07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਨੰਬਰਦਾਰ ਯੂਨੀਅਨ ਤਹਿਸੀਲ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ

ਅਜੀਤ ਡੈਸਕ 08-03-2026
ਸ੍ਰੀ ਚਮਕੌਰ ਸਾਹਿਬ, 7 ਮਾਰਚ (ਜਗਮੋਹਣ ਸਿੰਘ ਨਾਰੰਗ)-ਨੰਬਰਦਾਰ ਯੂਨੀਅਨ ਤਹਿਸੀਲ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਹੋਈ, ਜਿਸ 'ਚ ਮੌਜੂਦਾ ਸਰਕਾਰ ਪ੍ਰਤੀ ਰੋਸ ਜਾਹਰ ਕਰਦਿਆਂ ਕਿਹਾ ਕਿ ਚੋਣਾ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਸੂਬੇ ਦੇ ਨੰਬਰਦਾਰਾਂ ਨੂੰ ਭਰੋਸਾ ਦਵਾਇਆ ਸੀ ਕਿ ਸਰਕਾਰ ਬਣਨ ਤੋਂ ਬਾਅਦ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ, ਪਰ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਜੱਦੀ ਪੁਸ਼ਤੀ ਨੰਬਰਦਾਰੀ, ਟੋਲ ਪਲਾਜ਼ਾ ਤੋਂ ਮੁਫ਼ਤ ਲਾਂਘਾ, ਮੁਫ਼ਤ ਬੱਸ ਸਫ਼ਰ ਤੇ ਮਾਣਭੱਤੇ ਵਿਚ ਵਾਧਾ ਆਦਿ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ | ਇਨ੍ਹਾਂ ਮੰਗ ਕੀਤੀ ਕਿ ਉਕਤ ਮੰਗਾਂ ਸਮੇਤ ਇੱਥੋਂ ਦੇ ਤਹਿਸੀਲ ਕੰਪਲੈਕਸ ਵਿਚ ਬੈਠਣ ਲਈ ਕਮਰਾ ਤੇ ਬਕਾਏ ਮਾਣਭੱਤੇ ਨੂੰ ਤੁਰੰਤ ਜਾਰੀ ਕੀਤਾ ਜਾਵੇ | ਇਸ ਮੌਕੇ ਜਸਵੀਰ ਸਿੰਘ ਜਟਾਣਾ, ਸੁਰਿੰਦਰ ਸਿੰਘ ਹਰੋਂ ਕੰਧੋਲਾ, ਮੇਵਾ ਸਿੰਘ ਰੌਲੂਮਾਜਰਾ, ਜਸਵੀਰ ਸਿੰਘ ਵਜੀਦਪੁਰ, ਅਮਰੀਕ ਸਿੰਘ ਵਜੀਦਪੁਰ, ਗਿਆਨੀ ਚਰਨਜੀਤ ਸਿੰਘ ਸ਼ਾਂਤਪੁਰ, ਅਜਾਇਬ ਸਿੰਘ ਸ੍ਰੀ ਚਮਕੌਰ ਸਾਹਿਬ, ਗੁਰਮੇਲ ਸਿੰਘ ਸ਼ਾਂਤਪੁਰ, ਭੁਪਿੰਦਰ ਸਿੰਘ ਫਰੀਦ, ਬਲਵਿੰਦਰ ਸਿੰਘ ਜਟਾਣਾ, ਜਗਮੋਹਣ ਸਿੰਘ ਬੇਲਾ ਆਦਿ ਨੰਬਰਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਮੋਗਾ 'ਚ 14 ਨੂੰ ਹੋਣ ਵਾਲੀ ਰੈਲੀ ਲਈ ਭਾਜਪਾ ਦੀਆਂ ਤਿਆਰੀਆਂ ਤੇਜ਼ <br/> ਅਗਲੀ ਖ਼ਬਰ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।