਾਹੌਲ ਵਿਚ ਸਹੂਲਤਾਂ ਮਿਲਣਗੀਆਂ | ਉਨ੍ਹਾਂ ਕਿਹਾ ਕਿ ਇਹ ਮੰਗ ਪਿੰਡ ਵਾਸੀਆਂ ਦੀ ਚਿਰਕਾਲੀ ਮੰਗ ਪੂਰੀ ਹੋਈ ਹੈ | ਬਾਬਾ ਬਿੱਕਰ ਸਿੰਘ ਵਲੋਂ ਵਿਧਾਇਕ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕੀਤਾ ਗਿਆ ਜਦਕਿ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਨੇ ਧੰਨਵਾਦ ਕੀਤਾ | ਸਮਾਗਮ ਦੇ ਅੰਤ ਵਿਚ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਵਿਧਾਇਕ ਦਿਨੇਸ਼ ਚੱਢਾ ਸਮੇਤ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਗੁਰਚਰਨ ਸਿੰਘ ਚਾਹਲ, ਮਮਤਾ ਦੇਵੀ, ਪੰਚ ਮਹਿੰਦਰ ਕੌਰ, ਭਜਨ ਸਿੰਘ, ਅਸ਼ਵਨੀ ਕੁਮਾਰ, ਰਣਜੀਤ ਸਿੰਘ, ਸਰਵਣ ਸਿੰਘ, ਬਲਵੰਤ ਸਿੰਘ, ਜਗਦੀਪ ਸਿੰਘ ਦੀਪੀ, ਡਾ. ਜਗਤਾਰ ਸਿੰਘ ਪ੍ਰੇਮ ਸਿੰਘ, ਹਰਦੀਪ ਕੌਰ, ਪਿੰਕੀ ਦੇਵੀ, ਸੰਤੋਖ ਸਿੰਘ, ਸੋਹਣ ਸਿੰਘ, ਜਸਪਾਲ ਸਿੰਘ ਸੈਕਟਰੀ, ਮਨਿੰਦਰ ਸਿੰਘ, ਸ਼ਿੰਗਾਰਾ ਸਿੰਘ, ਮਨਵੀਰ ਭੁੱਲਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਮੜੌਲੀ ਕਲਾਂ ਵਿਖੇ ਪੰਜ ਰੋਜ਼ਾ ਕੀਰਤਨ ਦਰਬਾਰ ਕੱਲ੍ਹ ਤੋਂ <br/> ਅਗਲੀ ਖ਼ਬਰ ਹੋਲੀ ਏਾਜਲਸ ਕਾਨਵੈਂਟ ਸਕੂਲ ਨੇ ਐਲਾਨੇ ਨਤੀਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।