13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਿਲੰਡਰ ਨਾ ਮਿਲਣ 'ਤੇ ਉਪਭੋਗਤਾਵਾਂ ਨੇ ਕੀਤਾ ਨੂਰਪੁਰ ਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ਜਾਮ

ਅਜੀਤ ਡੈਸਕ 29-03-2026

ਨੂਰਪੁਰ ਬੇਦੀ, 28 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਗੈਸ ਸਿਲੰਡਰ ਨਾ ਮਿਲਣ 'ਤੇ ਸਥਾਨਕ ਸ਼ਹੀਦ ਗੋਪਾਲ ਏਜੰਸੀ ਮੂਹਰੇ ਖ਼ਾਲੀ ਸਿਲੰਡਰ ਰੱਖ ਕੇ ਖਪਤਕਾਰਾਂ ਨੇ ਅੱਜ ਨੂਰਪੁਰ ਬੇਦੀ ਗੜ੍ਹਸ਼ੰਕਰ ਮੁੱਖ ਮਾਰਗ ਜਾਮ ਕਰ ਦਿੱਤਾ | ਜਿਸ ਨਾਲ ਉਕਤ ਮੁੱਖ ਮਾਰਗ 'ਤੇ ਵਾਹਨਾਂ ਦੀਆਂ ਸੜਕ ਦੇ ਦੋਵੇਂ ਪਾਸੇ ਲੰਬੀਆਂ ਕਤਾਰਾਂ ਲੱਗ ਗਈਆਂ | ਜ਼ਿਕਰਯੋਗ ਹੈ ਕਿ ਨੂਰਪੁਰ ਬੇਦੀ ਵਿਖੇ 2 ਗੈਸ ਏਜੰਸੀਆਂ ਹਨ | ਅੱਜ ਨੂਰਪੁਰ ਬੇਦੀ ਸਥਿਤ ਸ਼ਹੀਦ ਗੋਪਾਲ ਏਜੰਸੀ ਵਿਖੇ ਅੱਜ ਕੰਪਨੀ ਦੀ ਤਰਫ਼ੋਂ ਸਿਲੰਡਰਾਂ ਦੀ ਸਪਲਾਈ ਨਹੀਂ ਪਹੁੰਚੀ | ਜਦਕਿ ਦੂਸਰੀ ਜੈ ਹਿੰਦ ਗੈਸ ਏਜੰਸੀ ਵਿਖੇ ਦੂਜੇ ਦਿਨ ਗੈਸ ਸਪਲਾਈ ਨਾ ਪਹੁੰਚਣ ਕਾਰਨ ਖਪਤਕਾਰਾਂ ਨੂੰ ਸਿਲੰਡਰ ਹਾਸਿਲ ਨਹੀਂ ਹੋਏ | ਸ਼ਹੀਦ ਗੋਪਾਲ ਏਜੰਸੀ ਦੇ ਮੈਨੇਜਰ ਜਗਤਾਰ ਸਿੰਘ ਨੇ ਆਖਿਆ ਕਿ ਅੱਜ ਗੈਸ ਸਪਲਾਈ ਨਹੀਂ ਪਹੁੰਚੀ ਹੈ | ਜਦਕਿ ਜੈ ਹਿੰਦ ਗੈਸ ਏਜੰਸੀ ਦੀ ਮੈਨੇਜਰ ਮੈਡਮ ਰੀਟਾ ਨੇ ਦੱਸਿਆ ਕਿ 27 ਮਾਰਚ ਅਤੇ ਅੱਜ 28 ਮਾਰਚ ਨੂੰ ਮੁੜ ਕੰਪਨੀ ਦੀ ਤਰਫ਼ੋਂ ਗੈਸ ਉਪਲਬਧ ਨਹੀਂ ਹੋ ਸਕੀ ਹੈ | ਮੁੱਖ ਮਾਰਗ ਜਾਮ ਕੀਤੇ ਜਾਣ ਦਾ ਪਤਾ ਚੱਲਣ 'ਤੇ ਕੁੱਝ ਦੇਰ ਬਾਅਦ ਸਥਾਨਕ ਥਾਣੇ ਤੋਂ ਪਹੁੰਚੇ ਪੁਲਸ ਅਧਿਕਾਰੀਆਂ ਤੇ ਏਜੰਸੀ ਪ੍ਰਬੰਧਕਾਂ ਨੇ ਧਰਨਾਕਾਰੀਆਂ ਨੂੰ ਸਮਝਾ ਕੇ ਸ਼ਾਂਤ ਕੀਤਾ | ਜਿਸਤੋਂ ਉਪਰੰਤ ਜਾਮ ਹਟਾਉਣ 'ਤੇ ਅੱਧੇ ਘੰਟੇ ਤੋਂ ਵੀ ਵੱਧ ਸਮਾਂ ਜਾਮ ਰਹੀ ਟਰੈਫ਼ਿਕ ਬਹਾਲ ਹੋਈ | ਇਸ ਦੌਰਾਨ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਸਿਲੰਡਰਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਗੈਸ ਏਜੰਸੀ ਦੇ ਪ੍ਰਬੰਧਕਾਂ ਵਲੋਂ ਸਿਲੰਡਰ ਹਾਸਿਲ ਕਰਨ ਵਾਲਿਆਂ ਦੀ ਲਿਸਟ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਖਪਤਕਾਰਾਂ ਨੂੰ ਰੋਜ਼ਾਨਾ ਕਤਾਰਾਂ 'ਚ ਲੱਗ ਕੇ ਸਮਾਂ ਬਰਬਾਦ ਨਾ ਕਰਨਾ ਪਵੇਗਾ |

ਪਿਛਲੀ ਖ਼ਬਰ ਸਿਰਫ ਪ੍ਰਧਾਨ ਮੰਤਰੀ ਮੋਦੀ ਤੇ ਟਰੰਪ ਦਰਮਿਆਨ ਹੀ ਹੋਈ ਸੀ ਫ਼ੋਨ 'ਤੇ ਗੱਲਬਾਤ-ਵਿਦੇਸ਼ ਮੰਤਰਾਲਾ ਅਗਲੀ ਖ਼ਬਰ ਹਲਕਾ ਰੂਪਨਗਰ ਅੰਦਰ ਸੰਪਰਕ ਅਤੇ ਮੁੱਖ ਸੜਕਾਂ ਨੂੰ ਨਵਿਆਉਣ ਦਾ ਕੰਮ ਜਾਰੀ-ਵਿਧਾਇਕ ਚੱਢਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।