10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ 13 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ 29 ਨੂੰ -ਬਾਬਾ ਸਤਨਾਮ ਸਿੰਘ <br/>

ਅਜੀਤ ਡੈਸਕ 28-03-2026
ਸ੍ਰੀ ਅਨੰਦਪੁਰ ਸਾਹਿਬ, 27 ਮਾਰਚ (ਜੇ. ਐਸ. ਨਿੱਕੂਵਾਲ)-ਉੱਤਰੀ ਭਾਰਤ ਦੀ ਨਾਮਵਾਰ ਸਿੱਖ ਸੰਸਥਾ ਕਾਰ ਸੇਵਾ ਸੰਪਰਦਾਇ ਸੰਤ ਬਾਬਾ ਸੇਵਾ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਸੱਚਖੰਡ ਵਾਸੀ ਬਾਬਾ ਲਾਭ ਸਿੰਘ ਤੇ ਬਾਬਾ ਹਰਭਜਨ ਸਿੰਘ ਪਹਿਲਵਾਨ ਵਲੋਂ ਆਰੰਭੀ ਪ੍ਰੰਪਰਾਗਤ ਕੜੀ ਨੂੰ ਅਗਾਂਹ ਤੋਰਦਿਆਂ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨਾਲ ਸੰਬੰਧਿਤ ਲੜਕੀਆਂ ਦੇ ਆਨੰਦ ਕਾਰਜ 29 ਮਾਰਚ ਨੂੰ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਵੱਡੇ ਦੀਵਾਨ ਹਾਲ ਵਿਚ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ਕਾਰ ਸੇਵਾ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਵਲੋਂ ਦੱਸਿਆ ਕਿ ਸੰਸਥਾ ਵਲੋਂ ਹੁਣ ਤੱਕ 552 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਕੀਤੇ ਜਾ ਚੁੱਕੇ ਹਨ ਅਤੇ ਇਸ ਵਾਰ 13 ਜੋੜਿਆਂ ਦੇ ਅਨੰਦ ਕਾਰਜ ਕੀਤੇ ਜਾ ਰਹੇ ਹਨ | ਵਿਆਹ ਸਮਾਗਮ ਦੇ ਮੁੱਖ ਕਾਰਜ ਕਰਤਾ ਸਰਬਜੀਤ ਸਿੰਘ ਰੇਨੂੰ ਨੇ ਦੱਸਿਆ ਕਿ ਹਰ ਇਕ ਨਵ ਵਿਆਹੁਤਾ ਜੋੜੇ ਨੂੰ ਡਬਲ ਬੈਡ, ਪੇਟੀ ਸੈਟ, ਗੈਸ ਸਿਲੰਡਰ, ਭਾਂਡਿਆਂ ਦਾ ਸੈਟ ਆਦਿ ਪ੍ਰਤੀ ਦਿਨ ਵਰਤੋਂ 'ਚ ਆਉਣ ਵਾਲਾ ਸਮਾਨ ਬਤੌਰ ਸਨਮਾਨ ਭੇਟ ਕੀਤਾ ਜਾਵੇਗਾ | ਇਸ ਮੌਕੇ ਡਾਇਰੈਕਟਰ ਸੁੱਚਾ ਸਿੰਘ ਸਿੱਧੂ, ਬਾਬਾ ਪ੍ਰੇਮ ਸਿੰਘ ਬੰਦਲੈਹੜੀ, ਮਨਜਿੰਦਰ ਸਿੰਘ ਅਟਵਾਲ, ਸਾਹਿਬ ਸਿੰਘ, ਸਿਮਰਨ ਸਿੰਘ ਸਿੰਮਾ, ਬਲਵੀਰ ਸਿੰਘ, ਧਰਮਰਾਜ ਸਿੰਘ, ਕਰਨੈਲ ਸਿੰਘ ਭਾਊਵਾਲ, ਗੌਰਵ ਰਾਣਾ, ਹਰਪਾਲ ਸਿੰਘ ਪਾਲੀ, ਮਹਿੰਦਰ ਸਿੰਘ ਫੋਰਮੈਨ, ਕੇਸਰ ਸਿੰਘ ਹੀਰਪੁਰ, ਨਰੇਸ਼ ਸਿੰਘ ਰਾਮਪੁਰ, ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

ਪਿਛਲੀ ਖ਼ਬਰ 'ਇੱਕ ਸ਼ਾਮ, ਪਰਿਵਾਰ ਦੇ ਨਾਮ' ਸਮਾਗਮ ਅੱਜ <br/> ਅਗਲੀ ਖ਼ਬਰ ਜਸਟਿਸ ਅਮਰਜੋਤ ਭੱਟੀ ਵਲੋਂ ਨੰਗਲ ਅਦਾਲਤ ਦਾ ਨਿਰੀਖਣ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।