ਸ੍ਰੀ ਅਨੰਦਪੁਰ ਸਾਹਿਬ, 30 ਮਾਰਚ (ਕਰਨੈਲ ਸਿੰਘ)-ਪੰਜਾਬ ਕੈਡਰ ਦੇ 2024 ਬੈਚ ਦੇ 10 ਭਾਰਤੀ ਪ੍ਰਸ਼ਾਸਨਿਕ ਸੇਵਾ ਆਈ.ਏ.ਐਸ. ਅਧਿਕਾਰੀਆਂ ਦੇ ਇਕ ਸਮੂਹ ਨੇ ਅੱਜ ਇਤਿਹਾਸਿਕ ਤੇ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਆਪਣਾ ''ਪੰਜਾਬ ਦਰਸ਼ਨ'' ਪ੍ਰੋਗਰਾਮ ਅਧਿਕਾਰਕ ਤੌਰ 'ਤੇ ਸ਼ੁਰੂ ਕੀਤਾ | ਅਧਿਕਾਰੀਆਂ ਨੇ ਖ਼ਾਲਸੇ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹਸਾਹਿਬ ਵਿਖੇ ਨਤਮਸਤਕ ਹੋ ਕੇ ਅਸੀਸਾਂ ਪ੍ਰਾਪਤ ਕੀਤੀਆਂ | ਇਸ ਪਹਿਲ ਦਾ ਮਕਸਦ ਨੌਜਵਾਨ ਅਧਿਕਾਰੀਆਂ ਨੂੰ ਪੰਜਾਬ ਦੀ ਸਭਿਆਚਾਰ, ਭੂਗੋਲ, ਇਤਿਹਾਸ, ਕਲਾ, ਪ੍ਰਾਪਤੀਆਂ ਅਤੇ ਜ਼ਮੀਨੀ ਪੱਧਰ ਦੀਆਂ ਚੁਣੌਤੀਆਂ ਬਾਰੇ ਵਿਸਤਿ੍ਤ ਸਮਝ ਪ੍ਰਦਾਨ ਕਰਨਾ ਹੈ | ਇਸ ਦੌਰਾਨ ਅਧਿਕਾਰੀ ਸੂਬੇ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰਦੇ ਹੋਏ ਸ਼ਾਸਨ ਨਾਲ ਸੰਬੰਧਿਤ ਮਸਲਿਆਂ ਅਤੇ ਵਿਕਾਸੀ ਲੋੜਾਂ ਦਾ ਮੌਕੇ 'ਤੇ ਜਾਇਜ਼ਾ ਲੈਣਗੇ | ਆਪਣੇ ਵਿਚਾਰ ਸਾਂਝੇ ਕਰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਰਗੇ ਆਧਿਆਤਮਿਕ ਅਤੇ ਇਤਿਹਾਸਕ ਮਹੱਤਵ ਵਾਲੇ ਸਥਾਨ ਤੋਂ ਪੰਜਾਬ ਦਰਸ਼ਨ ਦੀ ਸ਼ੁਰੂਆਤ ਕਰਨਾ ਉਨ ੍ਹਾਂ ਲਈ ਵੱਡੀ ਖੁਸ਼ਕਿਸਮਤੀ ਹੈ | ਉਨ ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਦਾ ਹਰ ਇਕ ਕਣ ਸ੍ਰੀ ਗੁਰੂ ਸਾਹਿਬਾਨ ਦੇ ਚਰਨਾਂ ਦੀ ਖੁਸ਼ਬੂ ਨਾਲ ਮਹਿਕਦਾ ਹੈ, ਜੋ ਇਸ ਅਨੁਭਵ ਨੂੰ ਬਹੁਤ ਹੀ ਅਰਥਪੂਰਨ ਅਤੇ ਪ੍ਰੇਰਣਾਦਾਇਕ ਬਣਾਉਂਦਾ ਹੈ | ਪੰਜਾਬ ਦਰਸ਼ਨ ਵਿਚ ਸ਼ਾਮਿਲ ਅਧਿਕਾਰੀਆਂ 'ਚ ਅਭਿਮੰਨਯੂ ਮਲਿਕ, ਸ਼ਿਵਾਂਸ਼ ਰਾਠੀ, ਗੁਰਲੀਨ ਕੌਰ, ਸ਼ਿਵਾਂਸ਼ ਅਸਥਾਨਾ, ਪ੍ਰਗਤੀ, ਲਿੰਧਿਆ, ਮੁਕਿਲਨ, ਹਰਸ਼ਿਤਾ ਸ਼ਰਮਾ, ਪਿਯੂਸ਼ਾ ਅਤੇ ਓਇਸ਼ੀ ਮੰਡਲ ਸ਼ਾਮਿਲ ਹਨ |