26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਬੀ. ਬੀ. ਐਮ. ਬੀ. ਪਾਵਰ ਵਿੰਗ ਨੰਗਲ 'ਚ ਪੈਨਸ਼ਨ ਅਦਾਲਤ ਦਾ ਕੀਤਾ ਆਯੋਜਨ <br/>

ਬੀ.ਬੀ.ਐਮ.ਬੀ. ਪਾਵਰ ਵਿੰਗ ਵਿਖੇ ਲਗਾਈ ਗਈ ਪੈਨਸ਼ਨ ਅਦਾਲਤ ਦੀ ਤਸਵੀਰ | <br/> 26-03-2026
ਨੰਗਲ, 24 ਮਾਰਚ (ਪ੍ਰੀਤਮ ਸਿੰਘ ਬਰਾਰੀ)-ਮੁੱਖ ਇੰਜੀਨੀਅਰ/ਉਤਪਾਦਨ, ਬੀ.ਬੀ.ਐਮ.ਬੀ., ਨੰਗਲ ਵਿਚ ਇੰਜੀ. ਮਨੋਜ ਸ੍ਰੀਵਾਸਤਵ, ਨੋਡਲ ਅਧਿਕਾਰੀ-ਕਮ-ਨਿਗਰਾਨ ਇੰਜੀਨੀਅਰ/ਭਾਖੜਾ ਪਾਵਰ ਹਾਊਸ ਸਰਕਲ, ਬੀ.ਬੀ.ਐਮ.ਬੀ. (ਪਾਵਰ ਵਿੰਗ) ਨੰਗਲ ਦੀ ਪ੍ਰਧਾਨਗੀ ਹੇਠ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਗਿਆ | ਇਸ ਵਿਚ ਨੋਡਲ ਅਧਿਕਾਰੀ ਤੋਂ ਇਲਾਵਾ ?ਇੰਜੀ. ਗੁਰਚਰਨ ਸਿੰਘ, ਸਥਾਨਕ ਇੰਜੀਨੀਅਰ, ਬੀ.ਬੀ.ਐਮ.ਬੀ. ਗੰਗੂਵਾਲ, ?ਇੰਜੀ. ਮਨਵਿੰਦਰ ਸਿੰਘ, ਸਥਾਨਕ ਇੰਜੀਨੀਅਰ, ਬੀ.ਬੀ.ਐਮ.ਬੀ. ਨੰਗਲ , ? ਰਾਜਿੰਦਰ ਧੀਮਾਨ, ਏ ਏ ਓ ਦਫ਼ਤਰ ਸੀਨੀਅਰ ਲੇਖਾ ਅਫ਼ਸਰ/ਭੁਗਤਾਨ, ਨੰਗਲ, ? ਪ੍ਰਵੀਨ ਕੁਮਾਰ, ਸੁਪਰਡੈਂਟ ਦਫ਼ਤਰ ਲੇਖਾ ਅਫ਼ਸਰ/ਪੈਨਸ਼ਨ, ਨੰਗਲ, ਵਿਕਰਮ ਸਰੀਨ, ਸੁਪਰਡੈਂਟ ਗ੍ਰੇਡ-1 ਦਫ਼ਤਰ ਮੁੱਖ ਇੰਜੀਨੀਅਰ/ਉਤਪਾਦਨ, ਹਰੀਸ਼ ਕੁਮਾਰ, ਸੁਪਰਡੈਂਟ ਦਫ਼ਤਰ ਨਿਗਰਾਨ ਇੰਜੀਨੀਅਰ/ਨਹਿਰ ਨੰਗਲ, ਵਿਨੋਦ ਆਨੰਦ, ਅਕਾਊਾਟੈਂਟ ਦਫ਼ਤਰ ਸਥਾਨਕ ਇੰਜੀਨੀਅਰ/ਨੰਗਲ ਸੰਜੀਵ ਕਾਲੀਆ, ਸੀਨੀਅਰ ਸਹਾਇਕ ਦਫ਼ਤਰ ਮੁੱਖ ਇੰਜੀਨੀਅਰ/ਉਤਪਾਦਨ, ਨੰਗਲ, ਸੰਦੀਪ ਕੌਸ਼ਲ, ਸੀਨੀਅਰ ਸਹਾਇਕ ਦਫ਼ਤਰ ਨਿਗਰਾਨ ਇੰਜੀਨੀਅਰ/ਭਾਖੜਾ ਪਾਵਰ ਹਾਊਸ ਸਰਕਲ ਬੀ.ਬੀ.ਐਮ.ਬੀ. ਨੰਗਲ, ਯੁਵਰਾਜ ਸਭਰਵਾਲ, ਅੱਪਰ ਡਿਵੀਜ਼ਨ ਕਲਰਕ ਦਫ਼ਤਰ ਸਥਾਨਕ ਇੰਜੀਨੀਅਰ/ਗੰਗੂਵਾਲ ਨੇ ਭਾਗ ਲਿਆ | ਪੈਨਸ਼ਨ ਅਦਾਲਤ ਦਾ ਆਯੋਜਨ ਬਹੁਤ ਹੀ ਖੁਸ਼ਗਵਾਰ ਅਤੇ ਸ਼ਾਂਤਮਈ ਮਾਹੌਲ ਵਿਚ ਹੋਇਆ | ਇੰਜੀਨੀਅਰ ਮਨੋਜ ਸ੍ਰੀਵਾਸਤਵ ਨੋਡਲ ਅਫਸਰ-ਕਮ-ਨਿਗਰਾਨ ਇੰਜੀਨੀਅਰ (ਭਾਖੜਾ ਪਾਵਰ ਹਾਊਸ) ਸਰਕਲ ਬੀ.