ਪੁਰਖਾਲੀ, 25 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕੇ ਦੀਆਂ ਸੜਕਾਂ ਕਿਨਾਰੇ ਖੋਲ੍ਹੇ ਸ਼ਰਾਬ ਦੇ ਠੇਕੇ ਖ਼ਾਸਕਰ ਇਲਾਕੇ ਦੀਆਂ ਔਰਤਾਂ ਅਤੇ ਸਕੂਲੀ ਵਿਦਿਆਰਥਣਾਂ ਤੇ ਵਿਦਿਆਰਥੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ | ਇਲਾਕੇ ਦੇ ਪਿੰਡ ਅਕਬਰਪੁਰ, ਮੀਆਂਪੁਰ ਅਤੇ ਭੰਗਾਲਾ ਵਿਖੇ ਤਾਂ ਸ਼ਰਾਬ ਦੇ ਠੇਕੇ ਬਿਲਕੁਲ ਸੜਕ ਦੇ ਕਿਨਾਰੇ ਖੋਲ੍ਹੇ ਹੋਏ ਹਨ | ਇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਜਿਸ ਕਾਰਨ ਇਲਾਕੇ ਦੀਆਂ ਅÏਰਤਾਂ ਨੂੰ ਸੜਕ 'ਤੇ ਲੰਘਣਾ ਅÏਖਾ ਹੋਇਆ ਪਿਆ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਵੀ ਸੜਕ 'ਤੇ ਲੰਘਣਾ ਔਖਾ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਇੱਕ ਪਾਸੇ ਹਰੇਕ ਸਰਕਾਰਾਂ ਨਸ਼ਿਆਂ ਖ਼ਿਲਾਫ਼ ਵੱਖ-ਵੱਖ ਮੁਹਿੰਮਾਂ ਚਲਾਉਂਦੀਆਂ ਹਨ ਪਰ ਇਹ ਠੇਕੇ ਸਕੂਲੀ ਵਿਦਿਆਰਥੀਆਂ ਅਤੇ ਨਬਾਲਗ ਬੱਚਿਆਂ 'ਤੇ ਗ਼ਲਤ ਅਸਰ ਪਾ ਰਹੇ ਹਨ | ਲੋਕਾਂ ਨੇ ਦੱਸਿਆ ਕਿ ਠੇਕਿਆਂ ਨਾਲ ਪਾਰਕਿੰਗ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਨ ਸ਼ਰਾਬ ਖ਼ਰੀਦਣ ਵਾਲੇ ਸੜਕ 'ਤੇ ਆਪਣੇ ਵਾਹਨ ਖੜ੍ਹਾ ਕੇ ਪਹਿਲਾਂ ਠੇਕੇ ਫਿਰ ਅਹਾਤੇ ਚ ਜਾ ਵੜਦੇ ਹਨ | ਲੋਕਾਂ ਨੇ ਦੱਸਿਆ ਕਿ ਰਾਤ ਸਮੇਂ ਜਾਮ ਲੱਗਣ ਕਾਰਨ ਇਹ ਵਾਹਨ ਲੋਕਾਂ ਲਈ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ | ਉਨਾਂ ਕਿਹਾ ਕਿ ਕਈ ਵਾਰ ਤਾਂ ਸ਼ਰਾਬੀ ਸ਼ਰਾਬ ਦੀ ਲੋਰ 'ਚ ਆ ਕੇ ਟਰੈਕਟਰਾਂ ਅਤੇ ਗੱਡੀਆਂ 'ਚ ਗੀਤ ਲਾ ਕੇ ਸੜਕ 'ਤੇ ਭੰਗੜਾ ਵੀ ਪਾਉਣ ਲੱਗ ਜਾਂਦੇ ਹਨ | ਇਸ ਸੰਬੰਧੀ ਇਲਾਕਾ ਵਾਸੀ ਤਰਸੇਮ ਸਿੰਘ ਸਰਪੰਚ ਬਾਗਵਾਲੀ, ਜਗਦੀਸ਼ ਸਿੰਘ ਸਰਪੰਚ ਅਕਬਰਪੁਰ, ਜਗਜੀਤ ਸਿੰਘ ਸਰਪੰਚ ਮਗਰੋੜ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਬਲਦੇਵ ਸਿੰਘ, ਗੁਰਚਰਨ ਸਿੰਘ, ਸੁਖਜੀਤ ਕੌਰ, ਨਸੀਬ ਕੌਰ ਅਤੇ ਹਰਵਿੰਦਰ ਕੌਰ ਆਦਿ ਨੇ ਕਿਹਾ ਕਿ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਲੋਕਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਲੋਕਾਂ ਨੇ ਕਿਹਾ ਕਿ ਪ੍ਰੰਤੂ ਐਕਸਾਈਜ਼ ਵਿਭਾਗ ਠੇਕਿਆਂ ਦਾ ਵੱਧ ਫ਼ਿਕਰ ਕਰ ਰਿਹਾ ਅਤੇ ਇਲਾਕੇ ਦੀਆਂ ਅÏਰਤਾਂ ਅਤੇ ਧੀਆਂ ਭੈਣਾਂ ਦੇ ਮਾਣ ਇੱਜ਼ਤ ਬਾਰੇ ਨਹੀਂ ਸੋਚ ਰਿਹਾ |