ਨੂਰਪੁਰ ਬੇਦੀ, 29 ਮਾਰਚ (ਹਰਦੀਪ ਸਿੰਘ ਢੀਂਡਸਾ)- ਜਮਹੂਰੀ ਕਿਸਾਨ ਸਭਾ ਦੇ ਆਗੂ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਮਾ.ਗੁਰਨੈਬ ਸਿੰਘ ਜੇਤੇਵਾਲ ਨੂੰ ਉਸ ਵਕਤ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮ ਪਤਨੀ ਬੀਬੀ ਭਜਨ ਕੌਰ ਦਾ ਬੀਤੇ ਦਿਨ ਦਿਹਾਂਤ ਹੋ ਗਿਆ | ਬੀਬੀ ਭਜਨ ਕੌਰ (69) ਮਾ.ਗੁਰਵਿੰਦਰ ਸਿੰਘ ਜੇਤੇਵਾਲ ਦੇ ਮਾਤਾ ਅਤੇ ਲੈਕ.ਜਸਵਿੰਦਰ ਕੌਰ ਝੱਜ ਦੀ ਸੱਸ ਸਨ | ਬੀਬੀ ਭਜਨ ਕੌਰ ਦਾ ਅੰਤਿਮ ਸਸਕਾਰ ਅੱਜ ਰੌਲੀ ਲਾਗੇ ਸ਼ਮਸ਼ਾਨਘਾਟ ਤੇ ਸੈਂਕੜੇ ਸੇਜਲ ਅੱਖਾਂ ਨਾਲ ਕਰ ਦਿੱਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਐਂਡ.ਦਿਨੇਸ਼ ਚੱਢਾ, ਮੋਹਨ ਸਿੰਘ ਧਮਾਣਾ, ਗੁਰਵਿੰਦਰ ਸਿੰਘ ਸਸਕੌਰ ਸੂਬਾ ਜਨਰਲ ਸਕੱਤਰ ਜੀ.ਟੀ.ਯੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਸੰਮਤੀ ਮੈਂਬਰ ਹੇਮੰਤ ਕੁਮਾਰ ਸੈਣੀਮਾਜਰਾ,ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਅਮਰੀਕ ਸਿੰਘ ਸਮੀਰੋਵਾਲ, ਮਾ.ਜਗਨ ਨਾਥ ਭੰਡਾਰੀ, ਮਾ.ਸ਼ਿੰਗਾਰਾ ਸਿੰਘ, ਮਾ.ਮੋਹਣ ਸਿੰਘ ਭੈਣੀ, ਕੁਲਦੀਪ ਸਿੰਘ ਗਿੱਲ, ਅਸ਼ਵਨੀ ਚੱਢਾ, ਰਾਮਦਾਸ ਸਸਕੌਰ, ਨਰਿੰਦਰਜੀਤ ਸਿੰਘ ਭਾਓਵਾਲ, ਕਿਰਪਾਲ ਸਿੰਘ ਭੱਟੋ, ਦਰਸ਼ਨ ਸਿੰਘ ਬੜਵਾ.ਮਾ ਅਵਨੀਤ ਚੱਢਾ, ਕਰਮ ਸਿੰਘ ਜੇਤੇਵਾਲ, ਚੰਨਣ ਸਿੰਘ ਸਾ.ਸਰਪੰਚ, ਮਾ.ਸਰਵਣ ਸਿੰਘ ਸੈਣੀ, ਮਹਿੰਦਰ ਸਿੰਘ, ਗੁਰਦੇਵ ਸਿੰਘ ਸੰਧੂ, ਹੈਪੀ ਜੇਤੇਵਾਲ, ਦਰਸ਼ਨ ਕੁਮਾਰ ਸੈਣੀਮਾਜਰਾ, ਮਾ.ਰਾਮ ਸਿੰਘ ਨੂਰਪੁਰ ਬੇਦੀ, ਅਸ਼ਵਨੀ ਕੁਮਾਰ ਝੱਜ, ਨਰਿੰਦਰ ਸਿੰਘ ਸਾਖਪੁਰ,ਯਾਦਵਿੰਦਰ ਝੱਜ, ਗੁਰਪ੍ਰੀਤ ਸਿੰਘ ਹੇੈਪੀ, ਅਸ਼ੋਕ ਰਾਮਪੁਰ, ਹਰਜਿੰਦਰ ਸਿੰਘ ਬਾੜੀਆਂ, ਰਮੇਸ਼ ਸੈਣੀਮਾਜਰਾ ਅਤੇ ਹੋਰ ਵੀ ਹਾਜ਼ਰ ਸਨ |