ਬੀ.ਐਮ.ਬੀ. ਨੰਗਲ ਨੇ ਪੈਨਸ਼ਨ ਅਦਾਲਤ ਵਿਚ ਭਰੋਸਾ ਦਿੱਤਾ ਕਿ ਜਿਹੜੀਆਂ ਮੰਗਾਂ ਉਨ੍ਹਾਂ ਅਤੇ ਮੁੱਖ ਇੰਜੀਨੀਅਰ/ਜਨਰੇਸ਼ਨ ਦੇ ਅਧਿਕਾਰ ਖੇਤਰ ਵਿਚ ਆਉਂਦੀਆਂ ਹਨ, ਉਨ੍ਹਾਂ ਦਾ ਜਲਦੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਜੋ ਮੰਗਾਂ ਬੋਰਡ ਦੇ ਅਧਿਕਾਰ ਵਿਚ ਹਨ, ਉਨ੍ਹਾਂ ਨੂੰ ਪੱਖ ਵਿਚ ਆਪਣੀ ਸਿਫ਼ਾਰਸ਼ ਸਹਿਤ ਬੋਰਡ ਨੂੰ ਭੇਜ ਕੇ ਐਸੋਸੀਏਸ਼ਨ ਨੂੰ ਵੀ ਸੂਚਿਤ ਕਰ ਦਿੱਤਾ ਜਾਵੇਗਾ | ਅਦਾਲਤ ਵਿਚ ਇਹ ਵੀ ਦੱਸਿਆ ਗਿਆ ਕਿ ਪੈਨਸ਼ਨਰਾਂ ਦੇ ਬਕਾਏ (ਏਰੀਅਰ) ਦੇ ਕੁੱਝ ਕੇਸ ਸੀਨੀਅਰ ਅਕਾਊਾਟ ਅਫ਼ਸਰ/ਪੇਮੈਂਟ ਬੀ.ਬੀ.ਐਮ.ਬੀ. ਨੰਗਲ ਨੂੰ ਭੇਜ ਦਿੱਤੇ ਗਏ ਹਨ ਅਤੇ ਬਾਕੀ ਕੇਸਾਂ ਦਾ ਨਿਪਟਾਰਾ ਜਲਦੀ ਹੀ ਕਰ ਦਿੱਤਾ ਜਾਵੇਗਾ | ਮੈਡੀਕਲ ਬਿੱਲਾਂ ਦੀ ਅਦਾਇਗੀ ਜਲਦੀ ਹੋਵੇ, ਇਸ ਲਈ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ | ਇਸ ਮੌਕੇ 'ਤੇ ਯੂਨੀਅਨ ਵਲੋਂ ਸਰਵਨ ਕੁਮਾਰ, ਪੈਟਰਨ, ਨਕਾਨੂ ਰਾਮ, ਸੀਨੀਅਰ ਮੀਤ ਪ੍ਰਧਾਨ ਸੀਤਾਰਾਮ ਨਾਗਪਾਲ, ਮੀਤ ਪ੍ਰਧਾਨ ਵੀ. ਐਸ. ਡੋਡ, ਜਨਰਲ ਸਕੱਤਰ ਸੁਰੇਸ਼ ਠਾਕੁਰ, ਸੰਯੁਕਤ ਸਕੱਤਰ ਪ੍ਰੇਮ ਕੁਮਾਰ ਢੱਲ, ਸੰਯੁਕਤ ਸਕੱਤਰ ਚਰਨ ਦਾਸ ਪਰਦੇਸੀ, ਖ਼ਜ਼ਾਨਚੀ ਕੇ. ਐਸ. ਡੋਗਰਾ, ਸੀਨੀਅਰ ਫ਼ੀਲਡ ਸਕੱਤਰ ਗੁਰਦੀਪ ਸਿੰਘ (ਬਿੱਟੂ), ਪੈੱ੍ਰਸ ਸਕੱਤਰ ਜੀਤ ਸਿੰਘ ਰਾਣਾ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਚੱਢਾ ਵਲੋਂ ਇਕ ਕਰੋੜ 40 ਲੱਖ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ <br/> ਅਗਲੀ ਖ਼ਬਰ ਮਿਸ਼ਨ 'ਸਿਹਤਮੰਦ ਪੰਜਾਬ' ਤਹਿਤ 448ਵਾਂ ਕੈਂਪ ਪਿੰਡ ਕਰਤਾਰਪੁਰ 'ਚ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।