26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਮਿਸ਼ਨ 'ਸਿਹਤਮੰਦ ਪੰਜਾਬ' ਤਹਿਤ 448ਵਾਂ ਕੈਂਪ ਪਿੰਡ ਕਰਤਾਰਪੁਰ 'ਚ 28 ਨੂੰ

ਅਜੀਤ ਡੈਸਕ 26-03-2026

ਨੂਰਪੁਰ ਬੇਦੀ 25 ਮਾਰਚ (ਹਰਦੀਪ ਸਿੰਘ ਢੀਂਡਸਾ)-ਇੰਸਪੈਕਟਰ ਰਾਧਾ ਕਿ੍ਸ਼ਨ ਹੈਲਥ ਐਂਡ ਐਜੂਕੇਸਨ ਟਰੱਸਟ ਦੇ ਸਹਿਯੋਗ ਨਾਲ ਲਾਈਫ ਕੇਅਰ ਫਾਊਾਡੇਸਨ ਵਲੋਂ ਮਿਸ਼ਨ ਸਿਹਤਮੰਦ ਪੰਜਾਬ ਤਹਿਤ ਚੈਰੀਟੇਬਲ ਲੈਬੋਟਰੀ ਵਲੋਂ ਇਲਾਕੇ ਦੇ ਲੋਕਾਂ ਦੀ ਜ਼ਰੂਰਤ ਨੂੰ ਦੇਖਦਿਆਂ 28 ਮਾਰਚ 2026 ਦਿਨ ਸ਼ਨੀਵਾਰ ਨੂੰ ਸਵੇਰੇ 8 ਤੋਂ 1 ਵਜੇ ਤੱਕ ਸ਼ਿਵ ਮੰਦਰ ਪਿੰਡ ਕਰਤਾਰਪੁਰ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਉੱਘੇ ਸਮਾਜ ਸੇਵਕ ਪ੍ਰਦੀਪ ਚੌਹਾਨ ਪੋਲੈਂਡ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕਿਡਨੀ ਦੇ ਜ਼ਰੂਰੀ ਪੰਜ ਟੈੱਸਟ ਮੁਫ਼ਤ ਕੀਤੇ ਜਾਣਗੇ ਅਤੇ ਇਸ ਮੁਫ਼ਤ ਕੈਂਪ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੋਵੇਗੀ ਕਿ ਮਰੀਜ਼ ਦੀ ਜ਼ਰੂਰਤ ਅਨੁਸਾਰ ਇੱਕ ਟੈੱਸਟ ਹੋਰ ਹੋਵੇਗਾ ਤਾਂ ਉਹ ਮੁਫ਼ਤ ਕੀਤੇ ਜਾਣਗੇ | ਉਨ੍ਹਾਂ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਲਾਈਫ ਕੇਅਰ ਫਾਊਡੇਸ਼ਨ ਹਰ ਪਿੰਡ ਕਸਬੇ ਸ਼ਹਿਰ 'ਚ ਇਸ ਤਰਾ ਦਾ ਕੈਂਪ ਲਗਾ ਕੇ ਪੰਜਾਬ ਵਾਸੀਆਂ ਨੂੰ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤੋਂ ਹੋਣ ਵਾਲੇ ਗੁਰਦਿਆਂ ਦੇ ਰੋਗਾਂ, ਜਿਵੇਂ ਲਾਇਲਿਸਿਸ, ਗੁਰਦਿਆਂ ਦੀ ਲਾਗ ਅਤੇ ਹੋਰ ਗਲਤ ਖਾਣ ਪੀਣ ਤੋਂ ਹੋਣ ਵਾਲੇ ਸਾਰੇ ਸਰੀਰ ਦੇ ਅੰਗਾਂ ਦੇ ਰੋਗਾਂ ਤੋਂ ਸਹੀ ਸਮਾਂ ਰਹਿੰਦੇ ਹੋਏ ਬਚਾਉਣ 'ਚ ਬਹੁਤ ਹੀ ਸਹਾਇਕ ਹੁੰਦੇ ਹਨ | ਇਸ ਮੌਕੇ ਉਨਾਂ ਦੇ ਨਾਲ ਪਿੰਡ ਦੇ ਵੱਖ-ਵੱਖ ਸਮਾਜ ਸੇਵੀ ਹਾਜ਼ਰ ਸੀ |

ਪਿਛਲੀ ਖ਼ਬਰ ਬੀ. ਬੀ. ਐਮ. ਬੀ. ਪਾਵਰ ਵਿੰਗ ਨੰਗਲ 'ਚ ਪੈਨਸ਼ਨ ਅਦਾਲਤ ਦਾ ਕੀਤਾ ਆਯੋਜਨ <br/> ਅਗਲੀ ਖ਼ਬਰ ਬਲਾਕ ਨੂਰਪੁਰ ਬੇਦੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।