07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ 12 ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ

ਅਜੀਤ ਡੈਸਕ 30-03-2026
ਸ੍ਰੀ ਅਨੰਦਪੁਰ ਸਾਹਿਬ, 29 ਮਾਰਚ (ਜੇ ਐਸ ਨਿੱਕੂਵਾਲ)-ਕਾਰ ਸੇਵਾ ਸੰਪ੍ਰਦਾਇ ਸੰਤ ਬਾਬਾ ਸੇਵਾ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਸੱਚਖੰਡ ਵਾਸੀ ਬਾਬਾ ਲਾਭ ਸਿੰਘ ਅਤੇ ਬਾਬਾ ਹਰਭਜਨ ਸਿੰਘ ਭਲਵਾਨ ਵਲੋਂ ਅਰੰਭੀ ਪਰੰਪਰਾਗਤ ਕੜੀ ਨੂੰ ਅਗਾਂਹ ਤੋਰਦਿਆਂ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨਾਲ ਸੰਬੰਧਿਤ 12 ਅਨੰਦ-ਕਾਰਜ ਕਰਵਾਏ ਗਏ | ਇਸ ਸਮਾਗਮ 'ਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸੇਵਾ ਮੁਕਤ ਡੀ.ਆਈ.ਜੀ. ਦਲਜੀਤ ਸਿੰਘ ਰਾਣਾ, ਸ਼ੋ੍ਰਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਭਾਜਪਾ ਦੇ ਸਾਬਕਾ ਸਕੱਤਰ ਐਂਡ. ਅਰਵਿੰਦ ਮਿੱਤਲ, ਸ਼ੋ੍ਰਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਜਰਨੈਲ ਸਿੰਘ ਔਲਖ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਸੰਤ ਬਾਬਾ ਸੇਵਾ ਸਿੰਘ ਵਲੋਂ ਸ਼ੁਰੂ ਕੀਤੀ ਇਸ ਸੰਪ੍ਰਦਾਇ ਵਲੋਂ ਬਿਨਾਂ ਭੇਦ-ਭਾਵ ਤੋਂ ਸਕੂਲ ਧਰਮਸ਼ਾਲਾਵਾਂ ਅਤੇ ਗੁਰੂ ਘਰਾਂ ਦੇ ਨਾਲ ਨਾਲ ਮੰਦਰਾਂ ਸੜਕਾਂ ਅਤੇ ਹਸਪਤਾਲਾਂ ਦਾ ਨਿਰਮਾਣ ਵੀ ਕੀਤਾ ਗਿਆ ਹੈ | ਅੰਤ ਵਿਚ ਕਾਰਸੇਵਾ ਮੁਖੀ ਸੰਤ ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਸੰਤਾਂ ਮਹਾਂ ਪੁਰਸ਼ਾਂ ਵਲੋਂ ਸ਼ੁਰੂ ਕੀਤੇ ਭਲਾਈ ਕਾਰਜਾਂ ਨੂੰ ਸੰਗਤ ਦੇ ਸਹਿਯੋਗ ਨਾਲ ਲਗਾਤਾਰ ਜਾਰੀ ਰੱਖਿਆ ਜਾਵੇਗਾ | ਅਨੰਦ ਕਾਰਜ ਸਮਾਗਮ ਸੰਪੂਰਨਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਐਂਡ. ਹਰਦੇਵ ਸਿੰਘ, ਬਾਬਾ ਜਰਨੈਲ ਸਿੰਘ ਕਾਰਸੇਵਾ, ਬਾਬਾ ਨੰਦ ਸਿੰਘ ਮੁੰਡਾ ਪਿੰਡ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਬਾਬਾ ਲੱਖਾ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਪਿ੍ਤਪਾਲ ਸਿੰਘ ਗੰਡਾ, ਮੇਹਰ ਸਿੰਘ ਢਿੱਲੋਂ, ਕੌਂਸਲਰ ਜਸਵਿੰਦਰ ਸਿੰਘ ਰਤਨ, ਧਰਮਪਾਲ ਸਿੰਘ, ਚੌਧਰੀ ਪਹੁ ਲਾਲ, ਗੁਰਪ੍ਰੀਤ ਸਿੰਘ ਮੀਰਪੁਰੀ, ਡਾ. ਆਤਮਾ ਸਿੰਘ ਰਾਣਾ, ਆਤਮਾ ਸਿੰਘ ਘੱਟੀਵਾਲ, ਸੀਨੀਅਰ ਕਾਂਗਰਸੀ ਪ੍ਰੇਮ ਸਿੰਘ ਬਾਸੋਵਾਲ, ਨੰਬਰਦਾਰ ਕੁਲਦੀਪ ਸਿੰਘ, ਬਲਵੀਰ ਸਿੰਘ ਭੀਰੀ, ਬੇਅੰਤ ਸਿੰਘ ਚਨੋਲੀ, ਲਖਵਿੰਦਰ ਸਿੰਘ ਸੈਣੀ ਮਾਜਰਾ, ਰਾਮਜੀ ਦਾਸ ਬਾਲੂ, ਇੰਜ: ਦਵਿੰਦਰ ਸਿੰਘ, ਕੌਂਸਲਰ ਗੁਰਿੰਦਰ ਸਿੰਘ ਵਾਲੀਆ, ਕੁਲਵੀਰ ਸਿੰਘ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਹਰਜਿੰਦਰ ਸਿੰਘ ਭਾਓਵਾਲ, ਬਾਬਾ ਭਾਗ ਸਿੰਘ ਨਿਰਮਲ ਮੰਡਲ ਦੁਆਬਾ, ਬਾਬਾ ਗੁਰਬਚਨ ਸਿੰਘ ਪਠਲਾਵਾ, ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਅਜੇਵੀਰ ਸਿੰਘ ਲਾਲਪੁਰਾ, ਜਥੇਦਾਰ ਮੋਹਨ ਸਿੰਘ ਢਾਹੇਂ, ਜੁਗਰਾਜ ਸਿੰਘ, ਵਿਜੇ ਬਜਾਜ, ਵਿਜੇ ਗਰਚਾ, ਦਵਿੰਦਰ ਕੌਸ਼ਲ, ਬਲਵੀਰ ਸਿੰਘ, ਕੁਲਜਿੰਦਰ ਸਿੰਘ ਭੱਠਲ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |
ਪਿਛਲੀ ਖ਼ਬਰ 'ਸਿਰਜਣਾ ਅਤੇ ਸੰਵਾਦ' ਅਧੀਨ ਨਾਵਲਕਾਰ ਹਰਜੀਤ ਕੌਰ ਵਿਰਕ ਨਾਲ ਵਿਚਾਰ-ਚਰਚਾ <br/> ਅਗਲੀ ਖ਼ਬਰ ਮੋਦੀ ਸਰਕਾਰ ਨੇ ਤੇਲ ਦੀਆਂ ਕੀਮਤਾਂ 'ਚ ਐਕਸਾਈਜ਼ ਡਿਊਟੀ ਘਟਾ ਕੇ ਦਿੱਤੀ ਰਾਹਤ- ਮਿੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।