26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਖੇਤਾਂ ਵਿਚੋਂ ਲੰਘਦੀਆਂ ਪੁਰਾਣੀਆਂ ਬਿਜਲੀ ਦੀ ਤਾਰਾਂ ਨੂੰ ਬਦਲਣ ਦੀ ਮੰਗ <br/>

ਅਜੀਤ ਡੈਸਕ 26-03-2026
ਮੋਰਿੰਡਾ, 25 ਮਾਰਚ (ਪਿ੍ਤਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਪਾਵਰਕਾਮ ਤੋਂ ਮੰਗ ਕੀਤੀ ਹੈ ਕਿ ਖੇਤਾਂ ਵਿਚੋਂ ਲੰਘਦੀਆਂ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਨੂੰ ਤੁਰੰਤ ਬਦਲਿਆ ਜਾਵੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਮੋਰਿੰਡਾ ਦੇ ਜਨਰਲ ਸਕੱਤਰ ਨੰਬਰਦਾਰ ਰਣਧੀਰ ਸਿੰਘ ਮਾਜਰੀ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਦੀਆਂ ਮੋਟਰਾਂ ਨੂੰ ਬਿਜਲੀ ਸਪਲਾਈ ਕਰਨ ਵਾਲੀਆਂ ਤਾਰਾਂ ਬਹੁਤ ਪੁਰਾਣੀਆਂ ਹਨ | ਉਸ ਸਮੇਂ ਮੋਟਰਾਂ ਘੱਟ ਪਾਵਰ ਦੀਆਂ ਸਨ, ਪਰ ਹੁਣ ਕਿਸਾਨਾਂ ਨੇ ਵੱਧ ਪਾਵਰ ਵਾਲੀਆਂ ਮੋਟਰਾਂ ਲਗਾਉਣ ਕਰਕੇ ਬਿਜਲੀ ਦਾ ਲੋਡ ਵੀ ਵਧਾਇਆ ਹੈ | ਉਨ੍ਹਾਂ ਕਿਹਾ ਕਿ ਪਾਵਰਕਾਮ ਨੇ ਪੈਸੇ ਲੈ ਕੇ ਲੋਡ ਤਾਂ ਵਧਾ ਦਿੱਤਾ ਹੈ ਪਰ ਤਾਰਾਂ ਹਾਲੇ ਵੀ ਉਹ ਪੁਰਾਣੀਆਂ ਹੀ ਪਾਈਆਂ ਹੋਈਆਂ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਇਹ ਤਾਰਾਂ ਹੁਣ ਢਿੱਲੀਆਂ ਹੋ ਜਾਣ ਕਾਰਨ ਬਹੁਤ ਵਾਰੀ ਸਪਾਰਕ ਕਰ ਜਾਂਦੀਆਂ ਹਨ | ਖੇਤਾਂ ਵਿਚ ਖੜੀ ਕਣਕ ਦੀ ਫ਼ਸਲ ਪੱਕਣ ਕਿਨਾਰੇ ਹੈ | ਕਿਸਾਨ ਆਗੂਆਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਤਾਰਾਂ ਦੇ ਸਪਾਰਕਿੰਗ ਕਾਰਨ ਫ਼ਸਲ ਨੂੰ ਅੱਗ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ | ਇਸ ਮੌਕੇ ਕਿਸਾਨ ਜਥੇਬੰਦੀ ਨੇ ਪਾਵਰਕਾਮ ਤੋਂ ਮੰਗ ਕੀਤੀ ਕਿ ਬਿਜਲੀ ਦੀਆਂ ਤਾਰਾਂ ਤੁਰੰਤ ਬਦਲੀਆਂ ਜਾਣ ਤਾਂ ਜੋ ਕਿਸੇ ਦੁਰਘਟਨਾ ਹੋਣ ਤੋਂ ਬਚਾਇਆ ਜਾ ਸਕੇ | ਇਸ ਮੌਕੇ ਮੇਜ਼ਰ ਸਿੰਘ, ਦਿਦਾਰ ਸਿੰਘ, ਰਘਵੀਰ ਸਿੰਘ, ਬਲਜੀਤ ਸਿੰਘ, ਕਰਮਜੀਤ ਸਿੰਘ, ਜਸਵੀਰ ਸਿੰਘ, ਪਰਮਦੀਪ ਸਿੰਘ ਅਤੇ ਮਹਿੰਦਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ 886 ਗ੍ਰਾਮ ਅਫੀਮ ਅਤੇ ਡਰੱਗ ਮਨੀ ਸਮੇਤ ਤਿੰਨ ਨੌਜਵਾਨ ਗਿ੍ਫ਼ਤਾਰ <br/> ਅਗਲੀ ਖ਼ਬਰ ਨੰਗਲ ਵਿਚ 5 ਏਕੜ 'ਚ ਨਵਾਂ ਆਧੁਨਿਕ ਜੁਡੀਸ਼ੀਅਲ ਕੰਪਲੈਕਸ ਬਣੇਗਾ-ਹਰਜੋਤ ਸਿੰਘ ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।